ਮਾਨਸਾ, 11ਸਤੰਬਰ (ਨਾਨਕ ਸਿੰਘ ਖੁਰਮੀ)
75ਵੀਂ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ (ਮਰਦ) ਜੋ ਕਿ ਗੁਰੂ ਨਾਨਕ ਬਾਸਕਟਬਾਲ ਸਟੇਡੀਅਮ ਲੁਧਿਆਣਾ ਵੇਖੇ ਮਿਤੀ ਦੋ ਸਤੰਬਰ 2025 ਤੋਂ 9 ਸਤੰਬਰ 2025 ਤੱਕ ਕਰਵਾਈ ਗਈ ਜਿਸ ਵਿੱਚ ਕੁੱਲ 28 ਸਟਰੇਟ ਅਤੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਇਸ ਟੂਰਨਾਮੈਂਟ ਵਿੱਚ ਮਾਨਸਾ ਸ਼ਹਿਰ ਦੇ ਫਤਿਹਜੀਤ ਸਿੰਘ ਢਿੱਲੋ ਪੁੱਤਰ ਅਵਤਾਰ ਸਿੰਘ ਢਿੱਲੋਂ ਵਾਸੀ ਮਾਨਸਾ ਖੁਰਦ ਨੇ ਪੰਜਾਬ ਦੀ ਟੀਮ ਵੱਲੋਂ ਭਾਗ ਲਿਆ ਅਤੇ ਫਤਿਹਜੀਤ ਸਿੰਘ ਢਿੱਲੋ ਨੇ ਇਸ ਟੂਰਨਾਮੈਂਟ ਵਿੱਚ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਫਾਈਨਲ ਵਿੱਚ ਲੈ ਕੇ ਗਏ ਅਤੇ ਇਸ ਜੂਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਜੇਕਰ ਯੋਗ ਹੈ ਕਿ ਫਤਿਹਜੀਤ ਸਿੰਘ ਢਿੱਲੋ ਇਸ ਤੋਂ ਪਹਿਲਾਂ ਵੀ ਪੰਜਾਬ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਕਰ ਚੁੱਕੇ ਹਨ. ਜ਼ਿਕਰਯੋਗ ਹੈ ਕਿ ਫਤਿਹਜੀਤ ਸਿੰਘ ਢਿੱਲੋ ਵੱਲੋਂ ਕੁਾਰਟਰ ਫਾਈਨਲ ਮੈਚ ਜੋ ਕਿ ਕੇਰਲਾ ਟੀਮ ਦੇ ਵਿਰੁੱਧ ਸੀ ਵਿੱਚ ਆਪਣੀ ਖੇਡ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 41 ਪੁਆਇੰਟਾਂ ਦਾ ਯੋਗਦਾਨ ਪਾਇਆ ਜਿਸ ਕਾਰਨ ਪੰਜਾਬ ਟੀਮ ਫਾਈਨਲ ਤੱਕ ਪਹੁੰਚ ਸਕੀ।
