ਮਾਨਸਾ,8 ਸਤੰਬਰ – (ਨਾਨਕ ਸਿੰਘ ਖੁਰਮੀ)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸਮੂਹ ਆਗੂ ਅਤੇ ਸਰਗਰਮ ਕਾਰਕੁੰਨ ਜ਼ੋ ਕਿ ਪੰਜਾਬ ‘ਚ ਮੁਢੱਲੀਆਂ ਸਿਹਤ ਸੇਵਾਵਾਂ ਦੇ ਰਹੇ ਹਾਂ ਅਤੇ ਆਪ ਜੀ ਨੂੰ ਨਮਰ ਗੁਜ਼ਾਰਿਸ਼ ਕਰਦੇ ਹਾਂ ਕਿ ਪੰਜਾਬ ਦੀ ਮੌਜੂਦਾ ਸਥਿਤੀ ਹੜ੍ਹਾਂ ਅਤੇ ਬੇਤਹਾਸ਼ਾ ਬਾਰਸ਼ ਕਾਰਨ ਬਹੁਤ ਗੰਭੀਰ ਬਣੀ ਹੋਈ ਹੈ। ਖੇਤਾਂ ਵਿੱਚ ਪਾਣੀ ਭਰਨ ਨਾਲ ਜਿੱਥੇ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਉੱਥੇ ਬਹੁਤ ਸਾਰੇ ਲੋਕਾਂ ਦੇ ਘਰ ਵੀ ਢਹਿ ਢੇਰੀ ਹੋ ਗਏ ਹਨ। ਮਨੁੱਖੀ ਜਾਨਾਂ ਅਤੇ ਵੱਡੀ ਗਿਣਤੀ ‘ਚ ਪਸ਼ੂ ਧਨ , ਕਾਰੋਬਾਰ ਅਤੇ ਰਹਾਇਸ਼ੀ ਮਕਾਨਾਂ ਵੀ ਨੁਕਸਾਨੇ ਗਏ ਹਨ। ਪਾਣੀ ਦੇ ਵਹਾਅ ਅਤੇ ਬਾਰਸ਼ ਥੰਮਣ ਦੇ ਵੀ ਕੋਈ ਆਸਾਰ ਹਾਲ ਦੀ ਘੜੀ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਮਾਜਸੇਵੀਆਂ ਵੱਲੋਂ ਨਿੱਜੀ ਤੌਰ ‘ਤੇ ਕੋਸ਼ਿਸ਼ਾਂ ਵੀ ਵੱਡੀ ਗਿਣਤੀ ਪੀੜਤ ਪਰਿਵਾਰਾਂ ਲਈ ਰੋਜ਼ ਮਰਾ ਦੀ ਜ਼ਿੰਦਗੀ ‘ਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਮੁਹਈਆ ਕਰਵਾਉਣ ਅਤੇ ਇਲਾਜ਼ ਲਈ ਕਾਫ਼ੀ ਨਹੀਂ ਜਾਪ ਰਹੇ। ਇਸ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਪਿਰਤ ਅਨੁਸਾਰ ‘ਮਾਨਵ ਸੇਵਾ ਪਰਮੋ ਧਰਮ` ਦੇ ਸਲੋਗਨ ਨੂੰ ਅਮਲੀ ਜਾਮਾ ਪਹਿਨਾਂਉਦੇ ਹੋਏ ਬੇਸ਼ੱਕ ਆਪਣੀ ਯਥਾਸ਼ਕਤੀ ਅਨੁਸਾਰ ਇਸ ਔਖੀ ਘੜੀ ਦੌਰਾਨ ਸੇਵਾਵਾਂ ਦੇ ਕੇ ਆਪਣਾ ਨੈਤਿਕ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਸਮੇਂ ਕਰੋਨਾ ਅਤੇ ਹੋਰ ਕੁਦਰਤੀ ਕਰੋਪੀਆਂ, ਸਮਾਜਿਕ ਅਲਾਮਤਾਂ ਖ਼ਿਲਾਫ਼, ਮੁਢੱਲੀਆਂ ਸਿਹਤ ਸੇਵਾਵਾਂ ਦੀ ਪੂਰਤੀ ਲਈ ਕਾਨੂੰਨੀ ਮਾਨਤਾ ਨਾ ਹੋਣ ਦੇ ਬਾਵਜੂਦ ਵੀ ਸਵੈਰੁਜ਼ਗਾਰ ਚਲਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹੋਏ ਲੋੜਵੰਦ ਲੋਕਾਂ ਨਾਲ ਖੜਦੇ ਹੋਏ ਭਰਾਤਰੀ ਸੰਸਥਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ ‘ਚ ਵਿਚਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਲਈ ਸੂਬਾਈ ਲੀਡਰਸ਼ਿਪ ਆਪ ਜੀ ਨੂੰ ਸਨਿਮਰ ਬੇਨਤੀ ਕਰਦੀ ਹੈ ਕਿ ਇਸ ਅਤਿ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਵੱਡੀ ਗਿਣਤੀ ਪੀੜਤ ਪਰਿਵਾਰਾਂ ਦੇ ਦੁੱਖ ਸੁੱਖ ‘ਚ ਨਾਲ ਖੜ੍ਹੀ ਹੈ। ਸਿਹਤ ਸੇਵਾਵਾਂ ਦੇ ਖੇਤਰ ‘ਚ ਜਾਂ ਲੋਕ ਭਲਾਈ ਲਈ ਜਿੱਥੇ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜ਼ਰੂਰਤ ਹੋਵੇ ਜੱਥੇਬੰਦੀ ਨਿਸ਼ਕਾਮ ਸੇਵਾਵਾਂ ਨਿਭਾਉਣ ਲਈ ਹਰ ਸਮੇਂ ਹਾਜ਼ਰ ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਐਸੋਸੀਏਸ਼ਨ ਦੇਸ਼ ਭਰ ‘ਚ ਆਈ ਕਰੋਨਾ ਵਰਗੀ ਮਹਾਂਮਾਰੀ ਸਮੇਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਵਲੰਟਰਲੀ ਸੇਵਾ ਦੀ ਮਾਨਤਾ ਹਿੱਤ ਇਜਾਜ਼ਤ ਲਈ ਪਹਿਲਾਂ ਵੀ ਪੱਤਰ ਲਿਖ ਕੇ ਬੇਨਤੀ ਕਰ ਚੁੱਕੀ ਹੈ। ਇਸ ਜਥੇਬੰਦੀ ਨੂੰ ਸਿਰਫ਼ ਉਮੀਦ ਹੀ ਨਹੀਂ ਸਗੋਂ ਭਰੋਸਾ ਵੀ ਹੈ ਕਿ ਆਪ ਜੀ ਉਕਤ ਬੇਨਤੀ ਪੱਤਰ ਨੂੰ ਨਿੱਜੀ ਤੌਰ ‘ਤੇ ਧਿਆਨ ਹਿਤ ਰੱਖਦਿਆਂ ਜਲਦੀ ਹੀ ਕੋਈ ਯੋਗ ਕਾਰਵਾਈ ਕਰਦਿਆਂ ਸੇਵਾਵਾਂ ਪ੍ਰਦਾਨ ਕਰਨ ਦਾ ਮੌਕਾ ਦੇਣ ਦੀ ਖੇਚਲ ਕਰੋਗੇ, ਧੰਨਵਾਦ ਸਹਿਤ।