ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਤਰਪਾਲਾਂ
ਮਾਨਸਾ ਜ਼ਿਲ੍ਹੇ ਵਿੱਚ ਹਰ ਪੱਖੋਂ ਪ੍ਰਭਾਵਿਤ ਲੋਕਾਂ ਦੀ ਕੀਤੀ ਜਾਵੇਗੀ ਮੱਦਦ -ਹਰਿੰਦਰ ਮਾਨਸ਼ਾਹੀਆ
ਮਾਨਸਾ 6 ਸਤੰਬਰ:(ਨਾਨਕ ਸਿੰਘ ਖੁਰਮੀ) ਸਭਿਆਚਾਰ ਚੇਤਨਾ ਮੰਚ ਮਾਨਸਾ ਨੇ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ਅਤੇ ਪੀੜ੍ਹਤ ਪਰਿਵਾਰਾਂ ਦੀ ਵੱਧ ਤੋਂ ਵੱਧ ਹਰ ਪੱਖੋਂ ਮੱਦਦ ਕਰਨ ਦਾ ਫੈਸਲਾ ਕੀਤਾ ਹੈ। ਮੰਚ ਨੇ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਦਾ ਕਾਰਜ ਅੱਜ ਡੇਰਾ ਬਾਬਾ ਭਾਈ ਗੁਰਦਾਸ ਏਰੀਏ ਅਤੇ ਗੰਗਾ ਮਿੱਲ ਕੋਲ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਤਾਂ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੇ ਰਹਿਣ ਬਸੇਰਾ ਠੀਕ ਹੋ ਸਕਣ।
ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਦੱਸਿਆ ਕਿ ਮੰਚ ਦੇ ਮੈਂਬਰ ਸਾਹਿਬਾਨ ਵੱਲ੍ਹੋਂ ਹੀ ਇਹ ਸਹਾਇਤਾ ਆਪਣੇ ਕੋਲੋਂ ਹੀ ਇਕੱਠੀ ਕੀਤੀ ਗਈ ਹੈ,ਜਿਸ ਨਾਲ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਵਸਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੰਚ ਦੇ ਇਸ ਉਪਰਾਲੇ ਲਈ ਹੋਰਨਾਂ ਤੋਂ ਇਲਾਵਾ ਪਟਿਆਲਾ ਰਹਿ ਰਹੇ ਮੰਚ ਦੇ ਆਗੂਆਂ ਦਰਸ਼ਨ ਜਿੰਦਲ ਐੱਸ ਈ ਪੁੱਡਾ ਅਤੇ ਅਕਾਉਂਟਸ ਅਫ਼ਸਰ ਕਮਲਜੀਤ ਮਾਲਵਾ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਹੈ।
ਇਸ ਮੌਕੇ ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ, ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਸੀਨੀਅਰ ਆਗੂ ਬਲਰਾਜ ਨੰਗਲ,ਰਾਜ ਜੋਸ਼ੀ, ਹਰਦੀਪ ਸਿੱਧੂ, ਪ੍ਰਿਤਪਾਲ ਸਿੰਘ, ਜਗਸੀਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।