ਆਪ ਸਰਕਾਰ ਨੇ ਪੌਣੇ ਪੰਜ ਸਾਲਾ ਵਿੱਚ ਕਿਰਤੀਆ ਦੀ ਲੁੱਟ- ਖਸੁੱਟ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ : ਸ਼ੇਖਰ/ ਰੋੜੀ/ ਅਜਨਾਲਾ/ ਉੱਡਤ
ਸੀਟੂ ਦੀ ਅਗਵਾਈ ਵਿੱਚ ਪੰਜਾਬ ਭਰ ਵਿੱਚੋ ਹਜਾਰਾ ਦੀ ਗਿਣਤੀ ਵਿੱਚ ਵਰਕਰਾਂ ਨੇ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ
ਨਾਨਕ ਸਿੰਘ ਖੁਰਮੀ,ਮਾਨਸਾ 3 ਨਵੰਬਰ ਮੋਦੀ ਤੇ ਮਾਨ ਭਜਾਔ, ਮੁੜਕੇ ਇਨ੍ਹਾਂ ਨੂੰ ਮੁੰਹ ਨਾਂ ਲਾਉ ਦੇ ਨਾਰੇ ਤਹਿਤ ਅੱਜ ਪੰਜਾਬ ਭਰ ਵਿੱਚੋ ਆਏ ਟਰੇਡ ਯੂਨੀਅਨ ਸੀਟੂ ਦੇ ਸੱਦੇ ਤੇ ਆਏ ਹਜਾਂਰਾ ਦੀ ਗਿਣਤੀ ਚ ਮਜਦੂਰਾਂ ਨੇ ਦਾਣਾ ਮੰਡੀ ਧੂਰੀ ਚ ਜ਼ੋਰਦਾਰ ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ਚ ਰੋਸ ਮੁਜਾਹਰਾ ਕੱਢਿਆ ਤੇ ਮੁੱਖ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ।
ਇਸ ਮੌਕੇ ਸੰਬੋਧਨ ਕਰਦਿਆ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਤੇ ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਘੱਟੋ-ਘੱਟ ਉਜਰਤਾਂ ਚ ਵਾਧਾ ਕਰਨ,ਸਕੀਮ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਲੁੱਟ ਖਸੁੱਟ ਆਧਾਰਿਤ ਠੇਕੇਦਾਰੀ ਮਜਦੂਰ ਪ੍ਰਬੰਧ ਨੂੰ ਖਤਮ ਕਰਕੇ ਰੈਗੂਲਰ ਰੁਜ਼ਗਾਰ ਦੇਣ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਜਨਤਕ ਖੇਤਰ ਤਹਿਤ ਵਧੀਆ ਸਿਹਤ ਸਹੂਲਤਾਂ ਦੇਣ ਤੇ ਫਾਲਤੂ ਖਰਚ ਘਟਾ ਕੇ ਸਰਕਾਰੀ ਆਮਦਨ ਵਧਾਉਣ ਦੇ ਵਾਦੇ ਕਰ ਸੱਤਾ ਵਿੱਚ ਆਈ ਆਪ ਸਰਕਾਰ ਨੇ ਪੌਣੇ ਪੰਜ ਸਾਂਲਾ ਵਿੱਚ ਕਿਰਤੀਆਂ ਦੀ ਲੁੱਟ-ਖਸੁੱਟ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਆਪਣੇ ਹੱਕਾ ਲਈ ਜੂਝਣ ਵਾਲਿਆ ਤੇ ਜਬਰ ਤੇ ਜੁਲਮ ਕਰਨ ਵਿੱਚ ਨਵੇ ਕੀਰਤੀਮਾਨ ਸਥਾਪਤ ਕੀਤੇ।ਪ੍ਰਦਰਸ਼ਨਕਾਰੀਆ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਤੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜੇਕਰ ਰਹਿੰਦੇ ਸਮੇ ਵਿੱਚ ਆਪ ਸਰਕਾਰ ਨੇ ਆਪਣੀਆ ਗਰੰਟੀਆ ਪੂਰੀਆ ਨਹੀ ਕੀਤੀਆ ਤਾ ਮੁੱਖ ਮੰਤਰੀ ਤੇ ਲੇਬਰ ਮੰਤਰੀ ਦੇ ਹਲਕਿਆ ਦੇ ਹਰੇਕ ਪਿੰਡ, ਕਸਬੇ ਤੇ ਸਹਿਰ ਵਿੱਚ ਸੀਟੂ ਜੱਥਾ ਮਾਰਚ ਕਰਕੇ ਇਨ੍ਹਾਂ ਨੂੰ ਹਰਾਉਣ ਲਈ ਲੋਕਾ ਨੂੰ ਅਪੀਲ ਕਰੇਗੀ ਤੇ ਜੋਰਦਾਰ ਮੁਹਿੰਮ ਚਲਾਏਗੀ, ਪੰਜਾਬ ਦੇ ਹਰ ਪਿੰਡ ਵਿੱਚ ਆਪ ਉਮੀਦਵਾਰਾ ਨੂੰ ਘੇਰੇ ਕੇ 2022 ਦੀਆ ਚੌਣਾ ਵਿੱਚ ਦਿੱਤੀਆ ਗਰੰਟੀਆ ਬਾਰੇ ਸਵਾਲ ਪੁੱਛੇ ਜਾਣਗੇ। ਇਸ ਮੌਕੇ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ(ਸੀਟੂ)ਦੇ ਸੂਬਾਈ ਜਰਨਲ ਸਕੱਤਰ ਕਾਮਰੇਡ ਅਮਰਨਾਥ ਕੂੰਮਕਲਾਂ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਸਕੀਮ ਵਰਕਰ ਤੇ ਮਨਰੇਗਾ ਮਜਦੂਰ ਵਿੱਚ ਸਰਕਾਰ ਪ੍ਰਤੀ ਸੱਭ ਤੋ ਵੱਧ ਨਰਾਜ਼ਗੀ ਹੈ ਕਿਉਂਕਿ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਦਿੱਤੀਆ ਗਰੰਟੀਆ ਤਾਂ ਕੀ ਪੂਰੀਆ ਕਰਨੀਆ ਸਨ ਬਲਕਿ ਪੌਣੇ ਪੰਜ ਸਾਲਾਂ ਵਿੱਚ ਸਕੀਮ ਵਰਕਰਾ ਦੇ ਮਾਨ ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਵਾਧਾ ਨਹੀ ਕੀਤਾ ਤੇ ਮਨਰੇਗਾ ਸਕੀਮ ਦਾ ਭੋਗ ਪਾ ਕੇ ਰੱਖ ਦਿੱਤਾ।ਪ੍ਰਦਰਸ਼ਨਕਾਰੀਆ ਨੇ ਜੋਰਦਾਰ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਫੋਰੀ ਤੌਰ ਤੇ ਪੁਰਾਣਾ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, ਘੱਟੋ -ਘੱਟ ਉਜਰਤ 42000 ਪ੍ਰਤੀ ਮਹੀਨਾ ਕੀਤੀ ਜਾਵੇ, ਸਕੀਮ ਵਰਕਰਾ ਨੂੰ ਫੋਰੀ ਤੌਰ ਤੇ ਘੱਟੋ -ਘੱਟ ਉਜਰਤਾ ਦੇ ਦਾਇਰੇ ਵਿੱਚ ਸਾਮਲ ਕੀਤਾ ਜਾਵੇ, ਮਜਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਠੇਕੇਦਾਰੀ ਮਜਦੂਰ ਪ੍ਰਬੰਧ ਖਤਮ ਕੀਤਾ ਜਾਵੇ, ਉਸਾਰੀ ਵੈਲਫੇਅਰ ਬੋਰਡ ਦਾ ਪੈਸਾ ਵੋਟ ਬੈਂਕ ਲਈ ਵਰਤਣਾ ਬੰਦ ਕੀਤਾ ਜਾਵੇ, ਉਸਾਰੀ ਵੈਲਫੇਅਰ ਬੋਰਡ ਦੀਆਂ ਸਕੀਮਾਂ ਦਾ ਪੈਸਾ ਮਜਦੂਰਾ ਨੂੰ ਜਾਰੀ ਕੀਤਾ ,ਆਫਲਾਇਨ ਰਜਿਸਟਰਡ ਕਰਨਾ ਸੁਰੂ ਕੀਤਾ ਜਾਵੇ, 21000 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਕੀਤੀ ਜਾਵੇ।ਰੋਸ ਰੈਲੀ ਚ ਨਸ਼ਿਆਂ ਵਿਰੁੱਧ ਮਤਾ ਪਾਸ ਕਰਕੇ ਮਾਨਸਾ ਮੋਰਚੇ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਐਸਆਈਆਰ ਵਿਰੁੱਧ ਮਤਾ ਰੱਖ ਕੇ ਕਰੋੜਾਂ ਵੋਟਾਂ ਕੱਟਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਲ ਇੰਡੀਆ ਕਿਸਾਨ ਸਭਾ ਦੇ ਕੁਲ ਹਿੰਦ ਸਕੱਤਰ ਕਾਮਰੇਡ ਮੇਜਰ ਸਿੰਘ ਪੂਨਾਵਾਲ ਨੇ ਸੀਟੂ ਪੰਜਾਬ ਦੀ ਲੀਡਰਸਿਪ ਤੇ ਵਿਸੇਸ ਕਰ ਪੰਜਾਬ ਦੇ ਕੌਨੇ -2 ਤੋ ਆਏ ਸੀਟੂ ਵਰਕਰਾ ਦਾ ਧੰਨਵਾਦ ਕੀਤਾ ਤੇ ਵਰਕਰਾ ਦੀਆਂ ਹੱਕੀ ਮੰਗਾ ਦੀ ਹਮਾਇਤ ਕਰਦਿਆ ਸਮੇ ਦੇ ਹਾਕਮਾ ਵਿਰੁੱਧ ਚੱਲ ਰਹੇ ਸੰਘਰਸ ਵਿੱਚ ਤਨੋ , ਮਨੋ ਸਾਥ ਦੇਣ ਦਾ ਐਲਾਨ ਕੀਤਾ।ਇਸ ਮੌਕੇ ਸੁਖਵਿੰਦਰ ਸਿੰਘ ਲੋਟੇ, ਸਾਥੀ ਦਲਜੀਤ ਕੁਮਾਰ ਗੋਰਾ, ਸੇਰ ਸਿੰਘ ਫਰਬਾਹੀ, ਦੇਵ ਰਾਜ ਵਰਮਾ , ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ, ਸੁਭਾਸ ਰਾਣੀ, ਅੰਮ੍ਰਿਤ ਕੌਰ , ਗੁਰਨਾਮ ਸਿੰਘ ਘਨੌਰ, ਨੈਇਬ ਸਿੰਘ ਲੋਚਮਾ, ਗੁਰਦੇਵ ਬਾਗੀ , ਪਰਮਜੀਤ ਨੀਲੋਂ, ਦਰਸਨ ਲਾਡੀ ,ਇਦਰਪਾਲ ਪੂੰਨਾਵਾਲਾ , ਰਾਮ ਸਿੰਘ ਲੋਹੀਆ, ਸਤਵੀਰ ਤੂੰਗਾ, ਮਨਦੀਪ ਕੁਮਾਰੀ , ਡਾਕਟਰ ਪ੍ਰਕਾਸ ਬਰਮੀ, ਹੰਸਰਾਜ ਨਾਫਰੀਆ, ਮੱਖਣ ਸਿੰਘ ਜਖੇਪਲ, ਜਸਮੇਲ ਕੌਰ ਬੀਰਕਲਾ, ਹਰਪਾਲ ਕੌਰ ਬਰਨਾਲਾ, ਕੁਲਵਿੰਦਰ ਕੌਰ ਬਠਿੰਡਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਫੋਟੋ 4 ਕੈਪਸ਼ਨ-ਧੂਰੀ ਕਾਨਫਰੰਸ ਦੌਰਾਨ ਪਹੁੰਚੇ ਆਗੂ,ਤੇ ਠਾਂਠਾ ਮਾਰਦਾ ਇਕੱਠ।
