ਪੁੱਤ ਜੱਟਾਂ ਦੇ (40 ਸਾਲ )
ਅੱਜ ਦੇ ਹੀ ਦਿਨ 40 ਸਾਲ ਪਹਿਲਾਂ ਰਲੀਜ ਹੋਈ ਸੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ 29 ਜੁਲਾਈ 1983 ਨੂੰ
ਓਹ ਦਿਨ ਅੱਜ ਵੀ ਸਾਰਾ ਯਾਦ ਹੈ
ਬਠਿੰਡੇ ਦੇ ਪੁਖਰਾਜ ਸਿਨੇਮੇ ‘ਚ ਪਹਿਲੇ ਹੀ ਦਿਨ ਦੂਜਾ ਸ਼ੋਅ ਦੇਖਿਆ ਸੀ ,ਟਾਈਮ ਸੀ ਤਿੰਨ ਵਜੇ ਦਾ
ਰਸ਼ ਐਨਾ ਸੀ ਕਿ ਲੋਕ ਸਿਨੇਮੇ ਅੰਦਰ ਸਾਈਡ ਤੇ ਖੜ੍ਹ ਕੇ ਵੀ ਫ਼ਿਲਮ ਦੇਖ ਰਹੇ ਸਨ
ਟਿਕਟ ਲੈਣੀ ਮੁਸ਼ਕਲ ਸੀ
ਮੇਰੇ ਭਰਾ ਦੇ ਦੋਸਤਾਂ ਨੇ ਲਿਆਂਦੀਆਂ ਸਨ ਟਿਕਟਾਂ
ਇਕ ਮੈਨੂੰ ਵੀ ਮਿਲ ਗਈ ਸੀ
ਤੇ ਇਉਂ ਓਹਨਾਂ ਨਾਲ ਹੀ ਦੇਖੀ ਸੀ ਇਹ ਫ਼ਿਲਮ
ਪ੍ਰਕਾਸ਼ ਗਿੱਲ ਦਾ ਰੋਲ ਬਹੁਤ ਜਚਿਆ ਸੀ
ਫ਼ਿਲਮ ਬਹੁਤ ਵੱਡੀ ਹਿੱਟ ਰਹੀ ਸੀ
ਫ਼ਿਲਮ ਦੇ ਡਾਇਲੌਗ ਵੀ ਵਧੀਆ ਸੀ ਤੇ ਗੀਤ ਸੰਗੀਤ ਵੀ ,ਇਹ ਪੰਜਾਬੀ ਸਿਨੇਮੇ ਦੀ ਉਸ ਸਮੇਂ ਦੀ ਇੱਕ ਮੀਲ ਪੱਥਰ ਫ਼ਿਲਮ ਸੀ
(ਅਦਾਕਾਰ ਗੱਗੂ ਗਿੱਲ ਨੇ ਸੁਰਿੰਦਰ ਛਿੰਦਾ ਕਰਕੇ ਅੱਜ ਇਸ ਫ਼ਿਲਮ ਦੀ ਰਲੀਜ ਡੇਟ ਨੂੰ ਯਾਦ ਕੀਤਾ,ਸੁਰਿੰਦਰ ਛਿੰਦਾ ਇਸ ਫ਼ਿਲਮ ਟੀਮ ਦਾ ਹਿੱਸਾ ਸੀ,ਉਸਨੇ ਹੀ ਟਾਈਟਲ ਗੀਤ ਗਾਇਆ ਸੀ,ਗੱਗੂ ਗਿੱਲ ਦੀ ਇਸ ਫ਼ਿਲਮ ਨਾਲ ਹੀ ਪੰਜਾਬੀ ਫਿਲਮਾਂ ‘ਚ ਐਂਟਰੀ ਹੋਈ ਸੀ ) (ਜਾਣਕਾਰੀ ਗੁਰਸੇਵਕ ਸਿੰਘ ਚਹਿਲ ਬਠਿੰਡਾ)