5 ਅਗਸਤ ਮਾਨਸਾ ( ਆਤਮਾ ਸਿੰਘ ਪਮਾਰ )– ਨਸਿ਼ਆਂ ਖਿਲਾਫ ਚੱਲ ਰਹੇ ਪੱਕੇ ਧਰਨੇ ਦੀ ਅਗਵਾਈ ਅੱਜ ਪੰਜਾਬ ਕਿਸਾਨ ਯੂਨੀਅਨ ਦੀ ਲੀਡਰਸਿਪ ਵੱਲੋਂ ਕੀਤੀ ਗਈ। ਇਸ ਸਮੇਂ ਵੱਖ ਵੱਖ ਬੁਲਾਰਿਆਂ ਵਲੋਂ ਨਸ਼ਾ ਤਸਕਰਾਂ ਦੁਆਰਾ ਫਰੀਦਕੋਟ ਵਿਖੇ ਦਿਨ ਦਿਹਾੜੇ ਕੀਤੇ ਕਤਲ ਦੀ ਜੋ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਮੇਂ ਸਮੇਂ ਤੇ ਸਮਾਜਿਕ ਬੁਰਾਈਆਂ ਨੂੰ ਜੜੋਂ ਪੁੱਟਣ ਲਈ ਲੋਕ ਸੰਘਰਸ਼ ਕਰਦੇ ਆਏ ਹਨ ਤੇ ਲੋਕ ਅੰਦੋਲਨਾਂ ਦੀ ਅਗਵਾਈ ਕਰਦੇ ਆਗੂਆਂ ਤੇ ਸੱਤਾਧਾਰੀ ਪਾਰਟੀਆਂ ਝੂਠੇ ਪਰਚੇ ਪਾ ਕੇ ਜੇਲਾਂ ਵਿੱਚ ਡੱਕਦੀਆਂ ਰਹੀਆਂ ਹਨ, ਅੰਦੋਲਨਕਾਰੀ ਸੰਘਰਸਾਂ ਸਦਕਾ ਹੀ ਆਗੂ ਬਰੀ ਵੀ ਹੁੰਦੇ ਰਹੇ ਹਨ,ਉਹਨਾਂ ਕਿਹਾ ਕੇਂਦਰ ਦੀ ਫਾਸਿਸਟ ਸਰਕਾਰ ਜਾਤ-ਪਾਤ ,ਧਰਮ ,ਮੰਦਰ ਮਸਜਿਦ ਦੇ ਆਪਸੀ ਪਾੜੇ ਪਾ ਕੇ ਜੋ ਕਾਂਡ ਮਨੀਪੁਰ, ਹਰਿਆਣਾ ਚ ਦੁਹਰਾਅ ਚੁੱਕੀ ਹੈ,ਹੁਣ ਪੰਜਾਬ ਦੀ ਧਰਤੀ ਤੇ ਫੈਲਾਉਣ ਦੀ ਤਾਕ ਵਿੱਚ ਹੈ,ਜਿਸਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਅਤੇ ਨਾ ਹੀ ਇਸ ਤਰਾਂ ਦੇ ਹਾਲਾਤ ਪੈਦਾ ਹੋਣ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਸੰਵਿਧਾਨਕ ਧਾਰਾ ਚ ਰਹਿਂਦਿਆਂ ਜਨਤਕ ਜੱਥੇਬੰਦੀਆਂ ਆਪਣੀ ਗੱਲ ਧਰਨਿਆਂ ਰਾਹੀ ਕਰਦੀਆਂ ਹਨ, ਜੋ ਲੋਕਤੰਤਰੀ ਢਾਂਚੇ ਦੀ ਪਹਿਲੀ ਸਰਤ ਹੈ ਜੇਕਰ ਅਜਿਹੇ ਤਰੀਕੇ ਨੂੰ ਵੀ ਫੁੱਟ ਪਾਊ ਤਾਕਤਾਂ ਨਿਸਾਨੇ ਤੇ ਰੱਖਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਹਨ ਤਾਂ ਪੰਜਾਬ ਸਰਕਾਰ ਵੀ ਸੱਕ ਦੇ ਘੇਰੇ ਵਿੱਚ ਆਉਦੀ ਹੈ। ਆਗੂ ਨੇ ਕਿਹਾ ਕਿ ਫਰੀਦਕੋਟ ਵਿਖੇ ਹੋਇਆ ਕਤਲ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਵੇਗਾ ਕਿਉਂਕਿ ਸਾਰੀਆਂ ਜਥੇਬੰਦੀਆਂ ਇਸ ਕਤਲ ਕਾਂਡ ਗੰਭੀਰਤਾ ਨਾਲ ਲੈ ਰਹੀਆਂ ਹਨ ।
ਸੂਬਾ ਆਗੂ ਗੁਰਜੰਟ ਸਿੰਘ ਮਾਨਸਾ,ਸੀਨੀਅਰ ਮੀਤ ਪਰਧਾਨ ਗੋਰਾ ਸਿੰਘ ਭੈਣੀ,ਜਿਲਾ ਪਰਧਾਨ ਰਾਮਫਲ ਚੱਕ ਅਲੀਸ਼ੇਰ, ਜਰਨਲ ਸਕੱਤਰ ਪੰਜਾਬ ਸਿੰਘ ਅਕਲੀਆ, ਪ੍ਰੈੱਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ 14 ਅਗਸਤ ਦੀ ਨਸ਼ਾ ਵਿਰੋਧੀ ਰੈਲੀ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸਮੂਲੀਅਤ ਕਰਨਗੇ ਤੇ ਲੋਕ ਦੋਖੀ ਤਾਕਤਾਂ ਤੋਂ ਜਿਲਾ ਪ੍ਰਸ਼ਾਸਨ ਨੂੰ ਚੌਕਸ ਰਹਿੰਦਿਆਂ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ।
ਧਰਨੇ ਨੂੰ ਭੋਲਾ ਸਮਾਂਓ,ਅਮਰੀਕ ਕੋਟ ਧਰਮੂੰ,ਜਸਪਾਲ ਸਿੰਘ ਉੱਭਾ,ਇਕਬਾਲ ਸਿੰਘ ਫਫੜੇ,ਹਰਜਿੰਦਰ ਸਿੰਘ ਮਾਨਸਾਹੀਆ,
ਸੀ ਪੀ ਆਈ ਦੇ ਜਿਲਾ ਸਕੱਤਰ ਕਰਿਸ਼ਨ ਚੌਹਾਨ,ਭਰਾਤਰੀ ਜੱਥੇਬੰਦੀ ਡਕੌਂਦਾ (ਬੁਰਜ ਗਿੱਲ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਜਮਹੂਰੀ ਕਿਸਾਨ ਸਭਾ ਦੇ ਮੇਜਰ ਦੂਲੋਵਾਲ,ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਆਦਿ ਆਗੂਆੇ ਨੇ ਵੀ ਸੰਬੋਧਨ ਕੀਤਾ।
ਨਸ਼ਾ ਵਿਰੋਧੀ ਕਮੇਟੀ ਮੈਂਬਰ ਦੀ ਫਰੀਦਕੋਟ ਵਿਖੇ ਹੋਈ ਹਤਿਆ ਪੰਜਾਬ ਸਰਕਾਰ ਦੇ ਗਲੇ ਦੀ ਬਣੇਗੀ ਹੱਡੀ,, –ਰੁਲਦੂ ਸਿੰਘ ਮਾਨਸਾ
Leave a comment