ਮਾਨਸਾ, 11ਸਤੰਬਰ (ਨਾਨਕ ਸਿੰਘ ਖੁਰਮੀ)
ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸਹਿਰੀ ਆਗੂ ਅਮਰੀਕ ਸਿੰਘ ਮਾਨਸਾ ਦੇ ਪਿਤਾ ਜੰਗੀਰ ਸਿੰਘ ਮਾਖਾ ਦੀ ਅੰਤਿਮ ਅਰਦਾਸ ਮੌਕੇ ਵਿਸ਼ਕਰਮਾ ਭਵਨ ਐਚ,ਐਸ ਰੋਡ ਮਾਨਸਾ ਵਿਖੇ ਸਰਧਾਂਜਲੀ ਦੇਂਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਖੇਤੀਬਾੜੀ ਮੰਤਰੀ ਪੰਜਾਬ ਦੇ ਪੀ.ਐਸ.ਓ ਦਰਸਨ ਸਿੰਘ ਲੰਬੀ,ਮੁਸਲਿਮ ਫਰੰਟ ਪੰਜਾਬ ਦੇ ਆਗੂ ਹੰਸ ਰਾਜ ਮੋਫਰ,ਵਿਸਵ ਰਬਾਬੀ ਭਾਈ ਮਰਦਾਨਾ ਜੀ ਵੈੱਲਫੇਅਰ ਸੁਸਾਇਟੀ (ਰਜਿ :)ਪੰਜਾਬ ਦੇ ਆਗੂ ਜੀਤ ਸਿੰਘ ਕੌੜੀ,ਕਾਫਲਾ -ਏ-ਮੀਰ ਮਰਦਾਨੇਕੇ ਪੰਜਾਬ ਵੈਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਨੀਲੂ ਖਾਨ ਭਦੌੜ,ਕੁਲਵੀਰ ਸਿੰਘ ਚੰਡੀਗੜ੍ਹ, ਹਰਦੇਵ ਸਿੰਘ ਪਟਿਆਲਾ ਪਸੂ ਮੇਲਾ ਠੇਕੇਦਾਰ ਪੰਜਾਬ,ਕਾ.ਜੁਗਰਾਜ ਸਿੰਘ ਧੌਲਾ,ਸੌਂਕੀ ਖਾਨ ਪੰਜਾਬ ਯੂਨੀਵਰਸਿਟੀ ਪਟਿਆਲਾ,ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਜੰਗੀਰ ਸਿੰਘ ਮਾਖਾ ਦਾ ਸਿਆਸੀ ਸਫ਼ਰ ਸ਼ਾਨਦਾਰ ਰਿਹਾ ਹੈ,ਜਿਸ ਦੇ ਚਲਦਿਆਂ ਉਨਾਂ ਨੇ ਜਿੱਥੇ ਸਿੰਚਾਈ ਮੰਤਰੀ ਪੰਜਾਬ ਕਿਰਪਾਲ ਸਿੰਘ ਮਾਖਾ ਨਾਲ ਜਿੱਥੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ ਓਥੇ ਹੀ ਉਨਾਂ ਮੁਸਲਿਮ ਕਮਿਊਨਿਟੀ ਲਈ ਮਾਨਸਾ ਸ਼ਹਿਰ ਵਿੱਚ ‘ਕਬਰਸਤਾਨ’ ਲਈ ਜਗਾ ਲੈ ਕੇ ਦੇਣ ਦੀ ਲੰਬੀ ਲੜਾਈ ਲੜੀ ਅਤੇ ਜਿੱਤੀ I ਉਨਾਂ ਕਿਹਾ ਕਿ ਉਨਾਂ ਦੀ ਦਿੱਤੀ ਸਿਆਸੀ ਤੇ ਜੱਥੇਬੰਦਕ ਸਮਝ ਸਦਕਾ ਹੀ ਅੱਜ ਉਨਾਂ ਦੇ ਬੇਟੇ ਅਮਰੀਕ ਸਿੰਘ ਦਾ ਬੱਚਿਆਂ ਸਮੇਤ ਸਮੁੱਚਾ ਪਰਿਵਾਰ ਪੰਜਾਬ ਕਿਸਾਨ ਯੂਨੀਅਨ ਦੇ ਕਾਰਜਾਂ ਨੂੰ ਪਰਨਾਇਆ ਹੋਇਆ ਹੈ I ਉਨਾਂ ਕਿਹਾ ਕਿ ਕਿਸਾਨੀ ਘੋਲਾਂ ਦੌਰਾਨ ਇਸ ਪਰਿਵਾਰ ਨੇ ਹਮੇਸ਼ਾਂ ਮੋਹਰੀ ਰੋਲ ਅਦਾ ਕਰਕੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਨਿਭਾਇਆ ਹੈ,ਅਤੇ ਪੰਜਾਬ ਭਰ ਵਿੱਚ ਪਸੂ ਮੇਲਿਆਂ ਵਿੱਚ ਪੀੜੀ ਦਰ ਪੀੜੀ ਭਾਗੀਦਰੀ ਕਰਨ ਕਰਕੇ ਵੱਖ ਵੱਖ ਸਰਕਾਰਾਂ ਸਮੇਂ ਪੰਜਾਬ ਦੇ ਖਜਾਨੇ ਨੂੰ ਭਰਨ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈI ਇਸ ਸਮੇਂ ਐਕਸ ਐਮ.ਪੀ ਮੁਹੰਮਦ ਸਦੀਕ ਜੀ ਵੱਲੋਂ ਭੇਜਿਆ ਗਿਆ ਸੋਕ ਸੰਦੇਸ਼ ਅਤੇ ਵਿਸਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ (ਰਜਿ 🙂 ਪੰਜਾਬ ਮੰਡੀ ਗੋਬਿੰਦਗੜ੍ਹ,ਜਰਨਲਿਸਟ ਜੋਗਿੰਦਰ ਮਾਨ ਅਦਾਰਾ ਪੰਜਾਬੀ ਟਿ੍ਬਿਊਨ ਵੱਲੋਂ ਭੇਜਿਆ ਸੋ਼ਕ ਮਤਾ ਪੜ ਕੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸੋ਼ਕ ਸਭਾ ਵਿੱਚ ਇਕੱਤਰ ਪਰਿਵਾਰਿਕ ਹਮਦਰਦਾਂ ਦੇ ਰੁਬਰੂ ਕਰਵਾਇਆ I ਇਸ ਸਮੇਂ ਕਾਂਗਰਸ ਆਗੂ ਅਰਸਦੀਪ ਗਾਗੋਵਾਲ,ਪੀ.ਕੇ.ਯੂ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ,ਲਿਬਰੇਸਨ ਦੇ ਆਗੂ ਰਾਜਵਿੰਦਰ ਰਾਣਾ,ਪੋ੍ਫੈਸਰ ਜੱਸੀ ਤਲਵੰਡੀ,ਚਮਕੌਰ ਸਿੰਘ ਸਿੱਧੂ ਮੂਸੇ ਵਾਲੇ ਦੇ ਤਾਇਆ ਜੀ,ਟਰਾਂਸਪੋਰਟ ਦੇ ਆਗੂ ਬਿਨੈਪਾਲ ਮਾਨਸਾਹੀਆ,ਡੀ.ਐਸ.ਪੀ,ਪਿਰਤਪਾਲ ਸਿੰਘ,ਸੀ,ਆਈ,ਸਟਾਫ ਦੇ ਐਸ,ਐਚ,ਓ,ਜਗਦੀਸ਼ ਸ਼ਰਮਾ,ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ,ਹਰਜਿੰਦਰ ਸਿੰਘ ਮਾਨਸਾਹੀਆ,ਸਰਪੰਚ ਇਕਬਾਲ ਸਿੰਘ ਫਫੜੇ, ਬੀ.ਕੇ.ਯੂ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ,ਸੋਸਲਿਸਟ ਪਾਰਟੀ ਆਫ ਇੰਡੀਆ ਦੇ ਆਗੂ ਹਰਿੰਦਰ ਮਾਨਸਾਹੀਆ,ਐਡਵੋਕੇਟ ਬਲਵੀਰ ਕੌਰ,ਐਡਵੋਕੇਟ ਬਲਕਰਨ ਬੱਲੀ,ਐਡਵੋਕੇਟ ਬੱਦਰੀ ਨਰਾਇਣ ,ਡਾ.ਮਹਿਬੂਬ ਅਖ਼ਤਰ ਸਰਪਰਸਤ ਮੁਸਲਿਮ ਫਰੰਟ ਪੰਜਾਬ,ਜਿਲਾ ਪਰਧਾਨ ਸਿੰਗਾਰਾ ਖਾਨ,ਸਕੱਤਰ ਸਵਰਨ ਫਫੜੇ,ਸਹਿਰੀ ਆਗੂ ਰਵੀ ਖਾਨ, ਸੰਤ ਨੀਲੇ ਸਾ਼ਹ ਸਲਾਵਤਪੁਰਾ,ਐਮ,ਸੀ ਅੰਮਿ੍ਤ ਗੋਗਾ,ਅਮਨਦੀਪ ਢੂੰਡਾ,ਪਾਲੀ ਐਮ.ਸੀ,ਪਸੂ ਮੇਲਾ ਠੇਕੇਦਾਰ ਤਰਸੇਮ ਸਿੰਘ ਭਾਟੀ,ਬਲਜੀਤ ਸਿੰਘ ,ਭੀਮ ਹੁਸੈਨ ਤੋਂ ਇਲਾਵਾ ਸੈਂਕੜੇ ਆਗੂ ਵਰਕਰਾਂ ਨੇ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ I ਇਸੇ ਸਮੇਂ ਅਮਰੀਕ ਸਿੰਘ ਨੂੰ ਪਰਿਵਾਰ ਸਮੇਤ ਜੱਥੇਬੰਦੀ ਦੇ ਪਰਨੇ ਨਾਲ ਸਨਮਾਨਿਤ ਕੀਤਾ ਗਿਆ I
