*1962 ਅਤੇ 1971 ਯੁੱਧ ਦੇ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ
ਕੀਤਾ ਸਨਮਾਨਿਤ
ਮਾਨਸਾ 19 ਅਗਸਤ :
ਆਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਮੇਰੀ ਮਿੱਟੀ ਮੇਰਾ ਦੇਸ਼ ਉਨ੍ਹਾਂ ਬਹਾਦਰਾਂ ਲਈ ਇੱਕ ਤਿਓਹਾਰ ਅਤੇ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲਿਦਾਨ ਦਿੱਤਾ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਪਟਨ ਜੋਸਫ ਥੋਮਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ਵਿੱਚ ਬਠਿੰਡਾ ਦੇ 322 ਏ ਏ ਡੀ ਰੈਜੀਮੈਂਟ, 22 ਜੰਗੀ ਵਿਧਵਾਵਾਂ ਸਮੇਤ ਆਈ ਏ ਦੇ ਕੁੱਲ 60 ਸਾਬਕਾ ਸੈਨਿਕਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਪੌਦੇ ਲਗਾਕੇ ਕੀਤੀ।
ਇਸ ਪ੍ਰੋਗਰਾਮ ਦੌਰਾਨ 1962 ਦੇ ਭਾਰਤ-ਚੀਨ ਯੁੱਧ ਅਤੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਸੈਨਿਕਾਂ ਅਤੇ 2 ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਕੈਪਟਨ ਜੋਸਫ ਥੋਮਸ ਦੀ ਅਗਵਾਈ ਵਿੱਚ ਯੁਨਿਟ ਟੀਮ ਨੇ ਮੌਜੂਦਾ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਵਿੱਚ ਭਾਰਤੀ ਸੈਨਾ ਦੀ ਸਤਤ ਮਿਲਾਪ ਯੋਜਨਾ ਦੇ ਤਹਿਤ ਭਾਰਤੀ ਸੈਨਾ ਦੀਆਂ ਨਵੀਆਂ ਲਾਭਕਾਰੀ ਨੀਤੀਆਂ ਅਤੇ ਸਕੀਮਾਂ ਤੋਂ ਜਾਣੂ ਕਰਵਾਇਆ।
ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸਰਕਾਰੀ ਸਕੂਲ ਮੂਸਾ ਵਿਖੇ ਭਾਰਤੀ ਸੈਨਾ ਵੱਲੋਂ ਸਮਾਗਮ ਦਾ ਆਯੋਜਨ
Leave a comment