15 ਅਕਤੂਬਰ (ਕਰਨ ਭੀਖੀ) ਮਾਨਸਾ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮੂਹ ਆਂਗਣਵਾੜੀ ਕੇਂਦਰਾਂ ਵਿਚ ਅਨੀਮੀਆ ਮੁਕਤ ਦਿਵਸ ਮਨਾਇਆ ਗਿਆ।
ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਬੱਚਿਆਂ ਦੇ ਮਾਤਾ ਪਿਤਾ, ਗਰਭਵਤੀ ਮਹਿਲਾਵਾਂ, ਨਰਸਿੰਗ ਮਾਵਾਂ ਅਤੇ ਹੋਰ ਹਾਜ਼ਰੀਨ ਨੂੰ ਅਨੀਮੀਆ ਦੇ ਲੱਛਣ, ਰੋਕਥਾਮ ਅਤੇ ਪ੍ਰਭਾਵ ਸੰਬਧੀ ਜਾਗਰੂਕ ਕੀਤਾ।
ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦੀ ਵਰਤੋ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੌਸਮੀ ਫਲ, ਸਬਜ਼ੀਆਂ, ਦੁੱਧ ਅਤੇ ਆਇਰਨ ਭਰਪੂਰ ਪੋਸ਼ਟਿਕ ਆਹਾਰ ਲੈਣ ਸੰਬਧੀ ਜਾਗਰੂਕ ਕੀਤਾ ਗਿਆ।
