ਨਸ਼ਿਆਂ ਖਿਲਾਫ ਦਿਨ ਰਾਤ ਦੇ ਧਰਨੇ ਵਿੱਚ 8 ਅਗਸਤ ਨੂੰ ਵੱਡੇ ਕਾਫਲੇ ਸਮੇਂਤ ਕਰਾਂਗੇ ਸ਼ਮੂਲੀਅਤ :-ਚੋਹਾਨ/ਉੱਡਤ
ਮਾਨਸਾ 4ਅਗਸਤ ( ਆਤਮਾ ਸਿੰਘ ਪਮਾਰ )ਵਧ ਰਹੇ ਨਸਿ਼ਆ ਦੇ ਰੁਝਾਨ ਤੇ ਪ੍ਰਕੋਪ ਨੇ ਪੰਜਾਬ ਦੀ ਜਵਾਨੀ ਤੇ ਭਵਿੱਖ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ,ਜਿਸ ਕਾਰਨ ਸਿਆਸੀ,ਪੁਲਿਸ ਅਤੇ ਨਸ਼ਾ ਤਸਕਰਾਂ ਦੇ ਗਠਜੋੜ ਨੂੰ ਮੁੱਢੋਂ ਖਤਮ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ।ਕਿਉਂਕਿ ਨਸਿਆ ਕਾਰਨ ਮਾਪਿਆਂ ਵੱਲੋ ਨੋਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣਾ ਆਮ ਵਰਤਾਰਾ ਬਣ ਚੁੱਕਾ ਹੈ।ਬਾਵਜੂਦ ਇਸ ਦੌਰ ਦੇ ਨਿਰਾਸ਼ ਲੋਕਾਂ ਨੂੰ ਨਸੇ਼ ਦੇ ਖਾਤਮੇ ਲਈ ਖੁਦ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਉੱਕਤ ਸਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਸ਼ਲ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਨਸਿ਼ਆਂ ਖਿਲਾਫ ਚਲ ਰਹੇ 20 ਵੇਂ ਦਿਨ ਵਿੱਚ ਦਾਖਲ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।
ਕਮਿਉਨਿਸਟ ਆਗੂ ਨੇ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਕੁਦਰਤੀ ਮੋਤਾਂ ਨਾਲੋ ਗੈਰ ਕੁਦਰਤੀ ਮੋਤਾਂ ਦਾ ਵਧਣਾ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ।ਕਿਉਂਕਿ ਸੜਕੀ ਹਾਦਸੇ ,ਹਾਰਟ ਅਟੈਕ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੋਤਾਂ ਤੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ,ਜਦੋਂ ਕਿ ਸਰਕਾਰ ਸੋਸ਼ਲ ਮੀਡੀਏ ਤੇ ਪ੍ਰੈਸ਼ ਰਾਹੀ ਸਰਕਾਰ ਦਾ ਪ੍ਰਚਾਰ ਅਤਿ ਨਿੰਦਨਯੋਗ ਹੈ।ਉਹਨਾ ਨਸ਼ਿਆ ਖਿਲਾਫ ਚਲ ਰਹੇ ਰੋਸ ਧਰਨੇ ਨੋਜਵਾਨ ਪੀੜੀ ਵੱਡੀ ਪੱਧਰ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰ ਰਹੇ ਹਨ ਨਸ਼ਿਆਂ ਦੇ ਖਾਤਮੇ ਲਈ ਕਾ. ਅਰਸ਼ੀ ਨੇ ਸਰਕਾਰ ਤੋ ਮੰਗ ਕੀਤੀ ਕਿ ਨੋਜਵਾਨਾਂ ਲਈ ਕੌਮੀ ਰੁਜਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ।ਨਸ਼ੇ ਛੱਡ ਚੁੱਕੇ ਨੋਜਵਾਨਾਂ ਦਾ ਸਮਾਜਿਕ ਸਨਮਾਨ ਬਹਾਲ ਕਰਨ ਲਈ ਵਿਸੇਸ਼ ਸਨਮਾਨ ਕਰੇ ਤੇ ਨਸ਼ਿਆਂ ਦੇ ਆਦੀ ਨੋਜਵਾਨਾਂ ਨੂੰ ਨਸ਼ਾ ਛਡਾਉ ਕੇਂਦਰਾਂ ਵਿੱਚ ਭਰਤੀ ਕਰਕੇ ਉਨਾ ਦਾ ਇਲਾਜ ਕੀਤਾ ਜਾਵੇ।
ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੋਹਾਨ,ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਨਸਿਆਂ ਖਿਲਾਫ ਚਲ ਰਹੇ ਧਰਨੇ ਵਿੱਚ 8 ਅਗਸਤ ਨੂੰ ਵੱਡੇ ਕਾਫਲੇ ਸਮੇਂਤ ਸਮੂਲੀਅਤ ਕੀਤੀ ਜਾਵੇਗੀ।ਉਹਨਾਂ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਪੁੱਜਣ ਦੀ ਅਪੀਲ ਵੀ ਕੀਤੀ।
ਨਸਾ ਤਸ਼ਕਰੀ ਦੇ ਖਾਤਮੇ ਲਈ ਸਿਆਸੀ,ਪੁਲਿਸ ਤੇ ਤਸ਼ਕਰਾਂ ਦੇ ਗਠਜੋੜ ਨੂੰ ਮੁੱਢੋਂ ਖਤਮ ਕਰਨਾ ਸਮੇਂ ਦੀ ਮੁੱਖ ਲੋੜ :-ਅਰਸ਼ੀ
Leave a comment