ਖੇਡਾਂ 23 ਅਗਸਤ ਤੋਂ 26 ਅਗਸਤ ਤੱਕ
ਬਠਿੰਡਾ 22 ਅਗਸਤ
ਸਿੱਖਿਆ ਵਿਭਾਗ ਖੇਡਾਂ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜ਼ਿਲ੍ਹੇ ਵਿੱਚ ਜੋਨਲ ਟੂਰਨਾਮੈਂਟ ਕਮੇਟੀ ਵਲੋਂ ਜੋਨ ਪੱਧਰੀ ਗਰਮ ਰੁੱਤ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਲੜੀ ਤਹਿਤ ਜ਼ੋਨਲ ਟੂਰਨਾਮੈਂਟ ਕਮੇਟੀ ਮੋੜ ਵਲੋਂ ਜ਼ੋਨਲ ਪ੍ਰਧਾਨ ਜਸਬੀਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਮੋੜ ਜੋਨ ਦੀਆਂ ਗਰਮ ਰੁੱਤ ਖੇਡਾਂ 23 ਅਗਸਤ ਤੋ 26 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਵਿਖੇ ਬਾਕਸਿੰਗ, ਕੁਸ਼ਤੀਆਂ,ਜੂਡੋ,ਕਿੱਕ ਬਾਕਸਿੰਗ, ਕਰਾਟੇ ਸੰਤ ਫਤਿਹ ਕਾਨਵੇਂਟ ਸਕੂਲ ਵਿਖੇ ਬੈਡਮਿੰਟਨ, ਫੁੱਟਬਾਲ,ਟੇਬਲ ਟੈਨਿਸ, ਹਾਕੀ,ਰੱਸਾਕਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਵਿਖੇ ਚੈੱਸ,ਯੋਗਾ ਗਿਆਨ ਗੁਣ ਸਾਗਰ ਇੰਟਰਨੈਸ਼ਨਲ ਸਕੂਲ ਵਿਖੇ ਬਾਸਕਿਟਬਾਲ ਬਾਲ, ਕਬੱਡੀ ਸਰਕਲ, ਕਬੱਡੀ ਨੈਸ਼ਨਲ ਸਟਾਈਲ,ਵਾਲੀਵਾਲ ਸਰਸਵਤੀ ਕਾਨਵੇਂਟ ਸਕੂਲ ਵਿਖੇ ਖੋ ਖੋ, ਹੈਂਡਬਾਲ,ਸਕੇਟਿੰਗ ਅਤੇ ਫਰੈਂਡਜ ਕਲੱਬ ਸਪੋਰਟਸ ਸਟੇਡੀਅਮ ਵਿਖੇ ਕ੍ਰਿਕੇਟ ਦੇ ਮੁਕਾਬਲੇ ਕਰਵਾਏ ਜਾਣਗੇ।ਅੰਡਰ 14,17,19 ਕੁੜੀਆਂ ਦੇ ਮੁਕਾਬਲੇ 23 ਅਗਸਤ ,ਅੰਡਰ 14 ਮੁੰਡੇ 24 ਅਗਸਤ, ਅੰਡਰ 17 ਮੁੰਡੇ 25 ਅਗਸਤ ਅਤੇ ਅੰਡਰ 19 ਮੁੰਡੇ 26 ਅਗਸਤ ਨੂੰ ਕਰਵਾਏ ਜਾਣਗੇ। ਅਤੇ ਖੇਡਾਂ ਕਰਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਇਹ ਖੇਡ ਮੁਕਾਬਲੇ ਅਮਨਦੀਪ ਸਿੰਘ ਡੀ.ਪੀ.ਈ, ਵਰਿੰਦਰ ਸਿੰਘ ਡੀ.ਪੀ.ਈ, ਅਵਤਾਰ ਸਿੰਘ ਮਾਨ ਡੀ.ਪੀ.ਈ, ਹਰਪਾਲ ਸਿੰਘ ਨੱਤ ਡੀ.ਪੀ.ਈ, ਨਵਦੀਪ ਕੌਰ ਡੀ.ਪੀ.ਈ (ਸਾਰੇ ਖੇਡ ਕਨਵੀਨਰ) ਵਲੋਂ ਕਰਵਾਏ ਜਾਣਗੇ।
ਇਸ ਮੋਕੇ ਗੁਰਮੀਤ ਸਿੰਘ ਪੀ.ਟੀ ਆਈ ਰਾਮਗੜ੍ਹ ਭੂੰਦੜ, ਭੁਪਿੰਦਰ ਸਿੰਘ ਤੱਗੜ੍ਹ ਪੀ.ਟੀ.ਆਈ ਪ੍ਰੈਸ ਸਕੱਤਰ, ਗੁਰਮੀਤ ਸਿੰਘ ਡੀ.ਐਮ ਕੰਪਿਊਟਰ ਸਾਇੰਸ ਪ੍ਰੈਸ ਸਕੱਤਰ ਹਾਜ਼ਰ ਸਨ।