ਮਾਨਸਾ, 31 ਜੁਲਾਈ:
ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। , ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ 2 ਕਨਾਲ ਉੱਪਰ ਪੀ ਆਰ—126 ਦੀ ਪਨੀਰੀ ਦੀ ਬਿਜਾਈ ਕੀਤੀ ਗਈ ਹੈ ਜੋ ਕਿ 10 ਅਗਸਤ ਤੱਕ ਲੁਆਈ ਯੋਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ 10 ਅਗਸਤ, 2023 ਤੱਕ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪੀ ਆਰ—126 ਦੀ ਪਨੀਰੀ ਪ੍ਰਾਪਤ ਕਰ ਸਕਦੇ ਹਨ।
ਸਹਾਇਕ ਪ੍ਰੋਫੈਸਰ, ਕੀਟ ਵਿਗਿਆਨ ਡਾ. ਰਣਵੀਰ ਸਿੰਘ ਨੇ ਕਿਹਾ ਕਿ ਪਾਣੀ ਦਾ ਪੱਧਰ ਘਟਣ ਲੱਗ ਗਿਆ ਹੈ ਅਤੇ ਹੁਣ ਕਿਸਾਨਾਂ ਨੂੰ ਨਰਮੇ, ਮੱਕੀ ਅਤੇ ਹੋਰ ਫ਼ਸਲਾਂ ਵਿੱਚੋਂ ਵਾਧੂ ਪਾਣੀ ਕੱਢ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਫ਼ਸਲਾਂ ਦੀ ਪ੍ਰਫੁੱਲਤਾ ਲਈ 3 ਪ੍ਰਤੀਸ਼ਤ ਯੂਰੀਆ ਘੋਲ ਦੀ ਹਫਤਾਵਾਰੀ ਸਪਰੇਅ ਅਤੇ ਵਾਧੂ ਨਾਈਟ੍ਰੋਜਨ (25—50 ਕਿਲੋ ਯੂਰੀਆ ਪ੍ਰਤੀ ਏਕੜ) ਪਾਉਣੀ ਚਾਹੀਦੀ ਹੈ। ਇਸ ਦੇ ਨਾਲ—ਨਾਲ ਕੀੜੇ—ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਸਿਫ਼ਾਰਿਸ਼ ਕੀਤੀ ਖ਼ਾਦ ਪਾਉਣ ਦੇ ਨਾਲ—ਨਾਂਲ ਜ਼ਰੂਰਤ ਅਨੁਸਾਰ ਕੋਬਾਲਟ ਕਲੋਰਾਈਡ ਦੇ ਘੋਲ ਦੇ ਛਿੜਕਾਅ ਕਰਕੇ ਪੱਤਾ ਡਿੱਗਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੁੱਲ ਆਉਣ ਵੇਲੇ ਹਰ 7—10 ਦਿਨਾਂ ਬਾਅਦ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਸਪਰੇਅ ਦੁਹਰਾਉਣੀ ਚਾਹੀਦੀ ਹੈ।
ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ ਡਾ. ਬੀ ਐੱਸ ਸੇਖੋਂ ਨੇ ਦੱਸਿਆ ਕਿ ਸਬਜ਼ੀਆਂ ਦੀ ਫ਼ਸਲ ਵਿੱਚ ਬੈਂਗਣ ਦੀ ਪੰਜਾਬ ਰੌਣਕ, ਪੀਬੀਐਚਆਰ—42 ਅਤੇ ਟਮਾਟਰ ਦੀ ਪੰਜਾਬ ਵਰਖਾ ਬਹਾਰ—4 ਕਿਸਮ ਦੀ ਪਨੀਰੀ ਦੀ ਬਿਜਾਈ/ਲੁਆਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੱਲ ਰਹੇ ਮੌਸਮ ਵਿੱਚ ਚਿੱਟੀ ਮੱਖੀ, ਫਰੂਟ ਫਲਾਈ ਅਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਿਸ਼ ਅਨੁਸਾਰ ਛਿੜਕਾਅ ਕਰਨੇ ਚਾਹੀਦੇ ਹਨ। ਉਨ ਕਿਹਾ ਕਿ ਫਲਦਾਰ ਫਸਲਾਂ ਵਿੱਚ ਟੁੱਟੀਆਂ ਟਾਹਣੀਆਂ ਦੇ ਮਲਬੇ ਨੂੰ ਹਟਾ ਕੇ, ਸ਼ਾਖਾਵਾਂ ਦੀ ਛਾਂਟੀ ਕਰਕੇ, ਵਾਧੂ ਪਾਣੀ ਦਾ ਨਿਕਾਸ ਅਤੇ ਵਾਧੂ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਨਾਲ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੀੜਿਆਂ ਅਤੇ ਬਿਮਾਰੀਆਂ ਲਈ ਨਿਯਮਤ ਤੌਰ ’ਤੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਲੋੜ ਮਹਿਸੂਸ ਹੋਣ ’ਤੇ ਹੀ ਸਿਫ਼ਾਰਿਸ਼ ਕੀਟਨਾਸ਼ਕਾਂ ਜਾਂ ਉੱਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ।