ਮਾਨਸਾ ਜ਼ਿਲ੍ਹੇ ਤੋਂ ਕੁਲਵੰਤ ਰਾਏ ਸਿੰਗਲਾ ਦੀ ਅਗੁਵਾਈ ਚ ਸੰਗਰੂਰ ਇੰਸਾਫ਼ ਰੈਲੀ ਲਈ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਹੋਇਆ ਰਵਾਨਾ !
ਨਾਨਕ ਸਿੰਘ ਖੁਰਮੀ, ਬਰੇਟਾ / ਮਾਨਸਾ
ਇੰਡੀਅਨ ਨੈਸ਼ਨਲ ਕਾਂਗਰਸ (INC) ਦੇ ਸੀਨੀਅਰ ਆਗੂ ਤੇ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਮੈਂਬਰ “ਸਾਡਾ ਕੁਲਵੰਤ ਸਿੰਗਲਾ” ਵਜੋਂ ਜਾਣੇ ਜਾਂਦੇ ਜਿਲੇ ਦੇ ਉੱਘੇ ਕਾਂਗਰਸੀ ਤੇ ਸਿਆਣੇ ਸਿਆਸਤਦਾਨ ਕੁਲਵੰਤ ਰਾਏ ਸਿੰਗਲਾ ਬਰੇਟਾ ਦੀ ਅਗੁਵਾਈ ਚ ਸ਼ਹਿਰ ਬਰੇਟਾ ਤੋਂ ਸੰਗਰੂਰ ਵਿਖੇ ਸ਼੍ਰੀ ਰਾਹੁਲ ਗਾਂਧੀ ਦੀ ਇਨਸਾਫ਼ ਰੈਲੀ ਵਿੱਚ ਸ਼ਮੂਲੀਅਤ ਲਈ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਵਰਕਰਾਂ ਸਮੇਤ ਆਗੂਆਂ ਦਾ ਵੱਡਾ ਕਾਫ਼ਲਾ ਪੂਰੇ ਜੋਸ਼, ਉਤਸ਼ਾਹ ਅਤੇ ਜਜ਼ਬੇ ਨਾਲ ਸਵੇਰੇ ਰਵਾਨਾ ਹੋਇਆ।
ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ ਇਸ ਮੌਕੇ ਰਸਤੇ ਵਿੱਚ ਭਾਰੀ ਜਾਮ ਹੋਣ ਦੇ ਬਾਵਜੂਦ ਵਰਕਰਾਂ ਦੇ ਹੌਸਲੇ ਬੁਲੰਦ ਦਿਖੇ, ਅਤੇ ਹਰ ਪਾਸੇ ਕਾਂਗਰਸ ਪਾਰਟੀ ਪ੍ਰਤੀ ਅਥਾਹ ਪਿਆਰ ਤੇ ਸਮਰਪਣ ਦੇਖਣ ਨੂੰ ਮਿਲਿਆ।
ਇਸ ਮੌਕੇ ਤੇ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਣਕ ਦੀ ਬਿਜਾਈ ਦੇ ਰੁਝੇਵੇਂ ਭਰੇ ਸੀਜ਼ਨ ਅਤੇ ਆਪਣੇ ਵਿਅਸਤ ਸ਼ਡਿਊਲ ਦੇ ਬਾਵਜੂਦ, ਜਿਨ੍ਹਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਆਪਣੇ-ਆਪਣੇ ਪਿੰਡਾਂ ਅਤੇ ਵਾਰਡਾਂ ਵਿੱਚੋਂ ਸਾਥੀਆਂ ਨੂੰ ਇਕੱਠਾ ਕਰਕੇ ਇਸ ਇਨਸਾਫ਼ ਰੈਲੀ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਸਾਰਿਆਂ ਨੂੰ ਮੇਰਾ ਦਿਲੋਂ ਸਲਾਮ ਅਤੇ ਤਹਿ ਦਿਲੋਂ ਧੰਨਵਾਦ। ਉਹਨਾਂ ਅਪਨੇ ਪਾਰਟੀ ਵਰਕਰਾਂ ਤੇ ਹੋਰ ਆਗੂਆਂ ਦਾ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਤੁਹਾਡਾ ਇਹ ਜਜ਼ਬਾ, ਮਿਹਨਤ ਅਤੇ ਪਾਰਟੀ ਪ੍ਰਤੀ ਸਮਰਪਣ ਹੀ ਕਾਂਗਰਸ ਦੀ ਅਸਲ ਤਾਕਤ ਹੈ। ਤੁਹਾਡੇ ਸਹਿਯੋਗ ਅਤੇ ਏਕਤਾ ਨਾਲ ਹੀ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਦੀ ਆਵਾਜ਼ ਹੋਰ ਬੁਲੰਦ ਹੋਵੇਗੀ। ਤੇ ਆਉਣ ਵਾਲੇ ਸਮੇਂ ਚ ਕਾਂਗਰਸ ਦੀ ਸਰਕਾਰ ਆਵੇਗੀ।
ਫੋਟੋ 04 ਕੈਪਸ਼ਨ- ਮਾਨਸਾ ਦੇ ਸ਼ਹਿਰ ਬਰੇਟਾ ਤੋਂ ਕੁਲਵੰਤ ਰਾਏ ਸਿੰਗਲਾ ਦੀ ਅਗੁਵਾਈ ਚ ਸੰਗਰੂਰ ਰੈਲੀ ਨੂੰ ਜਾਂਦੇ ਹੋਏ ਸਮੂਹ ਕਾਂਗਰਸੀ।
