ਮਾਨਸਾ, 23 ਅਕਤੂਬਰ
ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਵਿਦਿਆਰਥੀਆਂ ਦਾ ਸ਼ੂਟਿੰਗ ਚੈਪੀਅਨਸ਼ਿਪ ਦੌਰਾਨ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਜ਼ਿਕਰਯੋਗ ਹੈ ਕਿ 25ਵੀ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਮੋਹਾਲੀ ਵਿਖੇ ਸੰਪੰਨ ਹੋਈ, ਜਿਸ ਦੇ ਵਿੱਚ ਵਿੱਦਿਆ ਮੰਦਰ ਦੇ ਕੁੱਲ 11 ਵਿਦਿਆਰਥੀਆਂ ਨੇ ਭਾਗ ਲਿਆ ਸੀ।ਬੜੇ ਹੀ ਮਾਣ ਦੀ ਗੱਲ ਹੈ ਕਿ ਰਾਈਫਲ ਸ਼ੂਟਿੰਗ ਜਿਨ੍ਹਾਂ ਦੇ ਵਿੱਚੋਂ ਮਹਿਕਪ੍ਰੀਤ ਕੌਰ 333,ਜੁਝਾਰ ਸਿੰਘ 307, ਕਰਮਨਦੀਪ ਕੌਰ 347,ਐਸ਼ਰੀਤ ਕੌਰ 346, ਜੈਸਮੀਨ ਕੌਰ342 ,ਨਵਜੋਤ ਕੌਰ 287, ਹਰਮਨਦੀਪ ਕੌਰ 282ਸਕੋਰ ਰਿਹਾ। ਪਿਸਟਲ ਸ਼ੂਟਿੰਗ ਦੇ ਵਿੱਚ ਰਣਵੀਰ ਸਿੰਘ 320,ਪ੍ਰਭਜੋਤ ਸ਼ਰਮਾ 343,ਏਕਮਜੋਤ ਕੌਰ 302,ਮਹਿਕਦੀਪ ਕੌਰ 293ਸਕੋਰ ਰਿਹਾ। ਅਸੀਂ ਇਹ ਦੱਸਦੇ ਹੋਏ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਕੂਲ ਦੇ ਅੱਠ ਵਿਦਿਆਰਥੀ ਹੁਣ ਆਲ ਇੰਡੀਆ ਕੁਮਾਰ ਸੁਰਿੰਦਰਾ ਸਿੰਘ ਇੰਟਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ 2025 (ਏਅਰ ਵਾਈਪਨ) ਜੋ ਕਿ ਚੇਨੱਈ (ਤਾਮਿਲਨਾਡੂ) ਵਿਖੇ ਆਯੋਜਿਤ ਹੋਵੇਗੀ ,ਭਾਗ ਲੈਣਗੇ। ਇਸ ਸੰਬੰਧੀ ਬੱਚਿਆਂ ਨੂੰ ਅਤੇ ਸ਼ੂਟਿੰਗ ਕੋਚ ਨੂੰ ਵਧਾਈ ਦਿੰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਹੋਣਹਾਰ ਬੱਚਿਆਂ ਨੇ ਥੋੜ੍ਹੇ ਹੀ ਸਮੇਂ ਵਿੱਚ ਉੱਚੀਆਂ ਬੁਲੰਦੀਆਂ ਨੂੰ ਛੂਹਿਆ ਹੈ।ਇਸ ਸਭ ਦੇ ਲਈ ਉਨ੍ਹਾਂ ਮਾਪਿਆਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ।
