ਤਰਨ ਤਾਰਨ-2 ਨਬੰਵਰ
2 ਅਕਤੂਬਰ, ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਤੇ ਵਰਿੰਦਰ ਸਰਹਿੰਦ ਦੀ ਅਗਵਾਈ ਵਿੱਚ ਤਰਨਤਾਰਨ ਸਾਹਿਬ ਸਰਕਾਰ ਦੇ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਸੂਬਾ ਯੂਨੀਅਨ ਆਗੂਆ ਨੇ ਦਸਿਆ ਕਿ 2364 ਭਰਤੀ ਦੀ ਪਹਿਲੀ ਲਿਸਟ ਜੁਆਇੰਨ ਕਰੇ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਇਸ ਭਰਤੀ ਵਿੱਚ ਨਾਟ ਜੋਇਨਿੰਗ ਰਹੇ ਲਗਪਗ 1600 ਉਮੀਦਵਾਰਾਂ ਦੀ ਥਾਂ ਤੇ ਅਗਲੀ ਸੈਕਿੰਡ ਲਿਸਟ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ ਤੇ ਨਾ ਹੀ ਵੱਖ ਵੱਖ ਕੈਟਾਗਰੀ ਦੀਆਂ ਪੋਸਟਾਂ ਡੀ ਰਿਜ਼ਰਵ ਕਰ ਰਹੀ ਹੈ। ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋ ਰਹੀ ਹੈ । ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੌ ਕੇ ਗੁਪਤ ਐਕਸ਼ਨਾਂ ਦੇ ਰੂਪ ਵਿਚ ਹੋਵੇਗਾ। ਇਸ ਮੌਕੇ ਗੁਰਸੰਗਤ ਬੁਢਲਾਡਾ, ਅੰਮ੍ਰਿਤਪਾਲ ਧੂਰੀ, ਗਗਨ ਖੰਨਾ, ਗਗਨ ਧੂਰੀ, ਰਮਨ ਧੂਰੀ,ਹਰਮਨ ਲੁਧਿਆਣਾ, ਸਰਬਜੋਤ ਹੁਸ਼ਿਆਰਪੁਰ, ਜਸਵਿੰਦਰ ਮਾਛੀਵਾੜਾ ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।
