ਖਿਡਾਰੀਆਂ ਦੀ ਮੈਦਾਨ ਵਿੱਚ ਲਗਨ ਭਵਿੱਖ ਦੀ ਜਿੱਤ ਬਣਦੀ ਹੈ: ਅਮ੍ਰਿਤਪਾਲ ਸਿਘ
24 ਸਤੰਬਰ (ਗਗਨਦੀਪ ਸਿੰਘ) ਮਾਨਸਾ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿੱਚ 69 ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਦਾ ਅਗਾਜ਼ ਸ਼ਾਨੋ ਸ਼ੌਕਤ ਨਾਲ ਮਲਟੀਪਰਪਜ ਸਟੇਡੀਅਮ ਮਾਨਸਾ ਵਿਖੇ ਹੋਇਆ।
ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਕਿਹਾ ਤੁਸੀਂ ਅੱਜ ਜਿਹੜੀ ਧਰਤੀ ‘ਤੇ ਦੌੜ ਰਹੇ ਹੋ, ਇਹ ਸਿਰਫ਼ ਮੈਦਾਨ ਨਹੀਂ, ਤੁਹਾਡਾ ਭਵਿੱਖ ਹੈ। ਇਹ ਹਰ ਇਕ ਦੌੜ, ਹਰ ਇਕ ਛਾਲ, ਹਰ ਇਕ ਮਿਹਨਤ ਦਾ ਪਲ ਤੁਹਾਨੂੰ ਮੰਜਿਲ ਵੱਲ ਲੈ ਕੇ ਜਾ ਸਕਦਾ ਹੈ।ਖੇਡਾਂ ਸਾਨੂੰ ਸਿਰਫ਼ ਜਿੱਤਣਾ ਹੀ ਨਹੀਂ ਸਿਖਾਉਦੀਆ, ਇਹ ਸਾਨੂੰ ਆਤਮ ਵਿਸ਼ਵਾਸ ,ਅਨੁਸ਼ਾਸਨ ,ਸਹਿਯੋਗ ਅਤੇ ਟੀਮਵਰਕ, ਹਾਰ ਸਵੀਕਾਰ ਕਰਨ ਦੀ ਸ਼ਕਤੀ ਪੈਦਾ ਕਰਦੀਆਂ ਹਨ।ਅੱਜ ਤੁਹਾਡੀ ਮੇਦਾਨ ਵਿੱਚ ਦੌੜ ਰਹੀ ਲਗਨ, ਤੁਹਾਡੀ ਭਵਿੱਖ ਦੀ ਜਿੱਤ ਬਣ ਸਕਦੀ ਹੈ।
ਅੱਜ ਹੋਏ ਮੁਕਾਬਲਿਆਂ ਅੰਡਰ 19 ਮੁੰਡੇ 800 ਮੀਟਰ ਵਿੱਚ ਬੀਰਦਵਿੰਦਰ ਸਿੰਘ ਮੂਸਾ ਜੋਨ ਨੇ ਪਹਿਲਾ, ਸਾਹਿਲਦੀਪ ਸਿੰਘ ਮਾਨਸਾ ਜੋਨ ਨੇ ਦੂਜਾ, ਗੁਰਜੋਤ ਸਿੰਘ ਸਰਦੂਲਗੜ੍ਹ ਜੋਨ ਨੇ ਤੀਜਾ, ਅੰਡਰ 17 ਮੁੰਡੇ 800 ਮੀਟਰ ਵਿੱਚ ਡੈਵੀ ਸ਼ਰਮਾ ਮਾਨਸਾ ਨੇ ਪਹਿਲਾਂ, ਮਨਪ੍ਰੀਤ ਸਿੰਘ ਫਫੜੇ ਭਾਈ ਕੇ ਦੂਜਾ, ਹਰਮਨਦੀਪ ਸਿੰਘ ਭੀਖੀ ਨੇ ਤੀਜਾ,ਅੰਡਰ 19 ਕੁੜੀਆਂ 800 ਮੀਟਰ ਵਿੱਚ ਆਸਾ ਰਾਣੀ ਸਰਦੂਲਗੜ੍ਹ ਨੇ ਪਹਿਲਾ, ਜਸਪ੍ਰੀਤ ਕੌਰ ਭੀਖੀ ਨੇ ਦੂਜਾ, ਜੋਤੀ ਕੌਰ ਸਰਦੂਲਗੜ੍ਹ ਨੇ ਤੀਜਾ, ਅੰਡਰ 14 ਮੁੰਡੇ 600 ਮੀਟਰ ਵਿੱਚ ਮਨਰਾਜ ਸਿੰਘ ਮਾਨਸਾ ਨੇ ਪਹਿਲਾਂ, ਸੁਖਮਨ ਸਿੰਘ ਝੁਨੀਰ ਨੇ ਦੂਜਾ, ਹਰਿੰਦਰ ਸਿੰਘ ਸਰਦੂਲਗੜ੍ਹ ਨੇ ਤੀਜਾ, ਅੰਡਰ 14 ਕੁੜੀਆਂ 600 ਮੀਟਰ ਵਿੱਚ ਸਿਮਰਨਜੀਤ ਕੌਰ ਬਰੇਟਾ ਜੋਨ ਨੇ ਪਹਿਲਾ, ਰੀਤੂ ਰਾਣੀ ਸਰਦੂਲਗੜ੍ਹ ਨੇ ਦੂਜਾ, ਸੁਖਮਨ ਕੌਰ ਝੁਨੀਰ ਨੇ ਤੀਜ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਤੋ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।