ਮਾਨਸਾ, 30 ਅਗਸਤ (ਨਾਨਕ ਸਿੰਘ ਖੁਰਮੀ)
ਪੰਜਾਬ ਦੇ ਕਈ ਜਿਲਿਆਂ ਵਿੱਚ ਆਏ ਹੜ੍ਹ ਕਰਕੇ ਆਪਣੇ ਪੰਜਾਬ ਦੇ ਲੋਕਾਂ ਲਈ ਇੱਕ ਟਰੱਕ ਜਿਸ ਵਿੱਚ ਪਾਣੀ ਦੀਆਂ
ਬੋਤਲਾਂ, ਬਿਸਕੁਟ, ਰਸ, ਦਾਲਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਵਸਤੂਆਂ ਨਾਲ ਭਰਿਆ ਇੱਕ ਟਰੱਕ ਸ਼੍ਰੀ ਸਨਾਤਨ ਧਰਮ
ਸਭਾ, ਮਾਨਸਾ ਵੱਲੋਂ ਸ਼ਹਿਰ ਦੀਆਂ ਸਹਿਯੋਗੀ ਯੂਨੀਅਨਾਂ ਜਿਨ੍ਹਾਂ ਵਿੱਚ ਅੱਗਰਵਾਲ ਸਭਾ, ਭੱਠਾ ਯੂਨੀਅਨ, ਸ਼ੈਲਰ
ਐਸ਼ੋਸ਼ੀਏਸ਼ਨ, ਰਾਜੀਵ ਠੇਕੇਦਾਰ, ਅਰੋੜਵੰਸ਼ ਸਭਾ, ਇਨਵਾਇਰਮੈਂਟ ਸੋਸਾਇਟੀ, ਰੇਡੀਮੇਡ ਯੂਨੀਅਨ ਅਤੇ ਹੋਰ ਸੰਸਥਾਵਾਂ
ਦੇ ਸਹਿਯੋਗ ਸਦਕਾ ਮਾਨਸਾ ਤੋਂ ਫਾਜਿਲਕਾ ਨੂੰ ਰਵਾਨਾ ਕੀਤਾ ਗਿਆ ਜਿਸ ਨੂੰ ਮਾਨਸਾ ਦੇ ਐਸ.ਡੀ.ਐਮ. ਸ਼੍ਰੀ ਕਾਲਾ ਰਾਮ
ਕਾਂਸਲ, ਰਤਿੰਦਰਪਾਲ ਕੌਰ ਸੈਕਟਰੀ ਰੈਡ ਕਰਾਸ ਅਤੇ ਪ੍ਰਧਾਨ ਸਮੀਰ ਛਾਬੜਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ
ਐਸ.ਡੀ.ਐਮ. ਕਾਲਾ ਰਾਮ ਕਾਂਸਲ ਅਤੇ ਪ੍ਰਧਾਨ ਸਮੀਰ ਛਾਬੜਾ ਨੇ ਕਿਹਾ ਕਿ ਇਸ ਕੁਦਰਤੀ ਆਫਤ ਵਿੱਚ ਸਾਡਾ ਆਪਣੇ
ਪੰਜਾਬ ਚ ਰਹਿੰਦੇ ਲੋਕਾਂ ਨਾਲ ਹਮਦਰਦੀ ਦੇ ਤੌਰ ਤੇ ਖੜ੍ਹਨਾ ਅਤੇ ਉਹਨਾਂ ਨੂੰ ਰਾਹਤ ਅਤੇ ਹਰ ਤਰ੍ਹਾਂ ਦੀ ਮੱਦਦ ਕਰਨਾ
ਸਾਡਾ ਨੈਤਿਕ ਫਰਜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਹੜ੍ਹ ਪੀੜਤ ਦੀ ਮੱਦਦ ਲਈ ਅੱਗੇ ਆਉਣਾ
ਚਾਹੀਦਾ ਹੈ। ਸਭਾ ਦੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਸਹਿਯੋਗੀ ਸੰਸਥਾਵਾਂ ਅਤੇ ਸੱਜਣਾਂ ਦਾ ਹੜ੍ਹ ਪੀੜਤਾਂ ਲਈ ਮੱਦਦ
ਦੇਣ ਬਦਲੇ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਅੱਗੇ ਤੋਂ ਵੀ ਜਦੋਂ ਲੋੜ ਹੋਈ ਇਹ ਸੰਸਥਾਵਾਂ ਹਰ ਸੰਭਵ
ਸਹਿਯੋਗ ਕਰਨਗੀਆਂ। ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਐਸ.ਡੀ.ਐਮ. ਕਾਲਾ ਰਾਮ ਕਾਂਸਲ ਅਤੇ ਸੈਕਟਰੀ ਰੈਡ
ਕਰਾਸ ਰਤਿੰਦਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਨੀਸ਼ ਬੱਬੀ ਦਾਨੇਵਾਲੀਆ
ਪ੍ਰਧਾਨ ਵਪਾਰ ਮੰਡਲ, ਸਕੱਤਰ ਰਾਕੇਸ਼ ਬਿੱਟੂ, ਕੈਸ਼ੀਅਰ ਰਾਕੇਸ਼ ਗੁਪਤਾ, ਕ੍ਰਿਸ਼ਨ ਬਾਂਸਲ, ਰੁਲਦੂ ਰਾਮ ਨੰਦਗੜ੍ਹ ਸਾਬਕਾ
ਪ੍ਰਧਾਨ ਸਨਾਤਨ ਧਰਮ ਸਭਾ , ਸੰਤ ਲਾਲ ਨਾਗਪਾਲ, ਰਾਮ ਚੰਦ ਚੋਰਾਇਆ, ਪਰਮਜੀਤ ਜੋਗਾ, ਐਡਵੋਕੇਟ ਆਰ.ਸੀ.
ਗੋਇਲ, ਗੋਰਾ ਨੰਗਲਾ, ਮੁਕੇਸ਼ ਕੁਮਾਰ ਐਡਵੋਕੇਟ, ਸੋਮ ਨਾਥ ਚਕੇਰੀਆਂ, ਅਸ਼ੋਕ ਸਪੋਲੀਆ, ਦਰਸ਼ਨ ਪਾਲ, ਰਾਜੇਸ਼ ਟਿੰਕੂ,
ਜਗਦੀਸ਼ ਬਾਵਾ, ਪਾਲੀ ਚਾਂਦਪੁਰੀਆ, ਮਨੋਜ ਗੋਇਲ ਐਡਵੋਕੇਟ, ਰਾਮ ਬਾਬੂ, ਪ੍ਰੇਮ ਜੋਗਾ ਅਤੇ ਹੋਰ ਸਹਿਯੋਗੀ ਸੱਜਣ
ਹਾਜਰ ਸਨ।