ਸਰਦੂਲਗੜ੍ਹ/ਝੁਨੀਰ 13 ਅਗਸਤ (ਬਲਜੀਤ ਪਾਲ/ਜਸਵਿੰਦਰ ਜੌੜਕੀਆਂ): ਭਾਈ ਗੁਰਦਾਸ ਅਕੈਡਮੀ ਮਾਖਾ ਵੱਲੋਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਅਕੈਡਮੀ ਵਿਖੇ ‘ਤੀਆਂ ਤੀਜ ਦੀਆਂ’ ਦੇ ਬੈਨਰ ਹੇਠ ਸੱਭਿਆਚਾਰਕ ਪ੍ਰੋਗਰਾਮ ਦਾ ਅਯੋਜਿਨ ਕੀਤਾ ਗਿਆ।ਬੱਚਿਆਂ ਵੱਲੋਂ ਗਿੱਧਾ, ਭੰਗੜਾ, ਕੋਰੀਓਗ੍ਰਾਫੀਆਂ ਅਤੇ ਸਕਿੱਟਾਂ ਆਦਿ ਪੇਸ਼ ਕਰ ਖੂਬ ਰੰਗ ਬੰਨਿਆ।ਕੁੜੀਆਂ ਨੇ ਪੀਘਾਂ ਝੂਟੀਆਂ ਅਤੇ ਪੁਰਾਤਨ ਗੀਤ ਗਾਏ।ਇਸ ਮੌਕੇ ਬੱਚਿਆਂ ਵੱਲੋਂ ਲਿਆਦੇ ਖੀਰ ਪੂੜੇ, ਮੱਠੀਆਂ ਗੁਲਗੁਲਿਆਂ ਦਾ ਰਿਲਮਿਲ ਕੇ ਸੇਵਨ ਕੀਤਾ ਗਿਆ। ਸੰਸਥਾਂ ਦੀ ਪ੍ਰਿੰਸੀਪਲ ਜਗਜੀਤ ਕੌਰ ਧਾਲੀਵਾਲ ਵੱਲੋਂ ਬੱਚਿਆਂ ਨੂੰ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਬਾਰੇ ਜਾਣੀਕਾਰੀ ਦਿੱਤੀ ਅਤੇ ਬੱਚਿਆਂ ਨੂੰ ਆਪਣਾ ਸਭਿਆਚਾਰ ਅਪਨਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸੰਸਥਾਂ ਦੇ ਸਕੱਤਰ ਗੁਰਪ੍ਰੀਤ ਸਿੰਘ ਮੰਟੀ, ਕੁਆਰਡੀਨੇਟਰ ਪ੍ਰੀਤਇੰਦਰ ਸਿੰਘ, ਪੀ ਆਰ ਓ ਮੈਡਮ ਨਿਰਮਲਾ ਦੇਵੀ, ਮੈਡਮ ਕਰਮਜੀਤ, ਸਤਵੀਰ, ਅਮਨਦੀਪ, ਜਸ਼ਨਜੋਤ, ਜੋਤੀ, ਹਰਮੇਸ਼, ਲਵਲੀ, ਰਣਜੀਤ, ਮਨਪ੍ਰੀਤ, ਨਵਦੀਪ, ਕੁਲਵਿੰਦਰ, ਸਤਵਿੰਦਰ, ਲਵਪ੍ਰੀਤ ਸਿੰਘ ਅਤੇ ਡੀ ਪੀ ਬਰਿੰਦਰ ਸਿੰਘ ਹਾਜਰ ਸਨ।ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਸਤਵੀਰ ਨੇ ਬਾਖੂਬੀ ਨਿਭਾਈ।
ਕੈਪਸ਼ਨ: ਭਾਈ ਗੁਰਦਾਸ ਅਕੈਡਮੀ ਵਿਖੇ ਕਰਵਾਏ ਪ੍ਰੋਗਰਾਮ ਦਾ ਦ੍ਰਿਸ਼।
ਭਾਈ ਗੁਰਦਾਸ ਅਕੈਡਮੀ ਮਾਖਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Leave a comment