ਖਿਡਾਰੀਆਂ ਨੇ ਵਿਖਾਏ ਜੌਹਰ
*ਕਬੱਡੀ, ਰੱਸਾ ਕੱਸੀ, ਐਥਲੇਟਿਕਸ, ਖੋ-ਖੋ ਅਤੇ ਵਾਲੀਬਾਲ
ਦੇ ਹੋਏ ਦਿਲਚਸਪ ਮੁਕਾਬਲੇ
ਮਾਨਸਾ, 04 ਸਤੰਬਰ:
ਪੰਜਾਬ ਸਰਕਾਰ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋੋ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਬਲਾਕ ਪੱਧਰੀ ਖੇਡਾਂ ਦੇ ਚੌਥੇ ਦਿਨ ਸਾਰੇ ਬਲਾਕਾਂ ਦੇ ਅੰਡਰ-17 ਅਤੇ 21 ਦੇ ਖੇਡ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬਲਾਕ ਬੁਢਲਾਡਾ ਐਥਲੇਟਿਕਸ ਅੰਡਰ-21 ਸਾਲ ਲੜਕਿਆਂ 5000 ਮੀਟਰ ਵਿਚ ਗੁਲਾਬ ਸਿੰਘ ਟਾਹਲੀਆਂ ਨੇ ਪਹਿਲਾ ਅਤੇ ਗੋਬਿੰਦ ਸਿੰਘ ਬੱਛੋੋਆਣਾ ਨੇ ਦੂਜਾ ਸਥਾਨ ਹਾਸਿਲ ਕੀਤਾ। 1500 ਮੀਟਰ ਵਿਚ ਸਿਵ ਕੁਮਾਰ ਬੁਢਲਾਡਾ ਨੇ ਪਹਿਲਾ ਅਤੇ ਗੁਲਾਬ ਸਿੰਘ ਟਾਹਲੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿਚ ਸੁੱਖਾ ਸਿੰਘ ਪਿੰਡ ਆਲਮਪੁਰ ਨੇ ਪਹਿਲਾ ਅਤੇ ਨਵਜੋੋਤ ਸਿੰਘ ਬੁਢਲਾਡਾ ਨੇ ਦੂਜਾ ਸਥਾਨ ਹਾਸਿਲ ਕੀਤਾ। ਰੱਸਾ ਕੱਸੀ ਵਿਚ ਪਿੰਡ ਬੋੋਹਾ ਦੀ ਟੀਮ ਨੇ ਪਹਿਲਾ ਅਤੇ ਬੁਢਲਾਡਾ ਨੇ ਦੂਜਾ ਸਥਾਨ ਹਾਸਿਲ ਕੀਤਾ। ਖੋ-ਖੋੋ ਅੰਡਰ-17 ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ ਅਤੇ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਨੇ ਦੂਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਬਲਾਕ ਸਰਦੂਲਗੜ੍ਹ ਕਬੱਡੀ (ਸਰਕਲ ਸਟਾਇਲ) ਦੇ ਅੰਡਰ-21 ਸਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਪਿੰਡ ਫੱਤਾ ਮਾਲੋੋਕਾ ਨੇ ਪਹਿਲਾ ਅਤੇ ਪਿੰਡ ਖੈਰਾ ਕਲਾਂ ਨੇ ਦੂਜਾ ਸਥਾਨ ਹਾਸਿਲ ਕੀਤਾ। ਬਲਾਕ ਭੀਖੀ ਅੰਡਰ-17 ਸਾਲ ਲੜਕਿਆਂ ਦੇ ਰੱਸਾ ਕੱਸੀ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਹੀਰੋੋ ਕਲਾ ਨੇ ਪਹਿਲਾ ਅਤੇ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਲਾਕ ਮਾਨਸਾ ਅੰਡਰ-21 ਵਾਲੀਬਾਲ (ਸਮੈਸਿੰਗ) ਲੜਕਿਆਂ ਵਿਚ ਪਿੰਡ ਬੁਰਜ ਹਰੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਖੇਡਾਂ ਵਤਨ ਪੰਜਾਬ ਦੀਆਂ-2023 ਚੌਥੇ ਦਿਨ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ
Leave a comment