ਆ ਪਰਚੀ ਮੇਰੇ ਹੱਥ ਦੀ ਲਿੱਖੀ ਹੈ ਮੈਂ ਹਰ ਮਰੀਜ਼ ਨੂੰ ਦਵਾਈ ਦਾ ਸਾਲ੍ਟ ਭਾਵ ਜੈਨੇਰਿਕ ਦਵਾਈ ਲਿੱਖ ਕੇ ਦਿੰਦਾ ਹਾਂ, ਆ ਸੁਪਨਾ ਵੀ ਹੈ ਮੇਰਾ ਕੇ ਹਰ ਇੱਕ ਡਾਕਟਰ ਸਿਰਫ਼ ਸਾਲ੍ਟ ਦਾ ਨਾਮ ਲਿੱਖੇ ਜੈਨਰਿਕ ਦਵਾਈ ਲਿੱਖੇ ਸਰਕਾਰੀ ਪਰਚੀ ਤੇ.. ਤਾਂ ਜੋ ਕੋਈ ਵੀ ਮਰੀਜ਼ ਦਵਾਈਆਂ ਪਿੱਛੇ ਹੁੰਦੀ ਕਮਿਸ਼ਨਾਂ ਦੀ ਲੁੱਟ ਦਾ ਸ਼ਿਕਾਰ ਨਾਂ ਬਣ ਸਕੇ.. ਜੋ ਕੇ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ.. ਪਰ ਅਫਸੋਸ ਵਾਲ਼ੀ ਗੱਲ ਇਹ ਹੈ ਕੇ ਹਾਲੇ ਤੱਕ ਏਸ ਲੁੱਟ ਤੇ ਨਕੇਲ਼ ਨਹੀਂ ਕੱਸੀ ਗਈ, ਉਪਰੋਂ ਇਹਨਾਂ ਦਵਾਈਆਂ ਨੂੰ ਵਿਦਵਾਨਾਂ ਵੱਲੋਂ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕੇ ਇਹ ਦਵਾਈਆਂ ਅਸਰ ਨਹੀਂ ਕਰਦੀਆਂ, ਅਸਰ ਕਿਉਂ ਕਰਨ ਲੱਖਾਂ ਰੁਪਇਆ ਜੋ ਕਮਾਉਣਾ ਗ਼ਰੀਬਾਂ ਤੋਂ ਮਹਿੰਗੀ ਦਵਾਈ ਲਿੱਖ …ਮੈਡੀਕਲ ਮਾਫ਼ੀਆ ਹੈ ਈ ਇਹਨਾਂ ਭਾਰੂ ਕੇ ਜਿਹੜਾ ਵੀ ਆਵਾਜ਼ ਚੱਕਦਾ ਓਹਨੂੰ ਡਰਾ ਧਮਕਾ ਕੇ ਜਾਂ ਤੰਗ ਪ੍ਰੇਸ਼ਾਨ ਕਰਕੇ ਚੁੱਪ ਕਰਾ ਕੇ ਬਿੱਠਾ ਦਿੱਤਾ ਜਾਂਦਾ.. ਜਿਹੜਾ ਵੀ ਡਾਕਟਰ ਮਹਿੰਗੀਆਂ ਦਵਾਈ ਕੰਮਪਨੀਆਂ ਦੇ ਨਾਮ ਲਿੱਖਦਾ ਪਰਚੀਆਂ ਤੇ ਓਹਨੂੰ ਵੱਡੀਆਂ ਕਾਰਾਂ ਤੇ’ ਬਾਹਰਲੇ ਮੁਲਕਾਂ ਦੇ ਟੂਰ ਲਵਾ ਐਸ਼ ਕਰਵਾਈ ਜਾਂਦੀ.. ਪੈਸਾ ਸਾਰਾ ਸਾਡੇ ਭੋਲ਼ੇ ਲੋਕਾਂ ਦਾ, ਗ਼ਰੀਬ ਬੰਦੇ ਦਾ..ਇਹਨੂੰ ਹੀ ਤਾਂ ਕਲਜੁਗ ਕਹਿੰਦੇ ਨੇ, ਕੋਈ ਕਿਉਂ ਸੋਚੇ ਇਹਨੀ ਡੂੰਗਾਈ ਚ.. ਕਿੱਸੇ ਨੇ ਕਿੱਸੇ ਦਾ ਭਲਾ ਕਰ ਕੀ ਲੈਣਾ ਹਰ ਕੋਈ ਆਪਣੇ ਬੱਚਿਆਂ ਨੂੰ ਐਸ਼ ਕਰਵਾਉਣ ਤੱਕ ਸੋਚਦਾ…ਲੱਖਾਂ ਰੁਪਇਆ ਜਦੋਂ ਬਿਨ੍ਹਾਂ ਕੁੱਝ ਮਿਹਨਤ ਕੀਤੇ ਆ ਰਿਹਾ ਤਾਂ ਆਉਣ ਦੋ ਪੈਨ ਹੀ ਚਲਾਉਣਾ ਸਾਨੂੰ ਕੀ.. ਇਹ ਸੋਚ ਹੈ ਬਹੁੱਤੇ ਪੜੇ ਲਿੱਖੇ ਵਿਦਵਾਨਾਂ ਦੀ.. ਜਿਨ੍ਹੇ ਧਮਕੀ ਦੇਣੀ ਜੀ ਸਦਕੇ ਦੇਣ ਮੇਰਾ ਨੰਬਰ ਪੇਜ ਤੋਂ ਮਿਲ਼ ਜਾਵੇਗਾ..ਬਦਲੀ ਨਾਲ਼ ਮੇਰੇ ਇਰਾਦੇ ਨਹੀਂ ਬਦਲੇ ਜਾ ਸਕਦੇ, ਇਹ ਭੁਲੇਖਾ ਕੱਢ ਦੇਣ ਕਮਿਸ਼ਨਖੋਰ ਆਪਣੇ ਦਿਮਾਗ ਚੋਂ.. ਪੋਸਟ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਜੇ ਸੱਚ ਦੀ ਆਵਾਜ਼ ਚੱਕਣਾ ਚਾਹੁੰਦੇ ਹੋ .