ਇਲਾਕੇ ਦੀ ਪ੍ਰਸਿੱਧ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਮਿਤੀ 31 ਅਗਸਤ 2023, ਦਿਨ ਵੀਰਵਾਰ ਨੂੰ ਜੀਨੀਅਸ 2023 ਦੇ ਪਹਿਲੇ ਪੜਾਅ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੀਖਿਆ ਪ੍ਰਤਿਭਾਸ਼ਾਲੀ ਬੱਚਿਆਂ ਦੇ ਵਿੱਦਿਅਕ ਵਿਕਾਸ ਲਈ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ, ਪੰਜਾਬ ਵੱਲੋਂ ਹਰ ਸਾਲ ਦੋ ਪੜਾਵਾਂ ਵਿੱਚ ਆਯੋਜਿਤ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਦੇ ਦੂਜੇ ਪੜਾਅ ਵਿਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ ਜਲੰਧਰ ਵਿਖੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਪ੍ਰੀਖਿਆ ਵਿਚ ਗਣਿਤ, ਜੀਵ- ਵਿਗਿਆਨ,ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਲੇਖਾ – ਜੋਖਾ, ਅਰਥ-ਸ਼ਾਸਤਰ, ਵਣਜ, ਸਮਾਜਿਕ ਸਿੱਖਿਆ, ਅੰਗਰੇਜ਼ੀ ਆਦਿ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੀਖਿਆ ਵਿਚ ਅੱਠਵੀਂ, ਦਸਵੀਂ, ਬਾਰਵੀਂ ਕਾਮਰਸ, ਵਿਗਿਆਨ ਗਰੁੱਪ ਦੇ ਬੱਚੇ ਭਾਗ ਲੈਂਦੇ ਹਨ। ਇਸ ਵਾਰ ਸਥਾਨਕ ਵਿੱਦਿਆ ਮੰਦਰ ਦੇ ਅੱਠਵੀਂ ਜਮਾਤ ਦੇ 111, ਦਸਵੀਂ 69, ਬਾਰਵੀਂ ਕਾਮਰਸ ਗਰੁੱਪ ਦੇ 52 ਅਤੇ ਵਿਗਿਆਨ ਗਰੁੱਪ ਦੇ 15 ਬੱਚਿਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ। ਇਹ ਪ੍ਰੀਖਿਆ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਵੱਲੋਂ ਨਿਯੁਕਤ ਕੀਤੇ ਗਏ ਨਿਰੀਖਕ ਦੀ ਦੇਖ – ਹੇਠ ਮੁਕੰਮਲ ਹੋਈ। ਇਸ ਸ਼ੁਭ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ, ਵਾਈਸ ਪ੍ਰਿੰਸੀਪਲ ਹਰਸ਼ ਦੇਵ ਅਤੇ ਸਮੂਹ ਅਧਿਆਪਕਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਪਹਿਲੇ ਪੜਾਅ ਦੀ ਜੀਨੀਅਸ 2023 ਦੀ ਪ੍ਰੀਖਿਆ ਮੁਕੰਮਲ
Leave a comment