ਸਥਾਨਕ ਭੀਖੀ ਬੁਢਲਾਡਾ ਰੋਡ 'ਤੇ ਸਥਿਤ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਪੰਜਾਬੀ
ਸਾਹਿਤਕਾਰਾਂ ਮਹਿੰਦਰ ਸਿੰਘ ਸਰਨਾ, ਅਵਤਾਰ ਸਿੰਘ ਪਾਸ਼ ਅਤੇ ਵਰਿਆਮ ਸਿੰਘ ਸੰਧੂ ਦੇ ਜਨਮਦਿਨ ਨੂੰ ਸਮਰਪਿਤ ਸਮਾਰੋਹ ਸਾਂਝੇ ਰੂਪ ਵਿੱਚ
ਕਰਵਾਇਆ ਗਿਆ। ਸਹਾਇਕ ਪ੍ਰੋਫੈਸਰ ਪਰਮਜੀਤ ਕੌਰ, ਪ੍ਰਧਾਨ ਪੰਜਾਬੀ ਸਾਹਿਤ ਸਭਾ ਨੇ ਮਹਿੰਦਰ ਸਿੰਘ ਸਰਨਾ ਦੀ ਰਚਨਾ 'ਇਕ ਬਾਲੜੀ ਦੋ
ਪਤਾਸੇ' ਅਤੇ ਉਹਨਾਂ ਦੇ ਜਨਮ ਤੇ ਸਾਹਿਤ ਨੂੰ ਦੇਣ ਸੰਬੰਧੀ ਚਰਚਾ ਕੀਤੀ। ਵਿਦਿਆਰਥਣ ਸੋਨੀਆ ਰਾਣੀ ਨੇ ਪ੍ਰਸਿੱਧ ਕਵੀ ਪਾਸ਼ ਦੇ ਜੀਵਨ ਬਾਰੇ
ਦਸਦਿਆਂ ਉਹਨਾਂ ਦੀਆਂ ਕਵਿਤਾਵਾਂ ਦਾ ਉਚਾਰਨ ਕੀਤਾ ਅਤੇ ਜਸਵਿੰਦਰ ਸਿੰਘ ਨੇ ਵਰਿਆਮ ਸਿੰਘ ਸੰਧੂ ਦੇ ਜੀਵਨ ਅਤੇ ਸਾਹਿਤ ਸੰਬੰਧੀ ਝਾਤ
ਪਾਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਪ੍ਰੋਫੈਸਰ ਪਰਮਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਾਹਿਤ ਪ੍ਰਤੀ ਚੇਟਕ ਵਿੱਚ
ਹੋਰ ਵਾਧਾ ਕਰਨ ਹਿੱਤ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ 'ਚੌਥੀ ਕੂਟ' ਤੇ 'ਮੈਂ ਹੁਣ ਠੀਕ ਠਾਕ ਹਾਂ' ਉਪਰ ਬਣੀ ਫ਼ਿਲਮ 'ਚੌਥੀ ਕੂਟ' ਵੀ
ਵਿਖਾਈ ਗਈ। ਜਿਸ ਵਿਚ ਫ਼ਿਲਮਾਏ ਗਏ ਦਹਿਸ਼ਤ ਦੇ ਮਾਹੌਲ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿੱਤੀ ਗਈ।ਪੰਜਾਬੀ ਵਿਭਾਗ ਦੇ
ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਅਤੇ ਹਿਸਾਬ ਵਿਭਾਗ ਦੇ ਸਹਾਇਕ ਪ੍ਰੋਫੈਸਰ ਸੁਖਚੈਨ ਸਿੰਘ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਸਹਿਯੋਗ
ਦਿੱਤਾ।ਕਾਲਜ ਦੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਸਰਾਂ ਨੇ ਇਸ ਸਾਹਿਤਕ ਪ੍ਰੋਗਰਾਮ ਨੂੰ ਉਲੀਕਣ ਲਈ ਪੰਜਾਬੀ ਵਿਭਾਗ ਨੂੰ ਵਧਾਈ
ਦਿੱਤੀ।ਕਾਲਜ ਦੇ ਡੀਨ ਅਪਰੇਸ਼ਨਜ ਪ੍ਰੋਫ਼ੈਸਰ ਸੁਰਜਨ ਸਿੰਘ ਅਤੇ ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਪੰਜਾਬੀ ਵਿਭਾਗ ਨੂੰ ਇਸ
ਪ੍ਰੋਗਰਾਮ ਦੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮੁਬਾਰਕਬਾਦ ਦਿੱਤੀ।
ਦਿ ਰੌਇਲ ਕਾਲਜ ਵਿਖੇ ਮਨਾਇਆ ਮਹਿੰਦਰ ਸਿੰਘ ਸਰਨਾ ਦਾ ਜਨਮ ਸ਼ਤਾਬਦੀ ਸਮਾਰੋਹ ।
Leave a comment