ਚੰਡੀਗੜ੍ਹ 28 ਅਗਸਤ
ਮੀਟਿੰਗ ਵਿੱਚ ਸ਼ਾਮਿਲ ਹੋਣਗੇ ਕਮਿਸ਼ਨ ਦੇ ਗੈਰ ਸਰਕਾਰੀ ਮੈਂਬਰ ਸ੍ਰੀ ਗੁਰਪ੍ਰੀਤ ਸਿੰਘ ਇੱਟਾਂਵਾਲੀ, ਸ੍ਰੀ ਰੁਪਿੰਦਰ ਸਿੰਘ ਸ਼ੀਤਲ, ਸ਼੍ਰੀ ਗੁਲਜਾਰ ਸਿੰਘ ਬੋਬੀ
ਕਮਿਸ਼ਨ ਦੇ ਐਕਸ ਆਫੀਸ਼ੋ ਮੈਂਬਰ ਪੰਜਾਬ ਪੁਲਿਸ ਮੁਖੀ ਡੀਜੀਪੀ ਸ੍ਰੀ ਗੌਰਵ ਯਾਦਵ, ਡਾਇਰੈਕਟਰ ਵੈਲਫੇਅਰ ਸ਼੍ਰੀਮਤੀ ਵਿੰਮੀ ਭੁੱਲਰ ਅਤੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਸ੍ਰੀ ਕੁਲਵੰਤ ਸਿੰਘ ਅਤੇ ਕਮਿਸ਼ਨ ਦੇ ਸਕੱਤਰ ਡਾ. ਨਯਨ ਜੱਸਲ ਵਿਸ਼ੇਸ਼ ਤੌਰ ਤੇ ਹੋਣਗੇ ਸ਼ਾਮਿਲ
ਦੱਸਿਆ ਜਾਂਦਾ ਹੈ ਕਿ ਆਖਰੀ ਮੀਟਿੰਗ ਸਾਲ 2019 ਵਿੱਚ ਹੋਈ ਸੀ। ਸਾਢੇ ਪੰਜ ਸਾਲ ਬਾਅਦ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਮੀਟਿੰਗ ਦਾ ਹੋਣਾ ਵੀ ਬਹੁਤ ਵਿਲੱਖਣ ਹੈ ਜਦੋਂ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ ਵਿੱਚ ਦਰਜ ਹੈ ਕਿ ਇਹ ਮੀਟਿੰਗ ਹਰ ਤਿੰਨ ਮਹੀਨੇ ਵਿੱਚ ਇੱਕ ਵਾਰ ਹੋਣੀ ਘੱਟੋ ਘੱਟ ਜਰੂਰੀ ਹੈ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਜ਼ੋਰਦਾਰ ਸਰਗਰਮੀ ਦੇ ਨਾਲ ਪੰਜਾਬ ਦੇ ਅਨੁਸੂਚਿਤ ਜਾਤੀ ਵਰਗਾਂ ਵਿੱਚ ਕਮਿਸ਼ਨ ਪ੍ਰਤੀ ਭਰੋਸਾ ਇਨਾ ਜ਼ੋਰਦਾਰ ਵਧਿਆ ਹੈ ਕਿ ਸਿਰਫ ਪੰਜ ਮਹੀਨਿਆਂ ਵਿੱਚ 2000 ਤੋਂ ਜਿਆਦਾ ਸ਼ਿਕਾਇਤਾਂ ਕਮਿਸ਼ਨ ਦਫਤਰ ਸੁਣਵਾਈ ਲਈ ਪੁੱਜ ਚੁੱਕੀਆਂ ਹਨ।
ਪੰਜਾਬ ਸਰਕਾਰ ਨੇ ਪਿਛਲੇ ਦਿਨ ਕੈਬਨਿਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਵੱਲੋਂ ਵੀ ਪੰਜਾਬ ਭਵਨ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਭਰੋਸਾ ਦਿੱਤਾ ਸੀ ਕਿ ਅਨੁਸੂਚਿਤ ਜਾਤੀ ਵਰਗਾਂ ਦੀ ਸੁਣਵਾਈ ਪਹਿਲ ਦੇ ਅਧਾਰ ਤੇ ਕੀਤੀ ਜਾ ਰਹੀ ਹੈ