By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    11 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਭਾਰਤੀ ਮੂਲ ਦੇ Sabih Khan ਬਣੇ ਐਪਲ ਦੇ ਨਵੇਂ CEO
    8 hours ago
    Latest News
    ਭਾਰਤੀ ਮੂਲ ਦੇ Sabih Khan ਬਣੇ ਐਪਲ ਦੇ ਨਵੇਂ CEO
    8 hours ago
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    8 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    8 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    8 months ago
  • ਸਿੱਖ ਜਗਤ
    ਸਿੱਖ ਜਗਤShow More
    ਰਾਮਗੜ੍ਹੀਆ ਮਿਸਲ ਦਾ ਬਾਨੀ :ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
    2 days ago
    ਸਿੱਖ ਇਤਿਹਾਸ ਦਾ ਖ਼ੂਨੀ ਪੰਨਾ :ਛੋਟਾ ਘੱਲੂਘਾਰਾ
    3 days ago
    ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ
    3 days ago
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    2 months ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ…
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਆਰਟੀਕਲ > ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ…
ਆਰਟੀਕਲ

ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ…

despunjab.in
Last updated: 2023/08/06 at 5:21 PM
despunjab.in 2 years ago
Share
SHARE
ਇਸ ਲੇਖ ਦੇ ਲੇਖਕ ਮਾਸਟਰ ਦਇਆ ਸਿੰਘ ਸੰਧੂ ਖੱਬੇ ਪੱਖੀ ਮੁਲਾਜ਼ਮ ਲਹਿਰ ਨਾਲ ਜੁੜੇ ਰਹੇ ਹਨ। ਉਨ੍ਹਾਂ ਨੂੰ ਇਕ ਵਾਰ ਜ਼ਿੰਦਗੀ ਵਿਚ ਕਿਊਬਾ ਜਾਣ ਦਾ ਅਵਸਰ ਮਿਲਿਆ ਅਤੇ ਉਥੇ ਜਾ ਕੇ ਉਨ੍ਹਾਂ ਨੇ ਕਿਊਬਾ ਤੇ ਚੀ ਗਵੇਰਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਊਬਾ ਦੀ ਰਾਜਧਾਨੀ ਵਿਚ ਇਕ ਪ੍ਰੋਫੈਸਰ ਨਾਲ ਮੁਲਾਕਾਤ ਕੀਤੀ। ਉਸ ਪ੍ਰੋਫੈਸਰ ਨੇ ਲੇਖਕ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜੋ ਜਾਣਕਾਰੀ ਦਿੱਤੀ ਉਹ ਬੇਹੱਦ ਹੈਰਾਨੀਜਨਕ ਸੀ। ਪੇਸ਼ ਹੈ ਇਹ ਦਿਲਚਸਪ ਲੇਖ।
ਪੜ੍ਹਾਈ ਅਤੇ ਟ੍ਰੇਨਿੰਗ ਪੂਰੀ ਕਰਨ ਉਪਰੰਤ ਚਾਰ ਕੁ ਹਫ਼ਤੇ ਬਾਅਦ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਪਰ ਮਿਲੀ ਕਿਸੇ ਦੂਸਰੇ ਜ਼ਿਲ੍ਹੇ ਵਿਚ। ਜੋ ਕਿ ਮਾਲਵੇ ਨਾਲ ਸਬੰਧਿਤ ਇਲਾਕਾ ਸੀ। ਜਿਸ ਕਾਰਨ ਘਰੋਂ ਬਾਹਰ ਹੀ ਰਹਿਣਾ ਪੈਂਦਾ ਸੀ ਕਿਉਂਕਿ ਸੜਕਾਂ ਕੱਚੀਆਂ ਹੋਣ ਕਾਰਨ ਆਉਣਾ-ਜਾਣਾ ਔਖਾ ਸੀ। ਸਰਕਾਰੀ ਡਿਊਟੀ ਦੇ ਨਾਲ-ਨਾਲ ਖੱਬਾ ਸਾਹਿਤ ਪੜ੍ਹਿਆ ਹੋਣ ਕਰਕੇ ਅਧਿਆਪਕ ਜਥੇਬੰਦੀਆਂ ਵਿਚ ਮੂਹਰਲੀਆਂ ਕਤਾਰਾਂ ਵਿਚ ਭਾਗ ਲੈਣ ਲੱਗਾ।
ਉਸ ਸਮੇਂ ਸੰਸਾਰ ਪ੍ਰਸਿੱਧ ਕ੍ਰਾਂਤੀਕਾਰੀ ਨੌਜਵਾਨ ਚੀ ਗਵੇਰਾ ਲਹੂ ਵੀਟਵਾਂ ਸੰਘਰਸ਼ ਕਰਦਾ ਸ਼ਹੀਦੀ ਪ੍ਰਾਪਤ ਕਰ ਚੁੱਕਾ ਸੀ। ਨੌਜਵਾਨਾਂ ਦਾ ਆਈਕੌਨ ਹੀਰੋ ਸੀ ਉਹ, ਜਿਸ ਦੇ ਨਾਂਅ ਉਕਰੇ ਦੀਆਂ ਫੋਟੋਆਂ ਲੱਗੀਆਂ ਟੀ-ਸ਼ਰਟਾਂ ਨੌਜਵਾਨ ਪਹਿਨਦੇ ਸਨ। ਬੜਾ ਫ਼ਖਰ ਮਹਿਸੂਸ ਕਰਦੇ ਸਨ। ਉਦੋਂ ਤਾਂ ਨਹੀਂ, ਹੁਣ ਪਰ ਜਦੋਂ ਜ਼ਿੰਦਗੀ ਦੀ ਸ਼ਾਮ ਹੋ ਗਈ ਤਾਂ ਉਸ ਦਾ ਦੇਸ਼ ਕਿਊਬਾ ਵੇਖਣ ਦਾ ਉਤਸ਼ਾਹ ਪੈਦਾ ਹੋਇਆ। ਥੋੜੀ ਜਿਹੀ ਕੋਸ਼ਿਸ਼ ਕਰਨ ‘ਤੇ ਉਸ ਦੇਸ਼ ਜਾਣ ਦਾ ਗਰੁੱਪ ਟੂਰਿਸਟ ਵੀਜ਼ਾ ਮਿਲ ਗਿਆ। ਕਿਊਬਾ ਟਾਪੂ ਨੁਮਾ ਦੇਸ਼ ਜਿਸ ਦਾ ਖੇਤਰਫਲ ਲੱਗਪਗ 110 ਵਰਗ ਕਿਲੋਮੀਟਰ ਹੈ ਅਤੇ ਆਬਾਦੀ ਇਕ ਕਰੋੜ ਸਤਾਰਾਂ ਲੱਖ। ਜੋ ਉੱਤਰੀ ਅਮਰੀਕਾ ਮਹਾਂਦੀਪ ਅਤੇ ਦੱਖਣੀ ਅਮਰੀਕਾ ਮਹਾਂਦੀਪ ਦੇ ਵਿਚਕਾਰ ਜਿਸ ਦੇ ਚਾਰੇ ਪਾਸੇ ਸਮੁੰਦਰ ਹੈ, ਇਕ ਬੱਤਖ ਦੀ ਧੌਣ ਵਰਗਾ ਲੰਬੂਤਰਾ ਜਿਹਾ ਟਾਪੂ (ਦੇਸ਼) ਹੈ ਅਤੇ ਦਿੱਲੀ ਤੋਂ ਉਸ ਦਾ ਰਾਜਧਾਨੀ ਵਾਲਾ ਸ਼ਹਿਰ ਹਵਾਨਾ ਲੱਗਪਗ 14000 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਦੇਸ਼ ਗੰਨੇ ਦੀ ਭਰਪੂਰ ਫ਼ਸਲ ਪੈਦਾ ਕਰਦਾ ਹੈ। ਦੁਨੀਆ ਭਰ ਦਾ ਮਹਿੰਗਾ ਪੌਦਾ ਇਸ ਧਰਤੀ ‘ਤੇ ਪੈਦਾ ਹੁੰਦਾ ਹੈ, ਜਿਸ ਤੋਂ ਸਿਗਾਰ ਬਣਦੀ ਹੈ, ਜਿਸ ਨੂੰ ਅਮੀਰ, ਬਹੁਤ ਅਮੀਰ ਕਸ਼ ਖਿੱਚ ਕੇ ਲੈਂਦੇ ਹਨ। ਜਿਸ ਦੇ ਇਕ ਪੀਸ ਦੀ ਕੀਮਤ ਚਾਲੀ ਤੋਂ ਪੰਜਾਹ ਅਮਰੀਕੀ ਡਾਲਰ ਹੈ।
ਜਦ ਸਾਡੇ ਟੂਰਿਸਟ ਗਰੁੱਪ ਦਾ ਉਤਾਰਾ ਹਵਾਨਾ ਸਿਟੀ ਹੋਇਆ ਤਾਂ ਮਨ ਵਿਚ ਹਵਾਨਾ ਸਿਟੀ ਵੇਖਣ ਦੀ ਜੋ ਇੱਛਾ ਸੀ, ਪੂਰੀ ਹੋ ਗਈ। ਇਹ ਜਰਖੇਜ਼ ਧਰਤੀ ਵਾਲਾ ਦੇਸ਼ ਪਹਿਲਾਂ ਪਹਿਲ ਸ਼ਪੈਨਿਸ ਕਾਲੋਨੀ ਸੀ। ਉਨ੍ਹਾਂ ਇਸ ਦੀ ਖੂਬ ਲੁੱਟ ਕੀਤੀ। ਉਸ ਤੋਂ ਬਾਅਦ 1898 ਈਸਵੀ ਤੋਂ ਇਥੇ ਅਮਰੀਕਾ ਦੀ ਕਠਪੁਤਲੀ ਹਕੂਮਤ ਸੀ ਜੋ 1959 ਈਸਵੀ ਤੱਕ ਰਹੀ। ਅਮਰੀਕਾ ਨੇ ਵੀ ਇਹਨੂੰ ਰੱਜ ਕੇ ਲੁੱਟਿਆ ਪਰੰਤੂ ਅਮੀਰਾਂ ਦੇ ਐਸ਼ ਕਰਨ ਲਈ ਹਵਾਨਾ ਵਿਚ ਐਸ਼ੋ- ਇਸ਼ਰਤ ਦੇ ਅੱਡੇ ਖੋਲ੍ਹੇ ਅਤੇ ਹਜ਼ਾਰਾਂ ਕੈਸੀਨੋ ਘਰ। ਦੁਨੀਆ ਭਰ ਦੇ ਅਮੀਰ ਲੋਕਾਂ ਲਈ ਸੈਰਗਾਹ ਬਣ ਗਿਆ ਸੀ ਪਰ ਮੇਰਾ ਮਕਸਦ ਸੀ ਚੀ ਗੁਵੇਰਾ ਨਾਲ ਜੁੜੇ ਭਾਵਨਾਤਮਕ ਲੋਕਾਂ ਨਾਲ ਮਿਲਣਾ ਸੀ ਅਤੇ ਚੀ ਗੁਵੇਰਾ ਨਾਲ ਉਸ ਦੇਸ਼ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਹਨ, ਇਹ ਅਨੁਭਵ ਕਰਨਾ ਸੀ। ਆਪਣੇ ਗਰੁੱਪ ਨੂੰ ਛੱਡ ਆਪਣੇ ਬੌਸ ਤੋਂ ਇਜਾਜ਼ਤ ਲੈ ਤੁਰ ਪਿਆ ਆਪਣੀ ਮੰਜ਼ਿਲ ਵੱਲ। ਸਵੇਰੇ-ਸਵੇਰੇ ਸ਼ਾਮ ਨੂੰ ਪਰਤ ਆਉਣ ਦਾ ਵਾਅਦਾ ਕਰਕੇ। ਇਤਫਾਕਨ ਜੋ ਵਿਅਕਤੀ ਮੈਂ ਭਾਲਿਆ ਉਸ ਨੇ ਮੇਰੀ ਖਾਹਸ਼ (ਲੋੜ) ਪੂਰੀ ਕਰ ਦਿੱਤੀ। 8-9 ਘੰਟੇ ਦੀ ਸੰਗਤ ਕਰਕੇ। ਉਸ ਪੜ੍ਹੇ-ਲਿਖੇ ਸੋਹਣੇ ਸੁਨੱਖੇ 40-45 ਸਾਲ ਦੇ ਪ੍ਰੋਫੈਸਰ ਨਾਲ ਮੇਰਾ ਮੇਲ ਹੋ ਗਿਆ। ਉਸ ਦਾ ਨਾਂਅ ਸੀ ਪ੍ਰੋਫੈਸਰ ਇਵਾਨ ਪੈਡਰੋਸੋ। ਬੜਾ ਹੀ ਮਿਲਣਸਾਰ। ਜੋ ਹਵਾਨਾ ਯੂਨੀਵਰਸਿਟੀ ਡਿਊਟੀ ਕਰਦਾ ਸੀ ਅਤੇ ਇਤਿਹਾਸ ਦਾ ਇਕ ਕ੍ਰਾਂਤੀਕਾਰੀ ਪ੍ਰੋਫੈਸਰ ਸੀ। ਉਸ ਨੇ ਮੈਨੂੰ ਯੂਨੀਵਰਸਿਟੀ ਘੁਮਾਇਆ। ਯੂਨੀਵਰਸਿਟੀ ਵਿਚ ਨੌਜਵਾਨ ਲੜਕੇ-ਲੜਕੀਆਂ ਨੇ ਚੀ ਗੁਵੇਰਾ ਦੀਆਂ ਫੋਟੋਆਂ ਲੱਗੀਆਂ ਟੀ-ਸ਼ਰਟਾਂ ਪਾਈਆਂ ਹੋਈਆ ਸਨ।
ਯੂਨੀਵਰਸਿਟੀ ਘੁਮਾਉਣ ਤੋਂ ਬਾਅਦ ਉਹ ਪ੍ਰੋਫੈਸਰ ਮੈਨੂੰ ਆਪਣੇ ਯੂਨੀਵਰਸਿਟੀ ਵਿਚ ਮਿਲੇ ਹੋਸਟਲ ਵਾਲੇ ਆਪਣੇ ਘਰ ਲੈ ਗਿਆ। ਉਸ ਦੇ ਇਕ ਰੂਮ ਵਿਚ ਸਾਰੀਆਂ ਕੰਧਾਂ ਉਪਰ ਬਹੁਤ ਹੀ ਜ਼ਿਆਦਾ ਕ੍ਰਾਂਤੀਕਾਰੀਆਂ ਭਾਵ ਇਨਕਲਾਬੀ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਮੇਰਾ ਫੋਟੋ ਵੇਖਦਿਆਂ-ਵੇਖਦਿਆਂ ਇਕਦਮ ਧਿਆਨ ਪਿਆ ਤਿੰਨ ਫੋਟੋਆਂ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ, ਗੁਰੂ ਹਰਿਗੋਬਿੰਦ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ। ਇਸ ਤੋਂ ਇਲਾਵਾ ਜੋ ਹੋਰ ਫੋਟੋਆਂ ਸਨ, ਉਨ੍ਹਾਂ ਦੀ ਗਿਣਤੀ 800 ਤੋਂ ਉੱਪਰ ਹੋਵੇਗੀ। ਪ੍ਰੋਫੈਸਰ ਇਵਾਨ ਦੇ ਦੱਸਣ ਮੁਤਾਬਕ। ਮੈਂ ਉਸ ਨੂੰ ਬੁਲਾ ਕੇ ਕਿਹਾ ਸਰ ਇਨ੍ਹਾਂ ਤਿੰਨਾਂ ਇਨਕਲਾਬੀਆਂ ਬਾਰੇ ਕੁਝ ਜਾਣਕਾਰੀ ਦਿਉ। ਉਹ ਮੁਸਕਰਾ ਕੇ ਕਹਿਣ ਲੱਗਾ ਸਰ! ਸਗੋਂ ਤੁਸੀਂ ਦੱਸੋ ਕੁਝ ਮੈਨੂੰ। ਮੈਂ ਆਖਿਆ ‘ਨਹੀਂ! ਮੈਂ ਤੁਹਾਡੇ ਤੋਂ ਹੀ ਸੁਣਨਾ ਹਾਂ’ ਤਾਂ ਉਸ ਨੇ ਜੋ ਮੈਨੂੰ ਆਪਣੇ ਮੂੰਹੋਂ ਜਾਣਕਾਰੀ ਦਿੱਤੀ ਸੁਣ ਕੇ ਮੈਂ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਇਵਾਨ ਕਹਿਣ ਲੱਗਾ ਪਹਿਲੀ ਫੋਟੋ ‘ਤੇ ਹੱਥ ਰੱਖ ਕੇ ਕਿ ਇਹ ਤੁਹਾਡੇ ਵਡੇਰੇ ਆਗੂਆਂ ਦੀ ਲੜੀ ਵਿਚੋਂ ਛੇਵੀਂ ਥਾਂ ਰੱਖਦੇ ਨੇ। ਪਰ ਸਾਡੀ ਨਜ਼ਰ ਵਿਚ ਇਹ ਤੁਹਾਡੇ ਪਹਿਲੇ ਕ੍ਰਾਂਤੀਕਾਰੀ ਹੋਏ ਨੇ ਜਿਨ੍ਹਾਂ ਆਪਣੀ ਮੁੱਠੀ ਵਿਚ ਤਲਵਾਰ ਲਈ ਤੇ ਹੱਕ ਸੱਚ ਦੇ ਯੁੱਧ ਲੜੇ। ਉਸ ਵਕਤ ਦੀ ਜ਼ਾਲਮ ਹਕੂਮਤ ਨੇ ਤੁਹਾਡੇ ਖਿੱਤੇ ਵਿਚ ਘੋੜੇ ‘ਤੇ ਚੜ੍ਹਨ ‘ਤੇ ਪਾਬੰਦੀ ਲਾ ਰੱਖੀ ਸੀ। ਤਲਵਾਰ ਰੱਖਣ ‘ਤੇ ਪਾਬੰਦੀ, ਪੱਗ ਸਜਾਉਣ ‘ਤੇ ਪਾਬੰਦੀ, ਉੱਪਰ ਕਲਗੀ (ਤਾਜ) ‘ਤੇ ਪਾਬੰਦੀ; ਵਿਆਹ ਕਰਵਾਉਣ ਤੇ ਡੋਲੇ (ਪਤਨੀਆਂ) ਲੁੱਟ ਲੈਣੇ। ਤਹਾਡੇ ਇਸ ਕ੍ਰਾਂਤੀਕਾਰੀ ਨੇ ਘੋੜੇ ਦੀ ਸਵਾਰੀ ਕੀਤੀ, ਤਲਵਾਰ ਉਠਾਈ, ਦਸਤਾਰ ਸਜਾਈ, ਕਲਗੀ ਸਜਾਈ। ਨਿਡਰ ਹੋ ਕੇ ਇਕ ਤੋਂ ਵੱਧ ਸੁਰੱਖਿਅਤ ਵਿਆਹ ਕਰਵਾਏ। ਜ਼ਾਲਮ ਹਕੂਮਤ ਦੇ ਮੁਕਾਬਲੇ ਤਖ਼ਤ ਸਜਾਇਆ, ਜਿਸ ਦਾ ਪਰਚਮ ਝੂਲਦਾ ਮੈਂ ਵੇਖ ਆਇਆ ਹਾਂ। ਇਸ ਕ੍ਰਾਂਤੀਕਾਰੀ ਸ੍ਰੀ ਗੁਰੁ ਗੋਬਿੰਦ ਸਿੰਘ ਨੇ ਤੁਹਾਨੂੰ ਜੋ ਨਾਂਅ ਦਿੱਤਾ ਉਹ ਹੈ ਸਿੰਘ (ਸ਼ੇਰ )। ਫੋਟੋ ਦੇ ਹੇਠ ਅੰਗਰੇਜ਼ੀ ਵਿਚ ਤੇ ਕਿਊਬੀਅਨ ਭਾਸ਼ਾ ਵਿਚ ਲਿਖਿਆ ਸੀ ‘ਸ਼ੇਰ ਕਦੀ ਨਾ ਜਿਊਂਦੇ ਨੱਕ ਨੱਥ ਪੁਵਾ ਕੇ।’ ਇਸ ਨੇ ਤੁਹਾਡੇ ਲੋਕਾਂ ਵਿਚ ਅਜਿਹੀ ਸਪਿਰਟ ਭਰੀ, ਜਿਸ ਨੂੰ ਤੁਸੀਂ ਲੋਕ ਅੰਮ੍ਰਿਤ ਛਕਣਾ ਕਹਿੰਦੇ ਹੋ; ਕਿ ਇਕ-ਇਕ ਨੇ ਕਈ-ਕਈ ਲੋਕਾਂ ਦਾ ਮੁਕਾਬਲਾ ਕੀਤਾ। ਜਿਸ ਨੂੰ ਇਨ੍ਹਾਂ ‘ਸਵਾ ਲਾਖ ਸੇ ਏਕ ਲੜਾਊ’ ਕਿਹਾ। ਇਸ ਕ੍ਰਾਂਤੀਕਾਰੀ ਦੀ ਮਿਸਾਲ ਪੂਰੀ ਦੁਨੀਆ ਵਿਚ ਕਿਧਰੇ ਨਹੀਂ ਮਿਲਦੀ, ਇਸ ਦੀ ਭਰੀ ਸਪਿਰਟ ਕਰਕੇ ਤੁਸੀਂ ਦੁਨੀਆ ਭਰ ਵਿਚ ਯੋਧੇ ਮੰਨੇ ਜਾਂਦੇ ਹੋ। ਪਰ ਸਰਦਾਰ ਜੀ ਇਕ ਗੱਲ ਕਹਾਂ ਬੁਰਾ ਨਾ ਮਨਾਇਓ, ‘ਤੁਸੀਂ ਲੜਦੇ ਮਰਦੇ ਕਿਸੇ ਹੋਰ ਦੀ ਖਾਤਰ ਹੋ। ਪਹਿਲਾਂ ਤੁਹਾਨੂੰ ਗੋਰੇ ਲੁਟੇਰੇ ਵਰਤ ਗਏ। ਹੁਣ ਕਾਲੇ ਲੁਟੇਰੇ ਵਰਤ ਰਹੇ ਹਨ।’
ਤੀਸਰੇ ਕ੍ਰਾਂਤੀਕਾਰੀ ਬੰਦਾ ਸਿੰਘ ਬਹਾਦਰ ਨਾਲ ਸਾਡਾ ਰਿਸ਼ਤਾ ਵੀ ਹੈ ਤੇ ਪਿਆਰ ਭੀ। ਸਾਡਾ ਚੇ-ਗੁਵੇਰਾ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਜਿਵੇਂ ਇਸ ਕ੍ਰਾਂਤੀਕਾਰੀ ਨੇ ਰਾਜ ਪ੍ਰਾਪਤ ਕਰ ਕੇ ਵੱਡੇ-ਵੱਡੇ ਫਿਊਡਲਾਂ ਭਾਵ ਜ਼ਿੰਮੀਦਾਰਾਂ ਤੋਂ, ਜੋ ਹਜ਼ਾਰਾਂ ਏਕੜਾਂ ਦੇ ਮਾਲਕ ਸਨ, ਜ਼ਮੀਨ ਖੋਹ ਕੇ ਵਾਹੀਕਾਰਾਂ ਵਿਚ ਵੰਡ ਦਿੱਤੀ ਸੀ। ਉਸੇ ਤਰ੍ਹਾਂ ਸਾਡੇ ਮਹਿਬੂਬ ਨੇਤਾ ਚੀ ਗੁਵੇਰਾ ਨੇ ਵੱਡੇ-ਵੱਡੇ ਜ਼ਿੰਮੀਦਾਰਾਂ ਤੋਂ ਜ਼ਮੀਨ ਖੋਹ ਕੇ ਗ਼ਰੀਬਾਂ ਵਿਚ ਵੰਡ ਦਿੱਤੀ ਸੀ ਅਤੇ ਉਨ੍ਹਾਂ ਨੂੰ ਦੰਡਤ ਕੀਤਾ ਸੀ; ਇਹ ਘਟਨਾ 1959 ਈਸਵੀ ਦੀ ਹੈ। ਚੀ ਗੁਵੇਰਾ ਵਲੋਂ ਸ਼ੁਰੂ ਕੀਤੀਆਂ ਨੀਤੀਆਂ ਜੋ ਕਿ ਗ਼ਰੀਬ ਪੱਖੀ ਹਨ, ਅੱਜ ਤੱਕ ਵੀ ਲਾਗੂ ਹਨ। ਚੇ- ਗੁਵੇਰਾ ਹੋਰ ਦੇਸ਼ ਅਰਜਨਟੀਨਾ ਵਿਚ ਪੈਦਾ ਹੋਇਆ, ਗਰੀਬਾਂ ਦੀ ਹਾਲਤ ਜਾਨਣ ਲਈ ਉਸ ਨੇ ਦੱਖਣੀ ਅਮਰੀਕਾ ਦਾ ਮੋਟਰ ਸਾਈਕਲ ‘ਤੇ ਦੋ ਵਾਰ ਦੌਰਾ ਕੀਤਾ। ਪਹਿਲਾ 8000 ਕਿਲੋਮੀਟਰ, ਦੂਜਾ 45000 ਕਿਲੋਮੀਟਰ ਅਤੇ ਉਨ੍ਹਾਂ ਦੀ ਹਾਲਤ ਬਾਰੇ ਇਕ ਕਿਤਾਬ ਲਿਖੀ ਜੋ ਮੋਟਰਸਾਈਕਲ ਡਾਇਰੀ ਕਰਕੇ ਪ੍ਰਸਿੱਧ ਹੈ। ਹੈਰਾਨੀ ਦੀ ਗੱਲ ਇਹ ਕਿ ਇਹ ਕਿਤਾਬ ਦੁਨੀਆ ਭਰ ਵਿਚ ਸਭ ਤੋਂ ਵੱਧ ਵਿਕੀ।
1945 ਈਸਵੀ ਤੋਂ ਸ਼ੁਰੂ ਕਰਕੇ 1959 ਈਸਵੀ ਤੱਕ 14 ਸਾਲ ਫਿਦਲ ਕਾਸਟਰੋ ਦੇ ਨਾਲ ਮੋਢੇ ਨਾਲ ਮੋਢਾ ਜੋੜ ਲਹੂ ਵੀਟਵਾਂ ਸੰਘਰਸ਼ ਕੀਤਾ। ਉਦੋਂ ਸਾਡਾ ਦੇਸ਼ ਅਮਰੀਕਾ ਦੀ ਇਕ ਬਸਤੀ ਸੀ, ਉਦੋਂ ਫਲੰਜਸੀਓ ਬੀਟਿਸਟਾ ਡਿਕਟੇਟਰ ਦੀ ਹਕੂਮਤ ਸੀ, ਜਿਸ ਨੇ ਸਾਡੇ ਦੇਸ਼ ਉਪਰ ਬਹੁਤ ਜ਼ੁਲਮ ਕੀਤਾ ਸੀ। ਜਦ ਬੀਟਿਸਟਾ ਦਾ ਤਖਤਾ ਪਲਟ ਕੇ ਸਾਡੀ ਆਪਣੀ ਹਕੂਮਤ ਬਣੀ ਤਾਂ ਕਾਸਟਰੋ ਤੋਂ ਬਾਅਦ ਦੂਸਰੀ ਪੁਜੀਸ਼ਨ ਸੀ ਚੀ ਗੁਵੇਰਾ ਦੀ, ਫ਼ੌਜ ਮੁਖੀ, ਖਜ਼ਾਨਾ ਮੰਤਰੀ, ਜ਼ਮੀਨੀ ਸੁਧਾਰ ਮੰਤਰੀ। ਪ੍ਰੰਤੂ ਗੁਵੇਰਾ ਸੱਤਾ ਮਾਨਣ ਲਈ ਨਹੀਂ ਸੀ ਬਣਿਆ। ਸਗੋਂ ਇਹ ਤਾਂ ਸਾਰੀ ਦੁਨੀਆ ਵਿਚ ਇਨਕਲਾਬ ਲਿਆਉਣਾ ਚਾਹੁੰਦਾ ਸੀ। ਇਹ ਅਫਰੀਕਾ ਮਹਾਂਦੀਪ ਦੇ ਬਹੁਤ ਦੇਸ਼ਾਂ ਵਿਚ ਘੁੰਮਿਆ। ਇਹ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ ਵਿਚ ਵੀ ਘੁੰਮਿਆ। ਦੱਖਣੀ ਅਮਰੀਕਾ ਮਹਾਂਦੀਪ ਵਿਚ ਇਨਕਲਾਬ ਕਰਨ ਲਈ 14 ਦੇ 14 ਦੇਸ਼ ਘੁੰਮੇ; ਬੋਲੀਵੀਆ ਦੇਸ਼ ਵਿਚ ਲੋਕਾਂ ਦਾ ਸਾਥ ਦਿੰਦਾ ਦਿੰਦਾ ਅਥਵਾ ਇਨਕਲਾਬ ਕਰਦਾ ਹੋਇਆ ਅਮਰੀਕਾ ਦੇ 1400 ਸੈਨਿਕਾਂ ਦੁਆਰਾ ਫੜਿਆ ਗਿਆ। ਕਿਉਂਕਿ ਅਮਰੀਕਾ ਇਸ ਦਾ 1945 ਈਸਵੀ ਤੋਂ 1967 ਤੱਕ 22 ਸਾਲ ਤੋਂ ਪਿੱਛਾ ਕਰ ਰਿਹਾ ਸੀ। ਜਿਵੇਂ ਤੁਹਾਡਾ ਕ੍ਰਾਂਤੀਕਾਰੀ ਬੰਦਾ ਸਿੰਘ ਬਹਾਦਰ ਜੰਮੂ ਕਸ਼ਮੀਰ ਵਿਚ ਪੈਦਾ ਹੋਇਆ, ਸਾਰਾ ਭਾਰਤ ਘੁੰਮਿਆ, ਉੱਤਰੀ ਭਾਰਤ ਵਿਚ ਯੁੱਧ ਕਰਕੇ ਸਿੱਖ ਰਾਜ ਸਥਾਪਿਤ ਕੀਤਾ। ਪ੍ਰੰਤੂ ਜ਼ਾਲਮ ਹਕੂਮਤ ਦੇ ਲੱਖਾਂ ਸੈਨਿਕਾਂ ਨੇ ਘੇਰੇ ਪਾ-ਪਾ ਉਹਨੂੰ ਫੜਿਆ ਅਤੇ ਦਿੱਲੀ ਵਿਚ ਕਈ ਸਿੰਘਾਂ ਸਮੇਤ ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ। ਇਸੇ ਤਰ੍ਹਾਂ ਚੀ ਗੁਵੇਰਾ ਨੂੰ ਬੋਲੀਵੀਆ ਵਿਚ ਜ਼ਾਲਮ ਹਕੂਮਤ ਦੀ ਫ਼ੌਜ ਨੇ ਫੜ, ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ। ਸਰਦਾਰ ਜੀ! ਤੁਸੀਂ ਚੀ ਗੁਵੇਰਾ ਨੂੰ ਲੱਭਣ ਕਿੰਨੀ ਦੂਰ ਆਏ ਹੋ, ਤੁਹਾਡਾ ਚੀ ਗੁਵੇਰਾ ਤਾਂ ਤੁਹਾਡੇ ਕੋਲ ਹੀ ਹਾਜ਼ਰ-ਨਾਜ਼ਰ ਹੈ। ਬਾਬਾ ਬੰਦਾ ਸਿੰਘ ਬਹਾਦਰ। ਸਾਡਾ ਚੀ ਗੁਵੇਰਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਿਆਦਾਤਰ ਪ੍ਰਭਾਵਿਤ ਸੀ। ਸੋ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ, ਬੰਦਾ ਸਿੰਘ ਬਹਾਦਰ ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਡੇ ਕਾਲਜਾਂ ਵਿਚ ਬੰਦਾ ਬਹਾਦਰ ਇਕ ਸਬਜੈਕਟ (ਵਿਸ਼ਾ) ਹੋਵੇ।
‘ ਆਓ! ਹੁਣ ਇਕ ਵਾਰ ਬੰਦਾ ਸਿੰਘ ਬਹਾਦਰ ਅਤੇ ਚੀ ਗੁਵੇਰਾ ਨੂੰ ਇਕੱਠੇ ਨੱਕ ਮਸਤਕ ਹੋਈਐ। ਅੱਛਾ ਸਰਦਾਰ ਜੀ ! ਅਲਵਿਦਾ।’
TAGGED: Motivation, Viral
despunjab.in 6 August 2023 6 August 2023
Share This Article
Facebook Twitter Whatsapp Whatsapp Email Print
Previous Article 78 ਸਾਲ ਪਹਿਲਾਂ ਅੱਜ ਦੇ ਦਿਨ 6 ਅਗਸਤ
Next Article ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਗਣਿਤ ਉਲੰਪੀਅਡ ਅਤੇ ਖੇਡ ਮੁਕਾਬਲਿਆਂ ਦੇ ਪੁਰਸਕਾਰ ਵੰਡੇ ਗਏ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News61
  • Dehli14
  • Design10
  • Digital22
  • Film16
  • History/ਇਤਿਹਾਸ29
  • ludhiana10
  • Photography14
  • Wethar2
  • ਅੰਤਰਰਾਸ਼ਟਰੀ43
  • ਅੰਮ੍ਰਿਤਸਰ6
  • ਆਰਟੀਕਲ172
  • ਸੰਗਰੂਰ35
  • ਸਦਮਾ24
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ152
  • ਸਿਆਸਤ1
  • ਸਿਹਤ26
  • ਸਿੱਖ ਜਗਤ34
  • ਸਿੱਖਿਆ94
  • ਹਰਿਆਣਾ5
  • ਕਹਾਣੀ24
  • ਕਵਿਤਾ41
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ675
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ9
  • ਜ਼ੁਰਮ80
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ764
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ321
  • ਬਰਨਾਲਾ73
  • ਬਲਾਗ98
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ855
  • ਮਾਲਵਾ2,622
  • ਮੈਗਜ਼ੀਨ12
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ38
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News61
  • Dehli14
  • Design10
  • Digital22
  • Film16
  • History/ਇਤਿਹਾਸ29
  • ludhiana10
  • Photography14
  • Wethar2
  • ਅੰਤਰਰਾਸ਼ਟਰੀ43
  • ਅੰਮ੍ਰਿਤਸਰ6
  • ਆਰਟੀਕਲ172
  • ਸੰਗਰੂਰ35
  • ਸਦਮਾ24
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ152
  • ਸਿਆਸਤ1
  • ਸਿਹਤ26
  • ਸਿੱਖ ਜਗਤ34
  • ਸਿੱਖਿਆ94
  • ਹਰਿਆਣਾ5
  • ਕਹਾਣੀ24
  • ਕਵਿਤਾ41
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ675
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ9
  • ਜ਼ੁਰਮ80
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,316
    • ਦੋਆਬਾ18
    • ਮਾਝਾ20
    • ਮਾਲਵਾ2,622
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ321
  • ਬਰਨਾਲਾ73
  • ਬਲਾਗ98
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ855
  • ਮੈਗਜ਼ੀਨ12
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ38
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?