ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ -ਮਾਨਸਾ ਕੌਮੀ ਮਾਰਗ ਤੇ ਸਥਿਤ ਹੈ ਵਿਖੇ ਵਿਸ਼ਵ ਟਾਈਗਰ ਦਿਵਸ ਮਨਾਇਆ ਗਿਆ।ਇਸ ਵਿੱਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਚੀਤਿਆਂ ਦਾ ਕਠਪੁਤਲੀ ਸ਼ੋਅ ਕਰਵਾਇਆ ਗਿਆ,ਇਸ ਤੋਂ ਬਿਨਾਂ ਉਹਨਾਂ ਨੂੰ ਚੀਤਿਆਂ ਸੰਬੰਧੀ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਇਸ ਸੰਬੰਧੀ ਭਾਸ਼ਣ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਟਾਈਗਰ ਦਿਵਸ 29 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਬਾਘਾਂ ਨੂੰ ਬਚਾਉਣ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਮਨਾਇਆ ਜਾਂਦਾ ਹੈ। ਸਾਲ 2010 ਵਿੱਚ ਇਸ ਨੂੰ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਨਾਉਣ ਦਾ ਐਲਾਨ ਕੀਤਾ ਗਿਆ ਸੀ।
ਕਿਸੇ ਸਮੇਂ ਦੇਸ਼ ਵਿੱਚ ਲੁਪਤ ਹੋਣ ਦੇ ਕੰਢੇ ਪਹੁੰਚ ਚੁੱਕੇ ਬਾਘਾਂ ਦੀ ਗਿਣਤੀ ਅੱਜ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਵਿਸ਼ਵ ਟਾਈਗਰ ਦਿਵਸ ਬਾਘਾਂ ਨੂੰ ਬਚਾਉਣ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਮਨਾਇਆ ਜਾਂਦਾ ਹੈ। ਵਿਸ਼ਵ ਟਾਈਗਰ ਦਿਵਸ 29 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਟਾਈਗਰ ਭਾਰਤ ਦਾ ਰਾਸ਼ਟਰੀ ਜਾਨਵਰ ਹੈ, ਜਿਸ ਦੇ ਬਾਵਜੂਦ ਸਾਲ 2010 ਵਿੱਚ ਭਾਰਤ ਵਿੱਚ ਬਾਘ ਖ਼ਤਮ ਹੋਣ ਦੀ ਕਗਾਰ ‘ਤੇ ਪਹੁੰਚ ਗਏ ਸਨ।ਇਸ ਸਮੇਂ ਸਮੂਹ ਸਟਾਫ਼ ਵੀ ਮੌਜੂਦ ਸੀ। ਸਕੂਲ ਦੇ ਚੇਅਰਮੈਨ ਸ੍ਰੀ ਏਕਮਜੀਤ ਸੋਹਲ ਜੀ ਨੇ ਇਸ ਮੁਹਿੰਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।