ਜੋਗਾ – ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ, ਰੱਲਾ ਵਿਖੇ ਸਖ਼ਸ਼ੀਅਤ ਦਾ ਵਿਕਾਸ ਕਿਵੇਂ ਕਰੀਏ ਵਿਸ਼ੇ ਉੱਪਰ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਵਕਤਾ ਵਜੋਂ ਸ੍ਰੀਮਤੀ ਸ਼ਰਨਜੀਤ ਕੌਰ, ਐੱਸ.ਐੱਸ. ਮਿਸਟ੍ਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜੋਗਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸੰਸਥਾ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਨੇ ਜੀ ਆਇਆ ਆਖਿਆ। ਉਨ੍ਹਾਂ ਕਿਹਾ ਕਿ ਸਖ਼ਸ਼ੀਅਤ ਨੂੰ ਨਿਖਾਰਨਾ ਅਤੇ ਕਾਬਲ ਬਣਾਉਣ ਅਜੋਕੇ ਦੌਰ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਭਰੇ ਅਜੋਕੇ ਵਾਤਾਵਰਨ ਵਿਚ ਸਖ਼ਸ਼ੀਅਤ ਦੀ ਭੂਮਿਕਾ ਤੋਂ ਗੈਰ-ਹਾਜ਼ਰ ਨਹੀਂ ਹੋਇਆ ਜਾ ਸਕਦਾ। ਇਸ ਮੌਕੇ ਮੁੱਖ ਵਕਤਾ ਸ੍ਰੀਮਤੀ ਸ਼ਰਨਜੀਤ ਕੌਰ ਨੇ ਸੰਬੋਧਨੀ ਸ਼ਬਦਾਂ ਵਿਚ ਕਿਹਾ ਕਿ ਵਿਅਕਤੀ ਨੂੰ ਸਖ਼ਸ਼ੀਅਤ ਪ੍ਰਤੀ ਆਪਣੇ ਉੱਪਰ ਆਤਮ-ਵਿਸ਼ਵਾਸ ਅਤੇ ਸਮੇਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਹਰ ਵਿਅਕਤੀ ਨੂੰ ਆਪਣੀ ਸਵੈ-ਪੜਚੋਲ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਸੁਭਾਅ ਅਤੇ ਵਿਵਹਾਰ ਨੂੰ ਪ੍ਰਸਥਿਤੀਆਂ ਅਨੁਸਾਰ ਮੁੱਲਵਾਨ ਤੇ ਨੈਤਿਕ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਸਬਰ, ਸੰਤੋਖ ਅਤੇ ਧੀਰਜ ਵਰਗੇ ਗੁਣਾਂ ਦੇ ਧਾਰਨੀ ਬਣ ਕੇ ਹੀ ਆਪਣੀ ਸਖ਼ਸ਼ੀਅਤ ਨੂੰ ਨਿਖਾਰਿਆ ਜਾ ਸਕਦਾ ਹੈ। ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਖ਼ਸ਼ੀਅਤ ਮਨੁੱਖ ਵਰਤਾਰੇ ਦਾ ਮੁੱਖ ਅੰਗ ਹੈ। ਜਿਸ ਨੇ ਮਨੁੱਖੀ ਸਫ਼ਰ ਵਿੱਚ ਸਦਾ ਨਾਲ ਚੱਲਣਾ ਹੁੰਦਾ ਹੈ।ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ ਅਤੇ ਉਪ- ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਕਿਹਾ ਕਿ ਵਿਿਦਆਰਥੀਆਂ ਅੰਦਰ ਅਜਿਹੇ ਗੁਣਾਂ ਨੂੰ ਵਿਕਸਤ ਕਰਨ ਲਈ ਅਜਿਹੇ ਵਿਸ਼ੇਸ਼ ਸੈਮੀਨਾਰ ਭਵਿੱਖ ਵਿਚ ਵੀ ਉਲੀਕੇ ਜਾਣਗੇ। ਇਸ ਵਿਸ਼ੇਸ਼ ਮੌਕੇ ਲੈਕਚਰਾਰ ਜਸਵੀਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਜੋਗਾ,ਰਜਨੀ ਕੌਰ, ਅਮਨਦੀਪ ਕੌਰ ਭੀਖੀ, ਰਾਜ ਕੌਰ, ਸੁਖਬੀਰ ਕੌਰ ਅਤੇ ਸਟਾਫ਼ ਹਾਜ਼ਰ ਸੀ।