ਜਥੇ ਮਾਰਚ ਦਾ ਭੀਖੀ ਵਿਖੇ ਭੀਖੀ ਤੇ ਦਲੇਲ ਸਿੰਘ ਵਾਲਾ ਵਿਖੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਮਾਨਸਾ, 22 ਅਗਸਤ (ਨਾਨਕ ਸਿੰਘ ਖੁਰਮੀ) ਭਾਰਤੀ ਕਮਿਊਨਿਸਟ ਪਾਰਟੀ ਦੇ ਸਤਾਵਤੀ ਵਰੇ ਮੌਕੇ ਪਰਟੀ ਦੇ 25 ਨੇਂ ਮਹਾਂ ਸੰਮੇਲਨ ਚੰਡੀਗੜ੍ਹ ਦੀ ਤਿਆਰੀ ਸਬੰਧੀ ਸੂਬਾ ਪਾਰਟੀ ਵੱਲੋਂ ਤਿੰਨ ਜਥੇ ਦੇਸ਼ ਭਗਤਾਂ ਦੇ ਜਨਮ ਅਸਥਾਨਾ ਤੋਂ ਰਵਾਨਾ ਕੀਤੇ ਗਏ ਹਨ ਜ਼ੋ ਪੰਜਾਬ ਦੇ ਵੱਖ ਵੱਖ ਥਾਵਾਂ ਉਘੇ ਦੇਸ਼ ਭਗਤਾਂ, ਸੁਤੰਤਰਤਾ ਸੰਗਰਾਮੀਏ ਦੇ ਇਤਿਹਾਸਕ ਸਥਾਨਾਂ ਤੇ ਹੁੰਦਾ ਹੋਇਆ ਦੇਸ਼ ਭਗਤਾਂ ਤੇ ਕਮਿਊਨਿਸਟ ਇਤਿਹਾਸ ਪ੍ਰਤੀ ਪ੍ਰੇਰਿਤ ਕਰੇਗਾ।ਸ਼ਹੀਦ ਊਧਮ ਸਿੰਘ ਸੁਨਾਮ ਤੋਂ ਰਵਾਨਾ ਜਥੇ ਅਗਵਾਈ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਸੀਤਾਰਾਮ ਗੋਬਿੰਦਪੁਰਾ, ਨਰਿੰਜਨ ਸਿੰਘ ਸੰਗਰੂਰ ਸਮੇਤ ਸੀਨੀਅਰ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਹੈ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਦੀ ਅਗਵਾਈ ਹੇਠ ਐਡਵੋਕੇਟ ਕੁਲਵਿੰਦਰ ਉੱਡਤ, ਦਲਜੀਤ ਸਿੰਘ ਮਾਨਸ਼ਾਹੀਆ, ਵੇਦ ਪ੍ਰਕਾਸ਼ ਬੁਢਲਾਡਾ ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ ਤੇ ਕੇਵਲ ਸਿੰਘ ਸਮਾਓ ਵੱਲੋਂ ਢੈਪਈ ਵਿਖੇ ਮੋਟਰਸਾਈਕਲਾ ਆਦਿ ਵਹੀਕਲਾ ਦੇ ਕਾਫਲੇ ਸਮੇਤ ਪੁੱਜ ਕੇ ਕਸਬਾ ਭੀਖੀ ਵਿਖੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਸਥਾਨਕ ਬਰਨਾਲਾ ਚੌਂਕ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਦੇਸ਼ ਭਗਤਾਂ ਤੇ ਕਮਿਊਨਿਸਟ ਇਤਿਹਾਸ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਸਾਡੇ ਸਿਰਮੌਰ ਆਗੂਆਂ ਤੇ ਦੇਸ਼ ਭਗਤਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਪਰ ਰਾਜਸਤਾ ਪੁੰਜੀਪਤੀ ਤੇ ਸਰਮਾਏਦਾਰ ਜਮਾਤ ਹਮਾਇਤੀਆਂ ਕੋਲ ਚਲੀ ਗਈ।
ਜਿਸ ਕਾਰਨ ਧੜਾ ਧੜ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਮੁਜਾਰਾ ਲਹਿਰ ਦੇ ਮੋਢੀ, ਸੁਤੰਤਰਤਾ ਸੰਗਰਾਮੀ ਤੇ ਸੱਚੇ ਦੇਸ਼ ਭਗਤਾ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜੰਗੀਰ ਸਿੰਘ ਜੋਗਾ ਤੇ ਕਾਮਰੇਡ ਧਰਮ ਸਿੰਘ ਫੱਕਰ ਆਦਿ ਨੇ ਮੁਜਾਰਾ ਲਹਿਰ ਦੌਰਾਨ 784 ਪਿੰਡਾਂ ਦੇ ਮੁਜਾਰਿਆਂ ਨੂੰ 18 ਲੱਖ ਕੜ ਜ਼ਮੀਨ ਦੇ ਮਾਲਕ ਬਣਾਇਆ ਤੇ ਜੰਗੀਰਦਾਰੀ ਨਿਜ਼ਾਮ ਦਾ ਫਤਵਾ ਵੱਡਿਆ।
ਇਸ ਮੌਕੇ ਉਹਨਾਂ 21 ਸਤੰਬਰ ਨੂੰ ਚੰਡੀਗੜ ਵਿਖੇ ਹੋਣ ਵਾਲੀ ਮਹਾਂ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਭੋਲਾ,ਕੇਵਲ ਸਿੰਘ ਸਾਬਕਾ ਐਮ ਸੀ, ਸੁਖਦੇਵ ਪੰਧੇਰ, ਕੁਲਵਿੰਦਰ ਭੀਖੀ, ਦਰਸ਼ਨ ਸਿੰਘ ਮਾਨਸ਼ਾਹੀਆ, ਹਰਮੀਤ ਸਿੰਘ ਬੋੜਾਵਾਲ, ਜਗਸੀਰ ਸਿੰਘ ਰਾਊਕੇ, ਰਘੂਨਾਥ ਸਿੰਗਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।