ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਦੇ ਬੇਟੇ ਮਨਜੀਤ ਸਿੰਘ ਵੱਲੋਂ 5100/ਰੁਪਏ ਦਾ ਸਹਿਯੋਗ ਕੀਤਾ।
ਮਾਨਸਾ 9 ਸਤੰਬਰ (ਨਾਨਕ ਸਿੰਘ ਖੁਰਮੀ) ਸੀ ਪੀ ਆਈ ਦਾ 25 ਵਾਂ ਮਹਾਂ ਸੰਮੇਲਨ ਚੰਡੀਗੜ੍ਹ ਜ਼ੋ 21 ਤੋਂ 25 ਸਤੰਬਰ ਤੱਕ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਲਗਾਤਾਰ ਜਾਰੀ ਨੇ ਅਤੇ ਉਸ ਦੀ ਸਫਲਤਾ ਤੇ ਕਾਮਯਾਬੀ ਲਈ ਲੀਡਰਸ਼ਿਪ ਵੱਲੋਂ ਕੰਮ ਜਾਰੀ ਰੱਖਿਆ ਹੋਇਆ ਹੈ, ਪਾਰਟੀ ਪ੍ਰੋਗਰਾਮ ਨੂੰ ਹਰ ਇੱਕ ਤੇ ਹਰ ਘਰ ਪਹੁੰਚਾਇਆ ਜਾ ਰਿਹਾ ਹੈ।
21 ਸਤੰਬਰ ਨੂੰ ਮੋਹਾਲੀ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਕੀਤੀ ਜਾਵੇਗੀ,ਜਿਸ ਸਬੰਧੀ ਪੂਰੇ ਪੰਜਾਬ ਵਿੱਚ ਤਿਆਰੀਆਂ ਲਗਾਤਾਰ ਜਾਰੀ ਹਨ,ਫੰਡ ਮੁਹਿੰਮ ਵੀ ਜਾਰੀ ਹੈ ਜਿਸ ਤਹਿਤ ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਦੇ ਬੇਟੇ ਮਨਜੀਤ ਸਿੰਘ ਵੱਲੋਂ 5100/ ਰੁਪਏ ਦਾ ਪਾਰਟੀ ਕਾਂਗਰਸ ਚੰਡੀਗੜ੍ਹ ਲਈ ਫੰਡ ਸਹਿਯੋਗ ਕੀਤਾ ਗਿਆ।ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਹਜ਼ਾਰ ਸਾਥੀਆਂ ਦੇ ਵੱਡੇ ਕਾਫਲੇ ਰੈਲੀ ਵਿਚ ਸ਼ਮੂਲੀਅਤ ਕਰਨਗੇ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮਹਾਂ ਸੰਮੇਲਨ ਚੰਡੀਗੜ੍ਹ ਪਾਰਟੀ ਸਫਾ ਨੂੰ ਮਜ਼ਬੂਤ ਕਰੇਗਾ, ਕਿਉਂਕਿ ਪੁਰਾਣੇ ਪਾਰਟੀ ਵਰਕਰਾਂ ਤੇ ਹਮਦਰਦਾਂ ਸਮੇਤ ਆਮ ਲੋਕਾਂ ਵੱਲੋਂ ਹਰ ਕਿਸਮ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਰਤਨ ਭੋਲਾ ਸ਼ਹਿਰੀ ਸਕੱਤਰ, ਏਟਕ ਆਗੂ ਕਾਮਰੇਡ ਬੂਟਾ ਸਿੰਘ ਬਰਨਾਲਾ, ਉਸਾਰੀ ਯੂਨੀਅਨ ਦੇ ਸੁਖਦੇਵ ਸਿੰਘ ਮਾਨਸਾ ਆਦਿ ਆਗੂ ਹਾਜ਼ਰ ਸਨ।
ਸੀ ਪੀ ਆਈ ਦਾ 25 ਵਾਂ ਮਹਾਂ ਸੰਮੇਲਨ ਚੰਡੀਗੜ੍ਹ ਪਾਰਟੀ ਸਫਾ ਨੂੰ ਮਜ਼ਬੂਤ ਕਰੇਗਾ-ਚੌਹਾਨ

Leave a comment