ਭੀਖੀ 6 ਸਤੰਬਰ
ਜ਼ਮੀਨ ਹੱਦਬੰਦੀ ਕਾਨੂੰਨ ਨੂੰ ਤੋਂ ਵਾਧੂ ਜ਼ਮੀਨਾਂ ਜਬਤ ਕਰਕੇ ਦਲਿਤਾਂ ਚ ਵੰਡਾਉਣ ਲਈ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਹ ਐਲਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 17 ਸਤੰਬਰ ਨੂੰ ਮਾਨਸਾ ਵਿਖੇ ਰੱਖੀ ਮਜ਼ਦੂਰ ਸਮਾਜ ਏਕਤਾ ਰੈਲੀ ਦੀ ਤਿਆਰੀ ਲਈ ਬਲਾਕ ਭੀਖੀ ਦੇ ਪਿੰਡ ਅਤਲਾ ਕਲਾਂ, ਮੱਤੀਂ ਕਲਾਂ, ਮੌਜੋ, ਖੀਵਾ ਕਾਲ਼ਾ ਆਦ ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ । ਉਨ੍ਹਾਂ ਕਿਹਾ ਕਿ ਸਿਆਸੀ ਲੀਡਰਾਂ ਤੇ ਅਫ਼ਸਰਸ਼ਾਹੀ ਨਾਲ ਮਿਲਕੇ ਨਸ਼ਿਆਂ ਦੇ ਸਮੱਗਲਰਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚ ਡੋਬ ਦਿੱਤਾ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਨਾਂ ਤੇ ਵੋਟਾਂ ਵਟੋਰਨ ਵਾਲਾਂ ਮੁੱਖ ਮੰਤਰੀ ਮਾਨ ਸੱਤਾ ਵਿਚ ਆਉਣ ਤੋਂ ਆਮ ਲੋਕਾਂ ਦਾ ਹੀ ਦੁਸ਼ਮਣ ਬਣ ਬੈਠਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 1000 ਰੁਪਏ ਦੇ ਨਾਂ ਤੇ ਗਰੀਬ ਔਰਤਾਂ ਨਾਲ ਸਭ ਤੋਂ ਵੱਡੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਖ਼ਜ਼ਾਨਾ ਖਾਲੀ ਹੈ ਪਰ ਮੁੱਖ ਮੰਤਰੀ ਕੋਲ ਪੰਜ ਤਾਰਾ ਹੋਟਲਾਂ ਵਿੱਚ ਫਜ਼ੂਲ ਖਰਚੇ ਤੇ ਲੱਖਾਂ ਰੁਪਏ ਪਾਣੀ ਦੀ ਤਰ੍ਹਾਂ ਰੋੜਿਆਂ ਜਾਂ ਰਿਹਾ ਹੈ। ਉਨ੍ਹਾਂ ਕਿਹਾ ਮਜ਼ਦੂਰ ਦੀ ਦਿਹਾੜੀ 700 ਰੁਪਏ ਲਾਗੂ ਕਰਨ, ਨਸ਼ਿਆਂ ਦੇ ਸਮੱਗਲਰਾਂ, ਤੇ ਰਿਜ਼ਰਵੇਸ਼ਨ ਚੋਰਾਂ ਨੂੰ ਗ੍ਰਿਫ਼ਤਾਰ ਕਰਾਉਣ ਲਈ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ, ਦਲਿਤਾਂ ਉਪਰ ਹੁੰਦੇ ਅੱਤਿਆਚਾਰਾਂ ਦੇ ਖਾਤਮੇ ਲਈ, 18 ਸਾਲ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਲਾਗੂ ਕਰਵਾਉਣ, ਅਤੇ ਮਜ਼ਦੂਰਾਂ, ਔਰਤਾਂ ਸਿਰ ਚੜ੍ਹੇ ਕਰਜ਼ੇ ਦੀ ਮਾਫ਼ੀ ਸਮੇਤ ਹੋਰ ਮੰਗਾਂ ਲਈ 17 ਸਤੰਬਰ ਨੂੰ ਮਾਨਸਾ ਵਿਖੇ ਰੱਖੀ ਮਜ਼ਦੂਰ ਸਮਾਜ ਏਕਤਾ ਰੈਲੀ ਵਿਚ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਣ। ਇਸ ਮੌਕੇ ਬਲਾਕ ਪ੍ਰਧਾਨ ਗੁਲਾਬ ਸਿੰਘ ਖੀਵਾ, ਰੋਸੀ ਸਿੰਘ ਮੱਤੀ, ਗੁਰਜੰਟ ਸਿੰਘ ਪੰਚ ਅਤਲਾ ਕਲਾਂ, ਬਲਵੀਰ ਸਿੰਘ ਮੌਜੋ, ਮੇਵਾ ਸਿੰਘ ਜੰਟਾ ਸਿੰਘ ਮੱਤੀ, ਜੰਟਾ ਸਿੰਘ ਖਾਲਸਾ, ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ ਗੁਲਾਬ ਸਿੰਘ ਖੀਵਾ ਬਲਾਕ ਪ੍ਰਧਾਨ ਭੀਖੀ 9878465016