ਕਰਨ ਸਿੰਘ ਭੀਖੀ
ਭੀਖੀ, 1 ਸਤੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮਾਨਸਾ ਜਿਲ੍ਹੇ ਦੇ ਬਲਾਕ ਭੀਖੀ ਦੇ ਬਲਾਕ-ਪੱਧਰੀ ਮੁਕਾਬਲੇ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਏ.ਡੀ.ਸੀ(ਡਿਵੈਲਪਮੈਂਟ) ਅਮਿੱਤ ਬਾਂਬੀ ਨੇ ਕੀਤੀ। ਉਨ੍ਹਾਂ ਦੇ ਕਾਲਜ ਪਹੁੰਚਣ ‘ਤੇ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ‘ਜੀ ਆਇਆ ਨੂੰ’ ਕਿਹਾ। ਏ.ਡੀ.ਸੀ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸਦੇ ਨਾਲ-ਨਾਲ ਟੂਰਨਾਮੈਂਟ ਨਾਲ ਸਬੰਧਿਤ ਵਿਭਾਗਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਡੀ.ਐੱਸ.ਓ ਨਵਜੋਤ ਸਿੰਘ ਧਾਲੀਵਾਲ ,ਬਲਾਕ ਮੁਖੀ ਕੋਚ ਮੈਡਮ ਸ਼ਾਲੂ, ਕਨਵੀਨਰ ਅਮਨ ਔਲ਼ਖ ,ਹਰਦੀਪ ਕੌਰ , ਵੱਖ-ਵੱਖ ਖੇਡਾਂ ਦੇ ਆਫੀਸ਼ਲ , ਕੋਚ ਸਹਿਬਾਨ ਕਾਲਜ ਦੇ ਡੀਨ ਪ੍ਰੋ. ਸੁਰਜਨ ਸਿੰਘ ,ਐਨ.ਐੱਸ.ਐੱਸ. ਵਿਭਾਗ ਦੇ ਪ੍ਰੋਗਰਾਮ ਅਫਸਰ ਡਾ. ਭੁਪਿੰਦਰ ਸਿੰਘ ਹਾਜ਼ਰ ਸਨ। ਰੌਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਵਿਭਾਗੀ-ਮੁਖੀ ਅਸਿ.ਪ੍ਰੋ.ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕੇਵਲ ਕੁੜੀਆਂ ਦੇ ਮੁਕਾਬਲੇ ਹੀ ਕਰਵਾਏ ਜਾਣੇ ਹਨ। ਕਾਲਜ ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਨੇ ਵਿਸ਼ਵਾਸ ਦਿਵਾਇਆ ਕਿ ਕਾਲਜ ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹੈ।