ਫ਼ਰੀਦਕੋਟ, 5 ਅਗਸਤ ( )-ਭਾਸ਼ਾ ਵਿਭਾਗ ਪੰਜਾਬ ਦੀ ਯੋਗ ਸਰਪ੍ਰਸਤੀ ਅਤੇ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ ਦੀ ਯੋਗ ਅਗਵਾਈ ਹੇਠ ਪੰਜਾਬੀ ਸਾਹਿਤ ਸਿਰਜਣਾ ਅਤੇ ਕਵਿਤਾ ਗਾਇਣ ਮੁਕਾਬਲੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ। ਇਨ੍ਹਾਂ ’ਚ ਮੁੱਖ ਮਹਿਮਾਨ ਵਜੋਂ ਮੇਵਾ ਸਿੰਘ ਸਿੱਧੂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਸੇਵਾ ਸਿੰਘ ਚਾਵਲਾ, ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਅਮਰੀਕ ਸਿੰਘ ਸੰਧੂ ਜੂਨੀਅਰ ਸਹਾਇਕ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਦੇਖ-ਰੇਖ ਭਾਗ ਲੈਂਦਿਆਂ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਸ਼ਮੂਲੀਅਤ ਕੀਤੀ।
ਇਸ ਮੌਕੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ ਨੇ ਵਿਭਾਗ ਦੇ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅੱਗੇ ਰਾਜ ਪੱਧਰ ਤੇ ਜ਼ਿਲੇ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਦੱਸਿਆ ਜ਼ਿਲਾ ਪੱਧਰ ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1000, 750, 500 ਰੁਪਏ ਦੇ ਨਗਦ ਇਨਾਮ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਸੇਵਾ ਸਿੰਘ ਚਾਵਲਾ ਨੇ ਕਿਹਾ ਵਿਦਿਆਰਥੀ ਜੀਵਨ ’ਚ ਸਾਡੀ ਰੁਚੀ ਜਿਸ ਪਾਸੇ ਹੋ ਜਾਵੇ,ਉਸ ਖੇਤਰ ’ਚ ਅਸੀਂ ਸਖ਼ਤ ਮਿਹਨਤ ਕਰਕੇ ਸਮਾਜ ’ਚ ਵੱਡੀ ਥਾਂ ਬਣਾ ਸਕਦੇ ਹਾਂ। ਉਹ ਵਿਦਿਆਰਥੀਆਂ ਨੂੰ ਆਪਣੇ ਜ਼ਜ਼ਬੇ-ਜ਼ਜ਼ਬਾਤਾਂ ਨੂੰ ਕਿਸੇੇ ਸਾਹਿਤਕ ਰੂਪ ’ਚ ਸਿਰਜਣ ਵਾਸਤੇ ਪ੍ਰੇਰਿਤ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਪੜਾਈ ਦੇ ਨਾਲ-ਨਾਲ ਸਾਹਿਤ ਸਿਰਜਣ, ਸੱਭਿਆਚਾਰਕ ਗਤੀਵਿਧੀਆਂ ’ਚ ਭਾਗ ਲੈਣ, ਖੇਡਾਂ ’ਚ ਭਾਗ ਲੈਣ ਵਾਸਤੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਕਿਹਾ ਆਪਣੀ ਪਹਿਚਾਣ ਕਾਇਮ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅੰਦਰਲੀ ਸ਼ਕਤੀ ਨੂੰ ਪਹਿਚਾਣ ਤੇ ਪ੍ਰਗਟਾਉਣ ਵਾਸਤੇ ਹੱਲਾਸ਼ੇਰੀ ਦਿੱਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਪੱਕਾ ਨੇ ਬਾਖੂਬੀ ਕੀਤਾ। ਕਵਿਤਾ ਗਾਇਣ ਮੁਕਾਬਲੇ ’ਚ 60 ਭਾਗੀਦਾਰਾਂ ਨੇ ਪੰਜਾਬੀ ਦੇ ਉੱਚਕੋਟੀ ਦੇ ਸ਼ਾਇਰਾਂ ਦੀਆਂ ਰਚਨਾਵਾਂ ਦਾ ਗਾਇਣ ਕਰਦਿਆਂ ਖੂਬ ਰੰਗ ਬੰਨਿਆ। ਇਸ ਮੁਕਾਬਲੇ ਦੀ ਜੱਜਮੈਂਟ ਸੰਗੀਤਕਾਰ ਸੁਖਚੈਨ ਬਿੱਟਾ, ਲੋਕ ਗਾਇਕ ਦਵਿੰਦਰ ਸੰਧੂ ਨੇ ਕੀਤੀ। ਸਾਹਿਤ ਸਿਰਜਣਾ ਮੁਕਾਬਲਿਆਂ ਦੀ ਜੱਜਮੈਂਟ ਜਸਵਿੰਦਰਪਾਲ ਸਿੰਘ ਮਿੰਟੂ ਸਕੂਲ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਅਤੇ ਗੁਰਜੀਤ ਸਿੰਘ ਟਹਿਣਾ ਐਸ.ਐਸ.ਮਾਸਟਰ ਸਰਕਾਰੀ ਟਹਿਣਾ ਨੇ ਕੀਤੀ। ਜ਼ਿਲਾ ਖੋਜ਼ ਅਫ਼ਸਰ ਭਾਸ਼ਾ ਵਿਭਾਗ ਕੰਵਰਜੀਤ ਸਿੰਘ ਸਿੱਧੂ ਨੇ ਅੰਤ ’ਚ ਸਭ ਦਾ ਧੰਨਵਾਦ ਕੀਤਾ। ਟਾਈਮ ਕੀਪਰ ਵਜੋਂ ਅਧਿਆਪਕਾ ਸਿਮਰਦੀਪ ਕੌਰ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਸੀਨੀਅਰ ਸਹਾਇਕ ਰਣਜੀਤ ਸਿੰਘ, ਸੁਖਦੀਪ ਸਿੰਘ ਨੇ ਵੱਡਮੁੱਲਾ ਯੋਗਦਾਨ ਦਿੱਤਾ। ਇਨ੍ਹਾਂ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ:
ਕਵਿਤਾ ਰਚਨਾ ਮੁਕਾਬਲੇ ’ਚ ਗੁਰਮਨਜੀਤ ਸਿੰਘ, ਜਮਾਤ ਦਸਵੀਂ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੇ ਪਹਿਲਾ, ਅੰਜਨਵੀਰ ਸਿੰਘ, ਜਮਾਤ ਨੌਵੀਂ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਨੇ ਦੂਜਾ ਅਤੇ ਸ਼ੁੱਭਕਰਮਨ ਕੌਰ, ਜਮਾਤ ਸੱਤਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ-ਦਬੜੀਖਾਨਾ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਣ ਮੁਕਾਬਲੇ ’ਚ ਕਰਮਨ ਸਹੋਤਾ, ਜਮਾਤ ਦਸਵੀਂ, ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ, ਜੈਸੀਕਾ, ਜਮਾਤ 9ਵੀਂ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਦੂਜਾ ਅਰਸ਼ਜੋਤ ਸਿੰਘ, ਜਮਾਤ 6ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਮੁੰਡੇ ਨੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਰਚਨਾ ਮੁਕਾਬਲੇ ’ਚ ਜਸ਼ਨਦੀਪ ਕੌਰ, ਜਮਾਤ ਨੌਵੀਂ, ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ, ਪੁਨੀਤ ਕੌਰ ਬਰਾੜ, ਜਮਾਤ ਨੌਵੀਂ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਨੇ ਦੂਜਾ ਅਤੇ ਪੁਸ਼ਪਕ ਵਸਿਸ਼ਟ ਜਮਾਤ ਦਸਵੀਂ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਰਚਨਾ ਮੁਕਾਬਲੇ ’ਚ ਕਾਜਲ, ਜਮਾਤ ਦਸਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ ਨੇ ਪਹਿਲਾ, ਅਸ਼ਮੀਤ ਕੌਰ, ਜਮਾਤ ਦਸਵੀਂ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਦੂਜਾ ਅਤੇ ਨਵਜੋਤ ਕੌਰ, ਜਮਾਤ ਦਸਵੀਂ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ।
ਫ਼ੋਟੋ:05ਐਫ਼ਡੀਕੇਪੀ1:ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਕਰਵਾਏ ਸਾਹਿਤ ਸਿਰਜਣ, ਕਵਿਤਾ ਗਾਇਣ ਮੁਕਾਬਲੇ ’ਚ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੇਵਾ ਸਿੰਘ ਸਿੱਧੂ ਡੀ.ਈ.ਓ.ਸੈਕੰਡਰੀ, ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਅਤੇ ਹੋਰ।
ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪੰਜਾਬੀ ਸਾਹਿਤ ਸਿਰਜਣਾ ਅਤੇ ਕਵਿਤਾ ਗਾਇਣ ਮੁਕਾਬਲੇ ਕਵਿਤਾ ਗਾਇਣ ਮੁਕਾਬਲੇ ’ਚ 60 ਵਿਦਿਆਰਥੀਆਂ ਨੇ ਨਾਮਵਰ ਸ਼ਾਇਰਾਂ ਦੀ ਰਚਨਾਵਾਂ ਗਾ ਕੇ ਕੀਤਾ ਹਾਜ਼ਰੀਨ ਨੂੰ ਨਿਹਾਲ
Leave a comment