ਖਿਆਲਾ ਕਲਾਂ, 19 ਅਗਸਤ (ਰਵਿੰਦਰ ਸਿੰਘ) ਡੀ.ਟੀ.ਐੱਫ ਮਾਨਸਾ ਦਾ ਇੱਕ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਟੀ ਆਫਰ ਮਾਨਸਾ ਜਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਇੱਕ ਪ੍ਰੋਜੈਕਟ ਸਮਰੱਥ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ ਲਗਭਗ 1600 ਅਧਿਆਪਕ ਇਸ ਪ੍ਰੋਜੈਕਟ ਤਹਿਤ ਕੰਮ ਕਰਨਗੇ। ਜਿਸ ਨਾਲ ਉਨ੍ਹਾਂ ਸਬੰਧਿਤ ਅਧਿਆਪਕਾਂ ਦੇ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੋਵੇਗਾ। ਇਸ ਕਰਕੇ ਡੀ.ਟੀ.ਐੱਫ. ਪੰਜਾਬ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਧਿਆਪਕਾ ਨੂੰ ਬੀ ਆਰ ਪੀ ਬਣਾ ਕੇ ਸਕੂਲਾਂ ਵਿਚੋਂ ਬਾਹਰ ਨਾ ਕੱਢਿਆ ਜਾਵੇ। ਇਸ ਪ੍ਰੋਜੈਕਟ ਲਈ ਹੋਰ ਲੋੜੀਂਦਾ ਸਟਾਫ਼ ਭਰਤੀ ਕੀਤਾ ਜਾਵੇ। ਇਸ ਵਫ਼ਦ ਵਿੱਚ ਗੁਰਦੀਪ ਬਰਨਾਲਾ, ਦਮਨਜੀਤ ਸਿੰਘ ਮਾਨਸਾ, ਕਰਨਪਾਲ ਅੱਕਾਂਵਾਲੀ, ਗੁਰਵਿੰਦਰ ਸਿੰਘ ਅੱਕਾਂਵਾਲੀ, ਗੁਰਵਿੰਦਰ ਮਾਨਸਾ, ਸੁਖਚੈਨ ਸਿੰਘ ਸੇਖੋਂ, ਸੁਨੀਲ ਕੁਮਾਰ ਐਚ ਟੀ ਆਦਿ ਅਧਿਆਪਕ ਹਾਜ਼ਰ ਸਨ।