ਬਰੇਟਾ 5ਅਗਸਤ (ਰੀਤਵਾਲ) ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਨੈਸ਼ਸਲ ਮੀਨਜ ਕਮ ਮੈਰਿਟ ਸਕਾਲਸਿਪ 2022 ਮੁਕਾਬਲਾ ਪ੍ਰੀਖਿਆ ਵਿੱਚੋਂ PSTSE ਲਈ ਚੁਣੇ ਗਏ ਵਿਦਿਆਰਥੀਆਂ ਦੀ ਸਟੇਟ ਪੱਧਰੀ ਮੈਰਿਟ ਸੂਚੀ ਵਿੱਚ ਸਰਕਾਰੀ ਮਾਡਲ ਸੀਨੀ.ਸੈਕੰ. ਸਕੂਲ ਕੁਲਰੀਆਂ ਦੇ 5 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਹੋਏ ਆਪਣਾ ਨਾਮ ਦਰਜ ਕਰਵਾਇਆ ਹੈ।ਸਕੂਲ ਪ੍ਰਿੰਸੀਪਲ ਨਰਸੀ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਵਜ਼ੀਫਾ ਪ੍ਰੀਖਿਆ ਵਿੱਚ ਉਨ੍ਹਾਂ ਦੇ ਸਕੂਲ ਦੇ 5 ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ।ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ 150 ਅੰਕਾਂ ਦੀ ਇਸ ਪ੍ਰੀਖਿਆ ਵਿੱਚੋਂ ਆਰਤੀ ਸ਼ਰਮਾ ਨੇ 102 ਅੰਕ, ਸੁਮਨਪ੍ਰੀਤ ਕੌਰ 100ਅੰਕ , ਪਲਕ 94 ਅੰਕ, ਜਸ਼ਨਦੀਪ ਸਿੰਘ 92 ਅੰਕ ਅਤੇ ਸ਼ੁਭਮ 92 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾ ਕੇ,ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਬਲਕਾਰ ਸਿੰਘ ਮੈਥ ਮਾਸਟਰ ਵੱਲੋਂ ਵਿਦਿਆਰਥੀਆਂ ਨੂੰ ਦਿਨ ਰਾਤ ਮਿਹਨਤ ਕਰਵਾ ਕੇ ਇਹ ਮੁਕਾਮ ਹਾਸਿਲ ਕਰਨ ਵਿੱਚ ਮਦਦ ਕੀਤੀ।ਉਹਨਾ ਦੱਸਿਆ ਹੈ ਕਿ ਹੁਣ ਇਨ੍ਹਾ ਵਿਦਿਆਰਥੀਆਂ ਨੂੰ 9ਵੀਂ ਤੋਂ 12 ਵੀਂ ਜਮਾਤ ਤੱਕ ਵਜ਼ੀਫ਼ਾ ਰਾਸ਼ੀ ਮਿਲੇਗੀ। ਜਿਸ ਨਾਲ ਇਹ ਵਿਦਿਆਰਥੀ ਪੜ੍ਹਾਈ ਨਾਲ ਸਬੰਧਿਤ ਲੋੜਾਂ ਪੂਰੀਆਂ ਕਰਕੇ ਹੌਂਸਲੇ ਨਾਲ ਅੱਗੇ ਵਧਣਗੇ । ਬੱਚਿਆਂ ਦੁਆਰਾ ਪ੍ਰਾਪਤ ਕੀਤਾ ਮੁਕਾਮ ਇਹ ਦਰਸਾਉਂਦਾ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਉੱਚ ਪੱਧਰ ਦੀ ਗੁਣਾਤਮਕ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨ੍ਹਾ ਬੱਚਿਆਂ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਵੀ ਸਲਾਘਾ ਕੀਤੀ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਕੂਲ ਕਮੇਟੀ ਚੇਅਰਮੈਨ ਬੰਤ ਸਿੰਘ, ਜਲਵਿੰਦਰ ਸਿੰਘ, ਜਰਨੈਲ ਸਿੰਘ, ਜੁਗਰਾਜ ਸਿੰਘ ਅਤੇ ਸਰਪੰਚ ਰਾਜਵੀਰ ਸਿੰਘ ਵੱਲੋਂ ਸਮੂਹ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸ੍ਰ ਹਰਿੰਦਰ ਸਿੰਘ ਭੁੱਲਰ ਜਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਅਸ਼ੋਕ ਕੁਮਾਰ ਉਪ-ਜਿਲ੍ਹਾ ਸਿੱਖਿਆ ਅਫ਼ਸਰ, ਮਾਨਸਾ ਵੱਲੋਂ
ਬੱਚਿਆਂ ,ਸਕੂਲ ਮੁਖੀ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ
ਮਾਡਲ ਸਕੂਲ ਕੁਲਰੀਆਂ ਦੇ 5 ਵਿਦਿਆਰਥੀਆਂ ਨੇ PSTSE ਸਕਾਲਰਸ਼ਿਪ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ
Leave a comment