ਮਿਤੀ 28 ਜੁਲਾਈ, 2023 ਦਿਨ ਸ਼ੁੱਕਰਵਾਰ ਨੂੰ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ, ਸੀ.ਬੀ.ਐਸ.ਈ. ਭੀਖੀ
ਵਿਖੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਦੇ ਅਦੇਸ਼ਾਂ ਅਨੁਸਾਰ ਪ੍ਰੇਰਨਾਦਾਇਕ ਫਿਲਮ “ ਸਚਿਨ ਦਾ
ਅਲਟੀਮੇਟ ਵਿਨਰ ” ਦਿਖਾਈ ਗਈ । ਇਸ ਫਿਲਮ ਨੂੰ ਦੇਖਣ ਲਈ ਬੱਚਿਆਂ ਵਿੱਚ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।
ਵਿੱਦਿਆ ਮੰਦਰ ਦੇ 650 ਬੱਚਿਆਂ ਨੂੰ ਇਹ ਫਿਲਮ ਤਿੰਨ ਰਾਉਂਡ ਵਿੱਚ ਵਿਖਾਈ ਗਈ । ਇਸ ਫਿਲਮ ਦੇ ਲੇਖਕ ,
ਪ੍ਰੋਡਿਉਸਰ, ਡਾਇਰੈਕਟਰ ਸ਼੍ਰੀ ਦਵੀਪ ਰਾਜ ਕੋਛੜ ਦੇ ਭਰਪੂਰ ਸਹਿਯੋਗ ਸਦਕਾ ਬੱਚਿਆਂ ਨੇ ਇਸ ਫਿਲਮ ਦਾ
ਅਨੰਦ ਮਾਣਿਆ । ਸਕੂਲ ਦੇ ਪ੍ਰਿੰਸੀਪਲ ਡਾ.ਗਗਨਦੀਪ ਪਰਾਸ਼ਰ, ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਰਵਹਿੱਤਕਾਰੀ
ਸਿੱਖਿਆ ਸੰਮਤੀ ਜਲੰਧਰ ਅਤੇ ਫਿਲਮ ਡਾਇਰੈਕਟਰ ਸ਼੍ਰੀ ਦਵੀਪ ਰਾਜ ਕੋਛੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
। ਡਾ. ਗਗਨਦੀਪ ਪਰਾਸ਼ਰ ਨੇ ਇਸ ਮੌਕੇ ਬੱਚਿਆਂ ਨੂੰ ਸਨੇਹਾ ਦਿੰਦੇ ਕਿਹਾ ਕਿ ਸਕੂਲ ਦੁਆਰਾ ਬੱਚਿਆਂ ਨੂੰ ਅਜਿਹੇ
ਪ੍ਰੇਰਨਾਦਾਇਕ ਸੰਕਲਪ ਦਿਖਾਏ ਜਾਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਵਿੱਚ ਸਕਾਰਾਤਮਕ ਸੋਚ, ਉੱਧਮ ਅਤੇ
ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਰਹੇ ਕਿਉਂਕਿ ਵਰਤਮਾਨ ਸਮਾਂ ਬਹੁਤ ਸਾਰੀਆਂ ਚੁਣੌਤੀਆਂ ਨਾਲ ਭਰਪੂਰ ਹੈ।
ਬੱਚਿਆਂ ਨੂੰ ਪ੍ਰੇਰਨਾਦਾਇਕ ਪ੍ਰਸੰਗ ਦੇਖਣ ਨਾਲ ਉਹਨਾਂ ਵਿੱਚ ਹਾਂ ਪੱਖੀ ਸੋਚ ਦਾ ਉਭਾਰ ਹੁੰਦਾ ਹੈ
।ਇਸ ਮੌਕੇ ਤੇ ਸਕੂਲ ਦੀ ਪ੍ਰਬੰਧ ਸੰਮਤੀ ਦੇ ਮੈਨੇਜਰ ਸ਼੍ਰੀ ਅਮ੍ਰਿਤ ਲਾਲ ਜੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ ।
ਸਰਵਹਿੱਤਕਾਰੀ ਵਿੱਦਿਆ ਮੰਦਰ, ਸੀ.ਬੀ.ਐਸ.ਈ. ਭੀਖੀ ਵਿਖੇ ਦਿਖਾਈ ਪ੍ਰੇਰਨਾਦਾਇਕ ਫਿਲਮ “ ਸਚਿਨ ਦਾ ਅਲਟੀਮੇਟ ਵਿਨਰ ”
Leave a comment