
ਬਠਿੰਡਾ 11 ਅਕਤੂਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਸੂਬਾ ਪੱਧਰੀ ਖੇਡਾਂ ਅੰਡਰ 17 ਕੁੜੀਆ ਸਰਕਲ ਕਬੱਡੀ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ।
ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵਲੋਂ ਕੀਤਾ ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਕਬੱਡੀ ਸਾਡੀ ਪੰਜਾਬੀ ਸਭਿਆਚਾਰ ਦੀ ਧੜਕਨ ਹੈ। ਇਹ ਸਿਰਫ਼ ਇੱਕ ਖੇਡ ਨਹੀਂ, ਸਗੋਂ ਹਿੰਮਤ, ਏਕਤਾ ਅਤੇ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੈ। ਇਸ ਖੇਡ ਵਿੱਚ ਜਿੱਤ ਸਿਰਫ਼ ਅੰਕਾਂ ਦੀ ਨਹੀਂ ਹੁੰਦੀ, ਸਗੋਂ ਆਪਣੇ ਆਪ ਉੱਤੇ ਭਰੋਸੇ ਦੀ ਹੁੰਦੀ ਹੈ।
ਤੁਸੀਂ ਜਦ ਮੈਦਾਨ ਵਿੱਚ ਪੈਰ ਰੱਖਦੇ ਹੋ, ਤਾਂ ਤੁਸੀਂ ਸਿਰਫ਼ ਆਪਣੀ ਸਕੂਲ ਜਾਂ ਟੀਮ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦੀਆਂ ਉਮੀਦਾਂ ਤੇ ਮਾਣ ਬਣਦੇ ਹੋ।ਆਪ ਸਭ ਇਹ ਵਚਨ ਲਵੋ ਕਿ ਅਸੀਂ ਇਮਾਨਦਾਰੀ, ਖੇਡਾਂ ਵਾਲੀ ਭਾਵਨਾ ਤੇ ਸਨਮਾਨ ਨਾਲ ਖੇਡਾਂਗੇ।
ਮੈਦਾਨ ਵਿੱਚ ਸਾਡਾ ਲਕਸ਼ ਜਿੱਤ ਹੋਵੇ ਪਰ ਮਨ ਵਿੱਚ ਨਿਮਰਤਾ ਕਾਇਮ ਰਹੇ।
ਅੱਜ ਹੋਏ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਬਠਿੰਡਾ ਨੇ ਫਰੀਦਕੋਟ ਨੂੰ, ਫਾਜ਼ਿਲਕਾ ਨੇ ਲੁਧਿਆਣਾ ਨੂੰ, ਮੋਗਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਪਟਿਆਲਾ ਨੇ ਬਰਨਾਲਾ ਨੂੰ ਹਰਾਇਆ। ਸੈਮੀਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਬਠਿੰਡਾ ਨੂੰ, ਮੋਗਾ ਨੇ ਫਾਜ਼ਿਲਕਾ ਨੂੰ ਹਰਾਇਆ।
ਇਹਨਾਂ ਮੁਕਾਬਲਿਆਂ ਵਿੱਚ ਮੋਗਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਫਾਜ਼ਿਲਕਾ ਨੇ ਤੀਜਾ ਅਤੇ ਬਠਿੰਡਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਕੁਲਦੀਪ ਸਿੰਘ ਗਿੱਲ ਅਬਜਰਵਰ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਕੁਲਵੀਰ ਸਿੰਘ ਲੈਕਚਰਾਰ ਗੁਰਪ੍ਰੀਤ ਸਿੰਘ, ਲੈਕਚਰਾਰ ਗੁਰਚਰਨ ਸਿੰਘ, ਲੈਕਚਰਾਰ ਅਮਰਦੀਪ ਸਿੰਘ,ਰਾਜਿੰਦਰ ਸਿੰਘ ਢਿੱਲੋਂ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਸਿਮਰਜੀਤ ਸਿੰਘ, ਅਮਨਦੀਪ ਸਿੰਘ , ਜਸਵਿੰਦਰ ਸਿੰਘ ਪੱਕਾ ਕਲਾ ਹਾਜ਼ਰ ਸਨ।
