ਭੀਖੀ 10 ਸਤੰਬਰ
ਮਾਤਾ ਬਲਵੰਤ ਕੌਰ ਦੀ ਯਾਦ ਵਿੱਚ ਪਰਿਵਾਰ ਨੇ ਰਾਮਬਾਗ ਵਿੱਚ ਫਲਦਾਰ ਬੂਟਾ ਲਾਇਆ।
ਪਿਛਲੇ ਦਿਨੀਁ ਕਾਮਰੇਡ ਦਰਸ਼ਨ ਸਿੰਘ ਟੇਲਰ ਦੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ। ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਅਸਥੀਆਂ ਉੱਪਰ ਰਾਮਬਾਗ ਭੀਖੀ ਵਿਖੇ ਫਲਦਾਰ ਬੂਟਾ ਲਾਇਆ ਗਿਆ।ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਪਰਿਵਾਰ ਲੰਮੇ ਸਮੇਂ ਤੋਂ ਕਮਿਊਨਿਸਟ ਪਾਰਟੀ ਅਤੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ ਅਤੇ ਸਮਾਜ ਨੂੰ ਬਿਹਤਰ ਬਨਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਦਰਸ਼ਨ ਟੇਲਰ ਦੇ ਪਰਿਵਾਰ ਵੱਲੋਂ ਨਵੀਂ ਪਿਰਤ ਪਾਈ ਹੈ ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਪੁੱਤਰ ਦੀਆਂ ਅਸਥੀਆਂ ਤੇ ਵੀ ਬੂਟੇ ਲਾਏ ਸਨ l
ਤਰਕਸ਼ੀਲ ਆਗੂ ਅਤੇ ਨਵਯੁਗ ਸਾਹਿਤ ਕਲਾ ਮੰਚ ਭੀਖੀ ਦੇ ਪ੍ਰਧਾਨ ਭੁਪਿੰਦਰ ਫੌਜੀ ਨੇ ਪਰਿਵਾਰ ਦੇ ਇਸ ਕਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਪੁਰਾਣੀਆਂ ਵੇਲਾ ਵਹਾਅ ਚੁੱਕੀਆਂ ਬੇਲੋੜੀਆਂ ਰਹੁ ਰੀਤਾਂ ਨੂੰ ਤਿਆਗ ਕੇ ਅਗਾਂਹ ਵਧੂ ਵਿਚਾਰਾਂ ਨੂੰ ਅਪਣਾਈਏ।ਫੇਰ ਹੀ ਅਸੀਂ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਂ ਸਕਾਂਗੇ। ਇਸ ਮੌਕੇ ਕੌਸਲਰ ਪਰਮਜੀਤ ਕੌਰ,ਜਸਪਾਲ ਅਤਲਾ, ਹਰਮੇਸ ਮੱਤੀ, ਤਰਕਸ਼ੀਲ ਆਗੂ,ਗੁਰਤੇਜ ਸਿੰਘ, ਕੇਵਲ ਸਿੰਘ,ਸੁਖਮਨਪਰੀਤ ਸਿੰਘ,ਹਰਦੀਪ ਸਿੰਘ,ਨਵਜੋਤ ਰੋਹੀ,ਹਰਵਿੰਦਰ ਸਿੰਘ, ਲਖਵੀਰ ਸਿੰਘ,ਹਰਪਾਲ ਕੱਤਰੀ, ਕੁਲਦੀਪ ਸਿੰਘ,ਰਜਿੰਦਰ ਕੌਰ,ਅਮਨਦੀਪ ਕੌਰ,ਮਨਪਰੀਤ ਕੌਰ,ਜੋਤ ਕੌਰ,ਰੁਪਿੰਦਰ ਕੌਰ, ਹਰਦੀਪ ਕੌਰ,ਗੁਰਮੀਤ ਕੌਰ, ਮਲਕੀਤ ਕੌਰ,ਕਿਰਨਾਂ ਕੌਰ, ਮਨਜੀਤ ਕੌਰ, ਰਾਣੀ ਕੌਰ, ਕੁਲਵਿੰਦਰ ਕੌਰ, ਗੁਰਨਾਮ ਕੌਰ, ਚਰਨਜੀਤ ਕੌਰ,ਬਲਜੀਤ ਕੌਰ, ਤੇਜ ਕੌਰ ਆਦਿ ਹਾਜ਼ਰ ਸਨ।