ਉੱਪਰ ਵਾਲ਼ਾ ਬੈਠਾ ਹੈ ਜਾਂ ਖੜ੍ਹਾ ਕੁੜੇ,
ਨਾਲ ਗਰੀਬਾਂ ਉਹਦਾ ਵੀ ਕੋਈ ਧੜਾ ਕੁੜੇ ?
ਸਦੀਆ ਬੀਤੀਆਂ ਬੀਬਾ ਧੰਨ ਧੰਨ ਹੁੰਦੀ ਐ,
ਕਿਸੇ ਨਹੀ ਦੱਸਿਆ ਵਿਆਹਿਆ ਜਾਂ ਛੜਾ ਕੁੜੇ।
ਸਾਡੇ ਵਰਗਾ ਉਹ ਵੀ ਭੁੱਖਾ ਮਹਿਮਾ ਦਾ,
ਉਹ ਦੀ ਮਹਿਮਾ ਗਾਉਂਦੇ ਕੁੱਟੀ ਜਾਣ ਪੁੜੇ।
ਮੱਥਾ ਖਪਾਈ ਮਾਰੀਏ ਮੱਥਾ ਟੇਕਣ ਲਈ,
ਪੀਰ ਪੈਗੰਬਰ ਉਹਦੇ ਜਹਿਰੀ ਨਾਗ ਉੜੇ।
ਉਹਦੇ ਰੰਗ ਨਿਆਰੇ ਕਹਿ ਕੇ ਰੋ ਲੈਨਾ
ਕੱਚੇ ਢਾਰਿਆਂ ਵਾਂਗੂ ਖੁਰਦੇ ਜਾਣ ਥੁੜੇ
ਦਾਣੇ ਦਾਣੇ ‘ਤੇ ਮੋਹਰ, ਲਗਾਉਂਦਾ ਪੁੱਛਦਾ ਹਾਂ,
ਸ਼ਾਹਾਂ ਦੇ ਵਿਹੜੇ ਵਿੱਚ ਚੰਦਰੀ ਧਾਕ ਜੁੜੇ।
ਪਤਾ ਲੱਗਿਆ ੳਹਦਾ ਤਾਂ ਬਸ ਨਾ ਚਲਦਾ,
ਹੰਝੂਆਂ ਵਾਂਗੂ ਸਾਡੇ ਕਿੳ ਅਰਮਾਨ ਰੁੜ੍ਹੇ।
ਸੌ ਹੱਥ ਰੱਸਾ ਗੰਢ ਸਿਰੇ ਦੀ ਗੱਲ ਮੁੱਕਦੀ,
ਬਦਲ ਦੇਣ ਦਸਤੂਰ ਕਿਰਤੀ ਹੱਥ ਜੁੜੇ।
–