22 ਸਤੰਬਰ (ਗਗਨਦੀਪ ਸਿੰਘ) ਫੂਲ ਟਾਊਨ/ਬਠਿੰਡਾ: ਬੀਤੇ ਦਿਨੀਂ ਪਿੰਡ ਫੂਲ ਟਾਊਨ ਜ਼ਿਲ੍ਹਾ ਬਠਿੰਡਾ ਦੇ ਭੁਪਿੰਦਰ ਸਿੰਘ ਜਟਾਣਾ ਦੇ ਸਤਿਕਾਰਯੋਗ ਭੂਆ ਜੀ ਜੋ ਕਿ ਆਸਟ੍ਰੇਲੀਆ ਰਹਿ ਰਹੇ ਹਨ। ਜਿਵੇਂ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਕਿੰਨੇ ਹੀ ਪਰਿਵਾਰਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ, ਕਿਸਾਨਾਂ ਦੀਆਂ ਫ਼ਸਲਾਂ ਵੀ ਤਬਾਹ ਹੋਈਆਂ ਅਤੇ ਹੋਰ ਵੀ ਬਹੁਤ ਸਾਰੇ ਨੁਕਸਾਨ ਲੋਕਾਂ ਦੇ ਹੋਏ। ਅਜਿਹੇ ਹਾਲਾਤਾਂ ਨੂੰ ਵੇਖਦਿਆਂ ਸੁਰਜੀਤ ਕੌਰ ਸਪੁੱਤਰੀ ਸ. ਕਰਤਾਰ ਸਿੰਘ ਜਟਾਣਾ ਅਤੇ ਭੈਣ ਸ. ਗੁਰਚਰਨ ਸਿੰਘ ਤੇ ਸ. ਬਲਕਰਨ ਸਿੰਘ ਜਟਾਣਾ ਵੱਲੋਂ ਆਪਣੇ ਪਿੰਡ ਦੇ ਲੋੜਵੰਦ ਗਰੀਬ ਪਰਿਵਾਰਾਂ ਦੀ ਰਾਸ਼ਨ ਦੇਕੇ ਮਦਦ ਕੀਤੀ ਗਈ। ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਤਕਰੀਬਨ 50 ਤੋਂ 70 ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਟੀਚਾ ਹੈ। ਇਹਨਾਂ ਦੀ ਦਰਿਆਦਿਲੀ ਨੂੰ ਵੇਖਦਿਆਂ ਹੋਰਨਾਂ ਐਨ ਆਰ ਆਈ ਸੱਜਣਾਂ ਨੂੰ ਵੀ ਇਸ ਤਰਾਂ ਦੇ ਯਤਨ ਕਰਨੇ ਚਾਹੀਦੇ ਹਨ ਕਿ ਘੱਟੋ ਘੱਟ ਉਹ ਆਪਣੇ ਆਪਣੇ ਪਿੰਡ ਨੂੰ ਤਾਂ ਕਿਸੇ ਆਫ਼ਤ ਸਮੇਂ ਜ਼ਰੂਰ ਸੰਭਾਲਣ। ਇਸ ਮੌਕੇ ਮਾਨਵ ਸਹਾਰਾ ਕਲੱਬ ਰਜਿ ਫੂਲ ਟਾਊਨ ਦੀ ਟੀਮ ਨਾਲ ਹਾਜ਼ਰ ਰਹੀ ਤੇ ਪ੍ਰਧਾਨ ਪਲਵਿੰਦਰ ਸਿੰਘ ਮੱਖਣ ਨੇ ਸੁਰਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਅੱਗੇ ਵੀ ਅਜਿਹਾ ਯਤਨਾਂ ਲਈ ਸਹਿਯੋਗ ਦੀ ਉਮੀਦ ਜਤਾਈ।