ਮਾਨਸਾ, 21 ਸਤੰਬਰ-(ਨਾਨਕ ਸਿੰਘ ਖੁਰਮੀ)
ਕ੍ਰਾਂਤੀ ਵੀਰ ਫਾਊਂਡੇਸ਼ਨ ਰਜਿ ਮਾਨਸਾ ਦੇ ਵੀਰ ਸਾਵਰਕਰ ਸਦਨ [ਐਡਵੋਕੇਟਸ] ਦੀ ਮੀਟਿੰਗ ਸਦਨ ਦੇ ਚੇਅਰਮੈਨ ਸ਼੍ਰੀ ਨਵਲ ਕੁਮਾਰ ਗੋਇਲ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕ੍ਰਾਂਤੀ ਵੀਰ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਚੰਦ ਗਰਗ ਅਤੇ ਫਾਊਂਡਰ ਚੇਅਰਮੈਨ ਸੂਰਜ ਕੁਮਾਰ ਛਾਬੜਾ ਐਡਵੋਕੇਟ ਨੇ ਦੱਸਿਆ ਕਿ ਵੀਰ ਸਾਵਰਕਰ ਸਦਨ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਆਪਣਾ ਸਹਿਯੋਗ ਪਾ ਰਿਹਾ ਹੈ ਮੀਟਿੰਗ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਦੀ ਆਮਦ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਜਿਸ ਬਾਰੇ ਇਹ ਸ਼ੱਕ ਪ੍ਰਗਟ ਕੀਤਾ ਗਿਆ ਕਿ ਇਹਨਾਂ ਵਿੱਚ ਕੁਝ ਬੰਗਲਾਦੇਸ਼ੀ ਅਤੇ ਰਹੁੰਗੀਆ ਮੁਸਲਮਾਨ ਆ ਕੇ ਕਾਨੂੰਨ ਵਿਵਸਥਾ ਨੂੰ ਚੁਨੌਤੀ ਦੇ ਸਕਦੇ ਹਨ ਇਸ ਤੋਂ ਇਲਾਵਾ ਗਊ ਸੈਸ ਦੇ ਨਾਮ ਤੇ ਵੱਖ ਵਿਭਾਗਾ ਵੱਲੋਂ ਇਕੱਠੇ ਕੀਤੇ ਗਏ ਫੰਡ ਦੀ ਸਹੀ ਵਰਤੋ ਲਈ ਵੀ ਮਤਾ ਪਾਸ ਕੀਤਾ ਗਿਆ ਤੇ ਇਸ ਬਾਰੇ ਜਾਣਕਾਰੀ ਲੇਣ ਲਈ ਸੰਬੰਧਿਤ ਵਿਭਾਗ ਦੇ ਨਾਲ ਤਾਲਮੇਲ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ ਇਸ ਲਈ ਕ੍ਰਾਂਤੀਵੀਰ ਫਾਊਂਡੇਸ਼ਨ ਵੀਰ ਸਾਵਰਕਰ ਸਦਨ ਦਾ ਇੱਕ ਡੈਪੂਟੇਸ਼ਨ ਜਲਦ ਹੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਕੇ ਇਸ ਬਾਰੇ ਉਚਿਤ ਉਪਰਾਲੇ ਕਰਨ ਲਈ ਮੈਮੋਰੈਂਡਮ ਦੇਵੇਗਾ ਇਸ ਮਹੱਤਵਪੂਰਨ ਮੀਟਿੰਗ ਵਿੱਚ ਐਡਵੋਕੇਟ ਨਵਲ ਕੁਮਾਰ ਤੋਂ ਇਲਾਵਾ ਐਡਵੋਕੇਟ ਕ੍ਰਿਸ਼ਨ ਚੰਦ ਗਰਗ ,ਵਿਜੇ ਕੁਮਾਰ ਸਿੰਗਲਾ ਭਦੌੜ ਵਾਲੇ ,ਸਵੀਟ ਸਿੰਗਲਾ ,ਪਰਮਿੰਦਰ ਸਿੰਘ ,ਗੁਰਪ੍ਰੀਤ ਸਿੰਘ ਅਤੇ ਰੋਹਿਤ ਗੋਇਲ ,ਨਿਸ਼ੂ ਐਡਵੋਕੇਟ ਹਾਜ਼ਰ ਹਨ।