ਮਾਨਸਾ 6 ਸਤੰਬਰ (ਨਾਨਕ ਸਿੰਘ ਖੁਰਮੀ)
ਸੀ ਪੀ ਆਈ ਦੀ ਚੰਡੀਗੜ 21 ਸਤੰਬਰ ਦੀ ਰੈਲੀ ਇਤਿਹਾਸਕ ਸਿੱਧ ਹੋਵੇਗੀ 6/9/25( )ਪਿਛਲੇ ਡੇਢ ਦਹਾਕੇ ਤੋਂ ਦੇਸ਼ ਦੀ ਸਤ੍ਹਾ ਤੇ ਕਾਬਜ਼ ਅਮਿਤ ਸ਼ਾਹ -ਮੋਦੀ ਜੁੰਡਲੀ ਨੇ ਆਰ ਐਸ ਐਸ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਨੂੰ ਦੇਸ ਦੀ ਸੰਪਤੀ ਤੋਂ ਕੁਦਰਤੀ ਸਰੋਤਾਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਲਈ ਵੱਖ ਵੱਖ ਫਿਰਕਿਆਂ ਵਿੱਚ ਜਾਤੀ ਤੇ ਧਾਰਮਿਕ ਜ਼ਹਿਰ ਫੈਲਾ ਕੇ ਫਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਸੰਵਿਧਾਨ, ਸੰਵਿਧਾਨਕ ਸੰਸਥਾਵਾਂ, ਲੋਕਤੰਤਰ ਤੇ ਧਰਮਨਿਰਪੱਖਤਾ ਨੂੰ ਖਤਮ ਕਰ ਰਹੀ ਹੈ, ਜਿਸ ਦੀ ਮਜ਼ਬੂਤੀ ਤੇ ਬਚਾਅ ਤੇ ਚਰਚਾ ਕੀਤੀ ਜਾਵੇਗੀ ਚੰਡੀਗੜ੍ਹ ਮਹਾਂ ਸੰਮੇਲਨ ਮੌਕੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਨੇ ਸੀ ਪੀ ਆਈ ਦੀ ਚੰਡੀਗੜ੍ਹ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ ਮੌਕੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਦੇਸ਼ ਦੀ ਏਕਤਾ ਅਖੰਡਤਾ ਤੇ ਸੰਵਿਧਾਨ ਦੀ ਦੀ ਰਾਖੀ ਲਈ ਮਜਬੂਤ ਜਥੇਬੰਧਕ ਢਾਂਚੇ ਦੀ ਉਸਾਰੀ ਧਰਮਨਿਰਪੱਖਤਾ ਤਾਕਤਾਂ ਦੀ ਮਜ਼ਬੂਤੀ ਲਈ ਸੀ ਪੀ ਆਈ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇਸੀ ਪੀ ਆਈ ਸਬ ਡਵੀਜ਼ਨ ਮਾਨਸਾ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋਂ ਨੇ ਸੂਬੇ ਦੀ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਦੀ ਜਨਤਾ ਨੂੰ ਕਿਸਾਨਾ ਮਜ਼ਦੂਰਾਂ ਦੇ ਕਰਜ਼ਾ ਮੁਆਫ਼ੀ,ਨੋਜਵਾਨਾ ਲਈ ਰੁਜ਼ਗਾਰ ਤੇ ਛੋਟੇ ਕਾਰੋਬਾਰੀਆਂ ਰਿਆਇਤ ਆਮ ਲੋਕਾਂ ਨੂੰ ਖੁਸ਼ਹਾਲ ਕਰਨ ਲਈ ਗੁੰਮਰਾਹ ਕਰ ਕੇ ਸੱਤਾ ਹਥਿਆਈ ਸੀ। ਪ੍ਰੰਤੂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਦੂਸਰੀਆਂ ਰਿਵਾਇਤੀ ਧਿਰਾਂ ਵਾਂਗ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਔਰਤਾਂ ਲਈ ਇਕ ਹਜ਼ਾਰ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ।
ਮੀਟਿੰਗ ਮੌਕੇ ਸੀ ਪੀ ਆਈ ਦੀ ਹੋਣ ਵਾਲੀ 21 ਸਤੰਬਰ ਨੂੰ ਚੰਡੀਗੜ੍ਹ ਰੈਲੀ ਪੁੱਜਣ ਦੀ ਅਪੀਲ ਕੀਤੀ ਗਈ।
ਆਗੂਆਂ ਨੇ ਬਾਰਸ਼ਾਂ ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਮਰੀ ਫ਼ਸਲ ਪ੍ਰਤੀ ਏਕੜ 50000/ਰੁਪਏ, ਘਰਾਂ ਤੇ ਪਸ਼ੂਆਂ ਦੇ ਸਮੇਤ ਯੋਗ ਮੁਆਵਜ਼ਾ ਦੇਣ ਸਮੇਤ ਗ਼ਰੀਬ ਮਜ਼ਦੂਰਾਂ ਖੇਤ ਮਜ਼ਦੂਰ, ਉਸਾਰੀ ਕਾਮੇਂ, ਕਾਰਪੇਂਟਰ, ਮਨਰੇਗਾ ਵਰਕਰਾਂ ਨੂੰ ਵੀਹ ਹਜ਼ਾਰ ਰੁਪੈ ਪ੍ਰਤੀ ਪਰਿਵਾਰ ਆਰਥਿਕ ਮਦਦ ਦੇਣ ਦੀ ਮੰਗ ਕੀਤੀ।
ਇਸ ਮੌਕੇ ਦਲੇਲ ਸਿੰਘ ਵਾਲਾ ਤੋਂ ਵੱਡੀ ਬੱਸ ਰਾਹੀਂ ਸਾਥੀਆਂ ਨੂੰ ਰੈਲੀ ਵਿਚ ਸ਼ਾਮਿਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।
ਮੀਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ, ਕ੍ਰਿਸ਼ਨ ਸ਼ਰਮਾ, ਗੁਰਦੇਵ ਸਿੰਘ, ਬਿੱਕਰ ਸਿੰਘ ਆਦਿ ਤੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।
ਸੰਵਿਧਾਨ , ਲੋਕਤੰਤਰ ,ਧਰਮਨਿਰਪੱਖਤਾ ਦੇ ਬਚਾਅ ਅਤੇ ਮਜ਼ਬੂਤੀ ਤੇ ਚਰਚਾ ਹੋਵੇਗੀ ਚੰਡੀਗੜ੍ਹ ਮਹਾਂ ਸੰਮੇਲਨ ਮੌਕੇ-ਚੋਹਾਨ

Leave a comment