ਹੇ! ਸਵੇਰ ਵਾਂਗ ਤਾਜ਼ੀ ਕਵਿਤਾ ਦੀ ਕਿਤਾਬ!
ਇੱਕ ਵਾਰ ਫੇਰ ਬਰਫ ਦੇ ਦਲਦਲ ਨੂੰ
ਆਪਣੇ ਸਫਿਆਂ ‘ਤੇ ਸੰਭਾਲ ਕੇ ਰੱਖ,
ਤਾਂ ਕਿ ਅੱਖਾਂ ‘ਤੇ ਕਦਮ
ਪੈੜਾਂ ਪਾਉਂਦੇ ਜਾਣ
ਇੱਕ ਵਾਰ ਫਿਰ ਸੰਸਾਰ ਬਾਰੇ ਸਾਨੂੰ ਵਿਸਥਾਰ ਨਾਲ਼ ਦੱਸ
ਬਹਾਰਾਂ ਬਾਰੇ
ਜੰਗਲ ਦੇ ਵਿਚਕਾਰ ਬਾਰੇ
ਵਿਸ਼ਾਲ ਜੰਗਲਾਂ ਬਾਰੇ
ਧਰੱਵ ਤੇ ਉਪ ਗ੍ਰਿਹਾਂ ਬਾਰੇ
ਸੜਕਾਂ ‘ਤੇ ਤੁਰਦੇ ਮਨੁੱਖਾਂ ਬਾਰੇ
ਨਵੀਆਂ ਸੜਕਾਂ
ਜੰਗਲਾਂ ‘ਚ ਅੱਗੇ ਵੱਧਦੇ
ਪਾਣੀ ਤੇ ਅਕਾਸ਼ ‘ਚ
ਸਮੁੰਦਰ ਦੀ ਨੰਗੀ ਇੱਕਲਤਾ
ਸਦੀਵੀ ਭੇਤ ਲਭਦਾ ਮਨੁੱਖ
ਕਿਤਾਬ ਲੈ ਕੇ ਵਾਪਸ ਪਰਤਦਾ ਮਨੁੱਖ
– ਪਾਬਲੋ ਨੇਰੂਦਾ