ਮਾਨਸਾ, 23 ਅਗਸਤ (ਰਵਿੰਦਰ ਖਿਆਲਾ) ਪੱਛੜੀਆਂ ਸ਼੍ਰੇਣੀਆਂ ਦੀਆਂ ਸਮੱਸਿਆਵਾਂ ਸਬੰਧੀ ਓ ਬੀ ਸੀ ਫੈਡਰੇਸ਼ਨ ਪੰਜਾਬ ਦਾ ਵਫ਼ਦ ਸ੍ਰ ਬਲਵਿੰਦਰ ਸਿੰਘ ਮੁਲਤਾਨੀ ਜਰਨਲ ਸਕੱਤਰ ਦੀ ਅਗਵਾਈ ਵਿੱਚ ਮਿਤੀ 10 ਅਗਸਤ ਨੂੰ ਚੇਅਰਮੈਨ ਨੈਸ਼ਨਲ ਕਮਿਸ਼ਨ ਆਫ ਬੈਕਵਾਰਡ ਕਲਾਸਜ ਸ੍ਰੀ ਹੰਸਰਾਜ ਗੰਗਾ ਰਾਮ ਆਹੀਰ ਨੂੰ ਦਿੱਲੀ ਆਫਿਸ ਵਿਖੇ ਮਿਲਿਆ ਸੀ। ਚੇਅਰਮੈਨ ਸਾਹਿਬ ਨੇ ਵਫ਼ਦ ਨੂੰ ਬੜੇ ਧਿਆਨ ਪੂਰਬਕ ਸੁਣਿਆ ਅਤੇ ਮਿਤੀ 19 ਸਤੰਬਰ ਨੂੰ ਮਾਨਸਾ ਵਿਖੇ ਪਹੁੰਚ ਕੇ ਪਛੜੇ ਸਮਾਜ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਦਾ ਸੱਦਾ ਪ੍ਰਵਾਨ ਕਰ ਲਿਆ।
ਚੇਅਰਮੈਨ ਸਾਹਿਬ ਦੇ ਮਾਨਸਾ ਵਿਖੇ ਆਉਣ ਸਬੰਧੀ ਤਿਆਰੀਆਂ ਨੂੰ ਲੈ ਕੇ ਓ ਬੀ ਸੀ ਫੈਡਰੇਸ਼ਨ ਦੀ ਟੀਮ ਵਲੋਂ ਮਾਣਯੋਗ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਆਈ,ਏ,ਐਸ ਨਾਲ ਵਿਚਾਰ ਚਰਚਾ ਕੀਤੀ।ਡਿਪਟੀ ਕਮਿਸ਼ਨਰ ਸਾਹਿਬ ਵਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਪ੍ਰਸ਼ਾਸਨ ਵਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰ ਬਲਵਿੰਦਰ ਸਿੰਘ ਮੁਲਤਾਨੀ, ਜਿਲ੍ਹਾ ਪ੍ਰਧਾਨ ਕੇਵਲ ਸਿੰਘ ਅਤੇ ਜਰਨਲ ਸਕੱਤਰ ਇੰਜ: ਮਲਕੀਤ ਸਿੰਘ ਖਿੱਪਲ ਨੇ ਕਿਹਾ ਕਿ ਪੰਜਾਬ ਵਿੱਚ ਵਿੱਚ ਪੱਛੜੇ ਵਰਗ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ 27%ਦੀ ਬਜਾਏ ਲੰਗੜੇ ਰੂਪ ਵਿੱਚ ਲਾਗੂ ਕਰਕੇ ਸਿਰਫ਼ 12% ਰਾਖਵਾਂਕਰਨ ਦਿੱਤਾ ਗਿਆ ਹੈ।1931 ਤੋਂ ਬਾਅਦ ਜਾਤੀ ਅਧਾਰਿਤ ਜਨਗਨਣਾ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੱਛੜੇ ਸਮਾਜ ਦੇ ਵਿਦਿਆਰਥੀਆਂ ਨੂੰ ਜਾਤੀ ਸਰਟੀਫਿਕੇਟ ਬਣਾਉਣ ਵਿੱਚ ਵੱਡੀ ਦਿੱਕਤ ਆ ਰਹੀ ਹੈ।ਪੱਛੜੇ ਵਰਗ ਦੇ ਲੋਕਾਂ ਨੂੰ ਆਪਣਾ ਕੰਮ ਚਲਾਉਣ ਲਈ ਕੋਈ ਵਿੱਤੀ ਸਹਾਇਤਾ ਨਹੀਂ ਮਿਲ ਰਹੀ। ਪੰਚਾਇਤ ਪੱਧਰ ਤੋਂ ਲੈ ਕੇ ਲੋਕ ਸਭਾ ਤੱਕ ਪੱਛੜੇ ਵਰਗ ਦੀ ਪ੍ਰਤੀਨਿਧਤਾ ਨਾਂਹ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਇਹ ਸਾਰੇ ਮਸਲੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦੇ ਜਾਣਗੇ।ਮੀਟਿੰਗ ਵਿੱਚ ਬ੍ਰਿਗੇਡੀਅਰ ਜਸਵਿੰਦਰ ਸਿੰਘ,ਮਹਿੰਦਰ ਪਾਲ ਫਿਰੋਜਪੁਰੀਆ ਲਾਭ ਸਿੰਘ ਪਟਿਆਲਾ,ਲਾਲ ਚੰਦ ਯਾਦਵ, ਬਿੱਕਰ ਸਿੰਘ ਮਘਾਣੀਆਂ, ਜਸਵਿੰਦਰ ਸਿੰਘ ਕਾਕੂ,ਰਘੁਬੀਰ ਸਿੰਘ ਰਾਮਗੜ੍ਹੀਆ,ਜਗਸੀਰ ਸਿੰਘ ਬਿੱਲੂ ਸ਼ਾਮਿਲ ਹੋਏ।
ਅਰਮੈਨ ਨੈਸ਼ਨਲ ਓ ਬੀ ਸੀ ਕਮਿਸ਼ਨ ਦੀ ਆਮਦ ਸਬੰਧੀ ਡਿਪਟੀ ਕਮਿਸ਼ਨਰ ਨਾਲ ਤਿਆਰੀ ਮੀਟਿੰਗ ਹੋਈ
Leave a comment