ਪੇਂਟਰ ਯੂਨੀਅਨ ਦੀ ਮੀਟਿੰਗ ਮੌਕੇ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਮੰਗ।
ਮਾਨਸਾ 6 ਸਤੰਬਰ (ਨਾਨਕ ਸਿੰਘ ਖੁਰਮੀ) ) ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਪੇਂਟਰ ਯੂਨੀਅਨ ਮਾਨਸਾ ਵੱਲੋਂ ਸੀ ਪੀ ਆਈ ਦੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਮੌਕੇ 21 ਸਤੰਬਰ ਨੂੰ ਹੋਣ ਵਾਲੀ ਰੈਲੀ ਤੇ ਸੂਬੇ ਅੰਦਰ ਬਾਰਸ਼ਾਂ ਤੇ ਹੜ੍ਹਾਂ ਦੇ ਪ੍ਰੋਕੋਪ ਕਰਕੇ ਲੱਖਾਂ ਏਕੜ ਫ਼ਸਲ, ਹਜ਼ਾਰਾਂ ਘਰਾਂ, ਪਸ਼ੂਆਂ ਤੇ ਜਾਨੀ ਮਾਲੀ ਹੋਏ ਨੁਕਸਾਨ ਸਬੰਧੀ ਮੀਟਿੰਗ ਜੀਤ ਰਾਮ ਤੇ ਬਬਲੀ ਦੇ ਪ੍ਰਧਾਨਗੀ ਮੰਡਲ ਹੇਠ ਕਰਕੇ ਚਰਚਾ ਕੀਤੀ ਗਈ ।
ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਪਾਰਟੀ ਦਾ ਮਹਾਂ ਸੰਮੇਲਨ ਚੰਡੀਗੜ੍ਹ ਓਸ ਸਮੇਂ ਦੌਰਾਨ ਹੋ ਰਿਹਾ ਹੈ ਕਿ ਜਦੋਂ ਦੇਸ਼ ਆਰਥਿਕ ਲੀਹਾਂ ਲਹਿ ਕੇ ਗਰੀਬੀ, ਭੁਖਮਰੀ ਤੇ ਭ੍ਰਿਸ਼ਟਾਚਾਰ ਵੱਲ ਵਧਿਆ ਹੈ। ਸਮੇਂ ਦੇ ਹਾਕਮ ਕੇਵਲ ਆਪਣੀ ਰਾਜਨੀਤਿਕ ਸ਼ਕਤੀ ਨੂੰ ਵਧਾਉਣ ਤੇ ਦੇਸ਼ ਵਿੱਚ ਮਨੂੰਵਾਦ ਨੂੰ ਲਾਗੂ ਕਰਨ ਲਈ ਤਤਪਰ ਹਨ ਅਤੇ ਕੇਵਲ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੰਵਿਧਾਨ, ਸੰਵਿਧਾਨਕ ਸੰਸਥਾਵਾਂ ਤੇ ਲੋਕਤੰਤਰ ਦਾ ਘਾਂਣ ਕੀਤਾ ਜਾ ਰਿਹਾ ਹੈ।
ਧਰਮਨਿਰਪੱਖਤਾ ਤੇ ਭਾਈ ਚਾਰਕ ਸਾਂਝ, ਰੁਜ਼ਗਾਰ, ਲੋਕਤੰਤਰ ਦੇ ਸੰਵਿਧਾਨ ਦੀ ਰਾਖੀ ਸਮੇਤ ਨੋਜਵਾਨ, ਕਿਸਾਨ, ਮਜ਼ਦੂਰ, ਔਰਤਾਂ, ਮੁਲਾਜ਼ਮ ਦੇ ਹਿੱਤਾਂ ਤੇ ਸੰਮੇਲਨ ਮੌਕੇ ਚਰਚਾ ਕਰਕੇ ਦੇਸ਼ ਨੂੰ ਮੁੜ ਮਜ਼ਬੂਤ ਕਰਨ ਤੇ ਜ਼ੋਰ ਦੇਣ ਦੀ ਲੋੜ ਹੈ।
ਇਸ ਮੌਕੇ ਹੜ੍ਹਾਂ ਕਾਰਨ ਬੇਰੁਜ਼ਗਾਰ ਹੋਏ ਮਜ਼ਦੂਰਾਂ ਪੇਂਟਰ, ਉਸਾਰੀ ਕਾਮੇਂ, ਮਨਰੇਗਾ ਵਰਕਰਾਂ ਤੇ ਕਿਰਤੀਆਂ ਲਈ ਘੱਟੋ ਘੱਟ ਵੀਹ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੰਗ ਕੀਤੀ।
ਮੀਟਿੰਗ ਦੌਰਾਨ 21 ਸਤੰਬਰ ਨੂੰ ਚੰਡੀਗੜ ਰੈਲੀ ਵਿਚ ਵੱਡੇ ਕਾਫਲੇ ਬੰਨ ਪੁੱਜਣ ਦਾ ਪ੍ਰੋਗਰਾਮ ਉਲੀਕਿਆ ਗਿਆ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਭੁਪਿੰਦਰ ਭਿੰਦੀ, ਬੂਟਾ ਸਿੰਘ, ਰੂਪ ਸਿੰਘ, ਬਲਜਿੰਦਰ ਸਿੰਘ,ਪੂਰਨ ਸਿੰਘ, ਭੋਲਾ ਸਿੰਘ,ਪਵਨ ਕੁਮਾਰ ਵੱਡਾ,ਪਵਨ ਕੁਮਾਰ