ਮਾਨਸਾ, 21 ਸਤੰਬਰ-(ਨਾਨਕ ਸਿੰਘ ਖੁਰਮੀ) ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਨਸਾ ਦੀ ਮੀਟਿੰਗ ਪੈਨਸ਼ਨਰ ਭਵਨ ਮਾਨਸਾ ਵਿਖੇ ਹੋਈ I ਪਿਛਲੇ ਪਰੋਗਰਾਮਾਂ ਦੇ ਰਵਿਊ ਉਪਰੰਤ ਹੜਾਂ ਕਾਰਨ ਅੱਗੇ ਪਾਈ ਗਈ 7 ਵੀਂ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਵਿੱਚ ਜੋ ਜੋਨ ਮਾਨਸਾ ਦੇ ਵੱਖ ਵੱਖ ਸਕੂਲਾਂ ਵਿੱਚ ਡਿਊਟੀਆਂ ਪਹਿਲਾਂ ਤੋਂ ਤਹਿ ਕੀਤੀਆਂ ਗਈਆਂ ਸਨ,ਸਟੇਟ ਕਮੇਟੀ ਵੱਲੋਂ ਪਰੀਖਿਆ ਦੀ ਤਰੀਖ ਤਹਿ ਹੁੰਦਿਆਂ ਹੀ ਸੰਭਾਲ ਲਈਆਂ ਜਾਣਗੀਆਂ I ਇਸ ਸੰਬੰਧੀ ਦੁਬਾਰਾ ਦਰੁਸਤੀ ਕੀਤੀ ਗਈ I ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਕਾਈ ਮੁਖੀ ਮਾ.ਲੱਖਾ ਸਿੰਘ ਸਹਾਰਨਾ, ਤਰਕਸ਼ੀਲ ਆਗੂ ਮਾ.ਮਹਿੰਦਰਪਾਲ ਅਤਲਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਇਕਾਈ ਦੇ ਲਗਭਗ 24 ਸਕੂਲ ਪਰੀਖਿਆ ਵਿੱਚ ਸਾਮਿਲ ਹੋਣਗੇ ਅਤੇ ਸੁਸਾਇਟੀ ਵੱਲੋਂ ਭੇਜੀ ਗਈ ਸਾਹਿਤਕ ਵੈਨ ਨੇ 19 ਸਕੂਲਾਂ ਵਿੱਚ ਆਪਣਾ ਸਫ਼ਰ ਤਹਿ ਕਰਕੇ ਲਗਭਗ 18000/-ਹਜਾਰ ਰੁਪੈ ਦਾ ਵਿਗਿਆਨਕ ਸਾਹਿਤ ਵਿਦਿਆਰਥੀਆਂ ਵਿੱਚ ਵੰਡ ਕਰ ਦਿੱਤਾ ਹੈ I ਵਿੱਤ ਵਿਭਾਗ ਮੁਖੀ ਗੁਰਦੀਪ ਸਿੰਘ ਸਿੱਧੂ,ਆਗੂ ਕਰਿਸਨ ਮਾਨਬੀਬੜੀਆਂ,ਆਤਮਾ ਸਿੰਘ ਪਾਮਾਰ ਨੇ ਕਿਹਾ ਕਿ ਸੁਸਾਇਟੀ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਇਕਾਈ ਵੱਲੋਂ ਆਪਣੇ ਤੌਰ ‘ਤੇ ਫੰਡ ਇਕੱਠਾ ਕਰਕੇ ਸਟੇਟ ਕਮੇਟੀ ਨੂੰ ਪਹੁੰਚਦਾ ਕੀਤਾ ਗਿਆ ਤਾਂ ਜੋ ਲੋੜਵੰਦਾਂ ਦੀ ਪਹਿਚਾਣ ਕਰਕੇ ਉਨਾਂ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨ ਵਿੱਚ ਸਹਾਈ ਹੋ ਸਕੇ I ਆਗੂ ਮਹਿੰਦਰਪਾਲ ਰਾਏਪੁਰ,ਹਰਬੰਸ ਸਿੰਘ ਢਿਲੋਂ,ਸੁਖਵਿੰਦਰ ਸਿੰਘ ਚਕੇਰੀਆਂ ,ਅਜੈਬ ਸਿੰਘ ਅਤੇ ਦਲਵਿੰਦਰ ਸਿੰਘ ਨੇ ਕਿਹਾ ਕਿ ਜੋ ਇਕਾਈਆਂ ਸਹਾਇਤਾ ਭੇਜਣ ਤੋਂ ਰਹਿੰਦੀਆਂ ਉਹਨਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ)ਦਾ ਖਾਤਾ ਨੰ0044000100282234IFSCਕੋਡPUNB 0044000 ਜਾਰੀ ਕੀਤਾ ਗਿਆ ਹੈ,ਜਿਸ ਰਾਹੀਂ ਸਿੱਧੀ ਰਾਸੀ ਪੰਜਾਬ ਨੈਸਨਲ ਬੈੰਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ I ਇਸ ਸਮੇਂ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਜੰਗੀ ਪੱਧਰ ਉਤੇ ਪੀੜਤਾਂ ਲਈ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ
