ਮਾਨਸਾ 8 ਸਤੰਬਰ (ਨਾਨਕ ਸਿੰਘ ਖੁਰਮੀ)
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ, ਸਰਦਾਰ ਜਗਦੀਪ ਸਿੰਘ ਨਕਈ ਵੱਲੋਂ ਭੀਖੀ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਖੀਵਾ ਕਲਾਂ ਵਿਖੇ ਗੁੜਥੜੀ ਰੋਡ ਉੱਪਰ ਖੇਤਾਂ ਵਿੱਚੋਂ ਪਾਣੀ ਕੱਢਣ ਵਾਲੇ ਕਿਸਾਨਾਂ ਲਈ 1 ਲੱਖ ਰੁਪਏ ਦਾ ਡੀਜ਼ਲ ਤੇਲ ਮੁਹੱਈਆ ਕਰਨ ਦਾ ਐਲਾਨ ਕੀਤਾ। ਉਨਾਂ ਖੀਵਾ ਕਲਾਂ ਤੋਂ ਹੀਰੋ ਕਲਾਂ ਰੋਡ ਉੱਪਰ ਖੇਤਾਂ ਲਈ 400 ਲੀਟਰ ਡੀਜ਼ਲ ਤੇਲ ਦੇਣ ਦਾ ਵੀ ਦਿੱਤਾ।
ਨਕਈ ਨੇ ਭੀਖੀ ਦੇ ਪਿੰਡ ਹੀਰੋ ਕਲਾਂ ਪਿੰਡ ਵਿੱਚ ਨੁਕਸਾਨੇ ਗਏ ਘਰਾਂ ਦੀ ਵੀ ਮਦਦ ਕਰਨ ਦਾ ਵਾਅਦਾ ਕੀਤਾ। ਇਨ੍ਹਾਂ ਦੇ ਨਾਲ-ਨਾਲ ਪਿੰਡ ਹਮੀਰਗੜ੍ਹ ਢੈਪਈ ਲਈ 500 ਲੀਟਰ ਡੀਜ਼ਲ ਤੇਲ ਦੇਣ ਦਾ ਐਲਾਨ ਕੀਤਾ ਗਿਆ, ਜਿਸ ਨਾਲ ਖੇਤਾਂ ਵਿੱਚੋਂ ਪਾਣੀ ਜਲਦੀ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਕੱਢਿਆ ਜਾ ਸਕੇਗਾ।
ਜਗਦੀਪ ਸਿੰਘ ਨਕਈ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਖੁਦ ਕਿਸਾਨ ਪਰਿਵਾਰ ਨਾਲ ਸੰਬੰਧਤ ਹਨ ਅਤੇ ਕਿਸਾਨੀ ਦੇ ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਕਿਸਾਨਾਂ ਦੀ ਹਮੇਸ਼ਾ ਮਦਦ ਲਈ ਖੜੇ ਹਾਨ।” ਉਨ੍ਹਾਂ ਸੂਬਾ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਨਕਸਾਨੇ ਗਏ ਖੇਤਾਂ ਫਸਲਾਂ ਦੀ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ 100 ਫੀਸਦੀ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕਿਸਾਨਾਂ ਦੇ ਪੂਰੇ ਨੁਕਸਾਨ ਦੀ ਭਰਪਾਈ ਹੋ ਸਕੇ।
ਇਸ ਮੌਕੇ ਖੀਵਾ ਕਲਾਂ ਤੋਂ ਅਮਰੀਕ ਸਿੰਘ (ਸਰਪੰਚ), ਮੱਖਣ ਸਿੰਘ (ਕਲੱਬ ਪ੍ਰਧਾਨ), ਬੁੱਧ ਸਿੰਘ ਹੀਰੋ, ਅਮਰਿੰਦਰ ਸਿੰਘ (ਸਰਪੰਚ ਢੈਪਈ) ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ ।
ਜਗਦੀਪ ਸਿੰਘ ਨਕਈ ਨੇ ਦਿੱਤੀ ਹੜਾਂ ਮਾਰੇ ਖੇਤਰਾਂ ਚ ਡੀਜ਼ਲ ਤੇਲ ਦੀ ਮਦਦ।

Leave a comment