ਅਫਗਾਨਿਸਤਾਨ ਨੂੰ ਲਗਾਤਾਰ ਪੰਜਵੇਂ ਸਾਲ ਦੁਨੀਆ ਦਾ ਸਭ ਤੋਂ ਘੱਟ ਸ਼ਾਂਤੀ ਵਾਲਾ ਦੇਸ਼ ਬਣਾਇਆ ਗਿਆ ਹੈ। ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (IEP) ਨੇ ‘ਗਲੋਬਲ ਪੀਸ ਇੰਡੈਕਸ 2022’ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਅਫਗਾਨਿਸਤਾਨ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਗੜਬੜ ਵਾਲੇ ਦੇਸ਼ਾਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ। ਅਫਗਾਨਿਸਤਾਨ ਤੋਂ ਬਾਅਦ ਯਮਨ, ਸੀਰੀਆ, ਰੂਸ ਅਤੇ ਦੱਖਣੀ ਸੂਡਾਨ ਨੂੰ ਸਭ ਤੋਂ ਅਸ਼ਾਂਤ ਦੇਸ਼ ਮੰਨਿਆ ਗਿਆ ਹੈ।