
ਮਾਨਸਾ, 28 ਅਗਸਤ (ਨਾਨਕ ਸਿੰਘ ਖੁਰਮੀ)
– ਸੂਬੇ ਭਰ ਵਿੱਚ 29 ਅਤੇ 31 ਅਗਸਤ ਨੂੰ ਗਦਰੀ ਗੁਲਾਬ ਕੌਰ ਨੂੰ ਸਮਰਪਿਤ ਹੋਣ ਵਾਲੀ ‘ਸੱਤਵੀਂ ਚੇਤਨਾ ਪਰਖ ਪ੍ਰੀਖਿਆ’ ਹੋ ਰਹੀ ਭਾਰੀ ਬਾਰਿਸ਼ ਕਾਰਨ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ I ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੋਨ ਮੁਖੀ ਅੰਮਿ੍ਤ ਰਿਸੀ,ਤਰਕਸੀਲ ਆਗੂ ਮਾ.ਲੱਖਾ ਸਿੰਘ ਸਹਾਰਨਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਭਰ ਵਿੱਚ ਪਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਹਿਦਾਇਤਾਂ ਅਨੁਸਾਰ ਬਾਰਿਸ਼ ਕਾਰਨ ਛੁੱਟੀਆਂ ਹੋਣ ਦੇ ਕਾਰਨ ਤਰਕਸੀ਼ਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਜਾਣ ਵਾਲੀ ਪਰੀਖਿਆ ਰੱਦ ਕੀਤੀ ਗਈ ਹੈ I ਉਨਾਂ ਕਿਹਾ ਕਿ ਪਰੀਖਿਆ ਦੀ ਅਗਲੀ ਤਾਰੀਖ਼ ਸਕੂਲ ਖੁੱਲਣ ਦੇ ਬਾਅਦ ਅਤੇ ਸਕੂਲੀ ਪਰੀਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹੀ ਤਹਿ ਕੀਤੀ ਜਾਵੇਗੀ I ਉਨਾਂ ਕਿਹਾ ਕਿ ਜੋਨ ਮੁਖੀਆਂ ਅਤੇ ਇਕਾਈ ਮੁਖੀਆਂ ਵੱਲੋਂ ਇਸ ਸੰਬੰਧੀ ਪਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ,ਸੰਬੰਧਿਤ ਸਕੂਲ ਅਧਿਆਪਕਾਂ ਨੂੰ ਫੋਨ ਕਾਲ,ਵਟਸ ਐਪ ਮੈਸਜ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਖਬਾਰਾਂ ਰਾਹੀਂ ਵੀ ਇਹ ਮੈਸਜ ਸੂਬੇ ਭਰ ਵਿੱਚ ਪਹੁੰਚਦਾ ਕੀਤਾ ਜਾ ਰਿਹਾ ਹੈ I