ਮਾਨਸਾ 7 ਨਵੰਬਰ
ਸਾਹਿਤਯ ਕਲਸ਼ ਪਰਿਵਾਰ ਪਟਿਆਲਾ ਵੱਲੋਂ ਪ੍ਰਭਾਤ ਪਰਵਾਨਾ ਹਾਲ (ਛੋਟੀ ਬਾਰਾਂਦਰੀ ) ਪਟਿਆਲਾ ਵਿੱਖੇ ਹੋਏ ਆਪਣੇ ਸਲਾਨਾ ਸਮਾਗਮ ਸਮੇ ਹਿੰਦੀ ਤੇ ਪੰਜਾਬੀ ਭਾਸ਼ਾ ਦੇ 11 ਲੇਕਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਸਮੇ ਪੰਜਾਬੀ ਸਾਹਿਤ ਵਿਚ ਪਾਏ ਜਾ ਰਹੇ ਨਿਰੰਤਰ ਯੋਦਦਾਨ ਬਦਲੇ ਮਾਨਸਾ ਜ਼ਿਲ੍ਹੇ ਦੇ ਲੇਖਕ ਨਿਰੰਜਣ ਬੋਹਾ ਨੂੰ ਹਿੰਦੀ ਲੋਕ ਕਵੀ ਰਾਜੇਂਦਰ ਵਿਆਥਿਤ ਯਾਦਗਾਰੀ ਸਾਹਿਤਯ ਗੌਰਵ –ਪੁਰਸਕਾਰ 2025 ਪ੍ਰਦਾਨ ਕੀਤਾ ਗਿਆ। ਸਾਹਿਤਯ ਕਲਸ਼ ਸੰਸਥਾ ਦੇ ਸੰਸਥਾਪਕ ਸਾਗਰ ਸੂਦ ਸੰਜਯ ਨੇ ਇਸ ਮੌਕੇ ਤੇ ਕਿਹਾ ਕਿ ਸ੍ਰੀ ਨਿਰੰਜਣ ਬੋਹਾ ਪੰਜਾਬੀ ਤੇ ਹਿੰਦੀ ਲੇਖਕਾਂ ਵਿਚਕਾਰ ਸਾਂਝ ਦੇ ਮਜਬੂਤ ਪੁਲ ਵਾਂਗ ਕੰਮ ਕਰ ਹਨ ਤੇ ਪੰਜਾਬੀ ਸਾਹਿਤ ਵਿਚ ਉਨ੍ਹਾਂ ਵੱਲੋਂ ਪਾਇਆ ਯੋਗਦਾਨ ਬਹੁਤ ਅਹਿਮ ਹੈ। ਇਸ ਮੌਕੇ ’ਤੇ ਤ੍ਰਿਲੋਕ ਢਿੱਲੋਂ ਪਵਨ ਗੋਇਲ ,ਨੀਰਜ ਭਾਰਦਵਾਜ਼, ਸ਼੍ਰੀ ਮਤੀ ਗੀਤਾ ਰਾਣੀ (ਸਪੁੱਤਰੀ ਰਾਜੇਂਦਰ ਵਿਆਥਿਤ ) ,ਸ਼੍ਰੀ ਮਤੀ ਸ਼ਸੀ ਸੂਦ,ਮੰਜੂ ਆਰੋੜਾ ,ਦਿਨੇਸ਼ ਸੂਦ .ਸਾਗਰ ਸੂਦ , ਸੁਖਮਿੰਦਰ ਸੇਖੋਂ, ਕੁਲਵਿੰਦਰ ਕੁਮਾਰ ਤੇ ਕੁਲਜੀਤ ਕੌਰ ਆਦਿ ਵੀ ਉਚੇਚੇ ਤੌਰ ’ਤੇ ਹਾਜਰ ਸਨ ।
ਫੋਟੋ – ਨਿਰੰਜਣ ਬੋਹਾ ਨੂੰ ਰਾਜੇਂਦਰ ਵਿਆਥਿਤ ਸਾਹਿਤਯ ਗੌਰਵ ਪ੍ਰਦਾਨ ਕਰਦੇ ਹੋਏ ਸਾਹਿਤਯ ਕਲਸ਼ ਪਰਿਵਾਰ ਦੇ ਮੈਂਬਰ
ਨਿਰੰਜਣ ਬੋਹਾ ਰਾਜੇਂਦਰ ਵਿਆਥਿਤ ਸਾਹਿਤਯ ਗੌਰਵ ਸਨਮਾਨ ਨਾਲ ਸਨਮਾਨਿਤ
Leave a comment
