ਬਾਕੀ ਸਮਾਜਸੇਵੀ ਸੰਸਥਾਵਾਂ ਨੂੰ ਵੀ ਮਦਦ ਦੀ ਕੀਤੀ ਅਪੀਲ
ਸ੍ਰੀ ਅਨੰਦਪੁਰ ਸਾਹਿਬ 6 ਅਗਸਤ(ਚਾਨਾ)
ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀ ਸ੍ਰ: ਸੁਖਵੰਤ ਸਿੰਘ ਜੋ ਕਿ ਲੱਤਾਂ ਦੀ ਬਿਮਾਰੀ ਨਾਲ ਜੂਝ ਰਹੇ ਹਨ ਉਥੇ ਹੀ ਘਰ ਦੇ ਹਾਲਾਤ ਵੀ ਕਾਫੀ ਤਰਸਯੋਗ ਹਨ। ਇਸ ਸਬੰਧੀ ਜਦੋਂ ਸਮਾਜ ਸੇਵਾ ਦੇ ਕੰਮਾਂ ‘ਚ ਵੱਧ ਚੜਕੇ ਹਿੱਸਾ ਲੈਣ ਵਾਲੀ ਸੰਸਥਾ ਆਸਰਾ ਫਾਊਂਡੇਸ਼ਨ (ਰਜਿ:) ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਇਸ ਲੋੜਵੰਦ ਪਰਿਵਾਰ ਦੀ ਬਾਂਹ ਫੜ ਕੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਦੇ ਸਹਿਯੋਗ ਨਾਲ ਸ੍ਰ:ਸੁਖਵੰਤ ਸਿੰਘ ਨੂੰ ਮਾਲੀ ਨਕਦ ਸਹਾਇਤਾ ਪ੍ਰਦਾਨ ਕੀਤੀ ਤਾਂ ਜੋ ਪੀੜਤ ਦਾ ਇਲਾਜ ਹੋ ਸਕੇ। ਜ਼ਿਕਰਯੋਗ ਹੈ ਕਿ ਆਸਰਾ ਫਾਊਂਡੇਸ਼ਨ ਗਰੀਬ ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਲਈ ਪਹਿਲਾਂ ਵੀ ਵਰਦਾਨ ਸਾਬਤ ਹੁੰਦੀ ਆਈ ਹੈ ਅਨੇਕਾਂ ਲੋੜਵੰਦਾਂ ਦੀ ਮਦਦ ਕਰਕੇ ਆਪਣੀ ਜ਼ਿੰਮੇਵਾਰੀ ਬਖ਼ੂਬੀ ਨਿਭਾਉਂਦੀ ਆ ਰਹੀ ਹੈ। ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਵੱਲੋਂ ਇਸ ਲੋੜਵੰਦ ਪਰਿਵਾਰ ਦੀ ਮੱਦਦ ਕਰਨ ਲਈ ਬੇਨਤੀ ਕੀਤੀ ਗਈ ਸੀ ਤੇ ਆਸਰਾ ਫਾਊਂਡੇਸ਼ਨ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਇਸ ਮੌਕੇ ਉਹਨਾਂ ਵੱਧ ਤੋਂ ਵੱਧ ਸਮਾਜ ਸੇਵੀਆਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਨਵੀਨ ਕੁਮਾਰ, ਦਵਿੰਦਰਪਾਲ ਸਿੰਘ, ਕੰਵਲਜੋਤ ਸਿੰਘ, ਮਾਸਟਰ ਸੰਜੀਵ ਧਰਮਾਣੀ, ਸਤਿੰਦਰਪਾਲ ਸਿੰਘ, ਮਾ. ਮੋਹਨ ਸਿੰਘ ਮੀਂਢਵਾਂ, ਭਾਈ ਅਪਾਰ ਸਿੰਘ ਆਦਿ ਤੋਂ ਇਲਾਵਾ ਅੰਕੁਸ਼ ਕੁਮਾਰ, ਪ੍ਰਸ਼ਾਂਤ ਵੋਹਰਾ, ਹਰਸਿਮਰਨ ਸਿੰਘ, ਇੰਦਰਪ੍ਰੀਤ ਸਿੰਘ, ਅਜੇ ਕੁਮਾਰ, ਧੀਰਜ ਘਈ, ਦੁਰੋਹੀਂਨ ਘਈ, ਡਾ. ਮਨਦੀਪ ਸਿੰਘ, ਕੁਲਦੀਪ ਸਿੰਘ, ਮਹਿੰਦਰਮੋਹਨ ਸਿੰਘ, ਅਮਰਦੀਪ ਸਿੰਘ ਸੰਧੂ, ਨਵਾਬ ਫ਼ੈਸਲ ਖਾਨ ਆਦਿ ਵਲੋਂ ਆਪਣਾ ਯੋਗਦਾਨ ਪਾਇਆ ਗਿਆ।