ਰਾਮਪੁਰਾ 4 ਸਤੰਬਰ
ਸੂਬੇ ਅੰਦਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਖੇਡ ਮੈਦਾਨਾਂ ਦੀ ਰੋਣਕ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੂਜੇ ਸੀਜ਼ਨ ਦਾ ਅਗਾਜ਼ ਕੀਤਾ ਗਿਆ।ਇਸ ਲੜੀ ਤਹਿਤ ਰਾਮਪੁਰਾ ਬਲਾਕ ਦੀਆ ਵਤਨ ਪੰਜਾਬ ਖੇਡਾਂ ਸੀਜ਼ਨ 2 ਵਿੱਚ ਕਰਵਾਈਆਂ ਜਾ ਰਹੀਆਂ ਹਨ।
ਅੱਜ ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਮੌੜ ਸੁਖਵੀਰ ਸਿੰਘ
ਮਾਈਸਰਖਾਨਾ ਨੇ ਕੀਤਾ। ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਵਿਦਿਆਰਥੀਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਖੇਡਾਂ ਪ੍ਰਤੀ ਛੁਪੀ ਹੋਈ ਰੁਚੀ ਨੂੰ ਅੱਗੇ ਲਿਆਉਣ ਲਈ ਇੱਕ ਵੱਡਾ ਖੇਡ ਮੰਚ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਅਤੇ ਅੱਜ ਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਗੁਰਚਰਨ ਸਿੰਘ ਗਿੱਲ ਡੀ.ਐਮ ਸਪੋਰਟਸ , ਲੈਕਚਰਾਰ ਅਮਰਦੀਪ ਸਿੰਘ ਗਿੱਲ, ਜਗਜੀਤ ਸਿੰਘ ਵਾਲੀਬਾਲ ਕੋਚ, ਹਰਪ੍ਰੀਤ ਸਿੰਘ ਵਾਲੀਬਾਲ ਕੋਚ,ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ ਝੱਬਰ,ਨੀਤੀ, ਗਗਨਦੀਪ ਸਿੰਘ, ਹਰਪ੍ਰੀਤ ਸ਼ਰਮਾ, ਜਗਦੇਵ ਸਿੰਘ,ਕੇਵਲ ਸਿੰਘ, ਨਿਰਮਲ ਸਿੰਘ ਬਾਕਸਿੰਗ ਕੋਚ , ਸੁਰਿੰਦਰ ਸਿੰਗਲਾ, ਲਵਪ੍ਰੀਤ ਸਿੰਘ ਹਾਜ਼ਰ ਸਨ
ਬਲਾਕ ਰਾਮਪੁਰਾ ਦੀਆਂ ਵਤਨ ਪੰਜਾਬ ਦੀਆਂ ਖੇਡਾਂ ਸੀਜ਼ਨ 2 ਖੇਡ ਸਟੇਡੀਅਮ ਚਾਉਕੇ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ
Leave a comment